Continues below advertisement


ਚੰਡੀਗੜ੍ਹ: ਮਸ਼ਹੂਰ ਅਤੇ ਟੈਲਨਟੇਡ ਅਦਾਕਾਰ ਜਗਜੀਤ ਸੰਧੂ, ਜੋ ਪੰਜਾਬੀ ਫਿਲਮਾਂ ਦੇ ਨਾਲ ਨਾਲ ਹਿੰਦੀ ਵੈਬ ਸੀਰੀਜ਼ 'ਪਾਤਾਲ ਲੋਕ' ਵਿੱਚ ਆਪਣੀ ਅਦਾਕਾਰੀ ਦਾ ਲੋਹਾ ਮੰਨਵਾ ਚੁੱਕੇ ਹਨ। ਆਪਣੀ ਆਉਣ ਵਾਲੀ ਫਿਲਮ 'ਪਲੀਜ਼ ਕਿਲ ਮੀ' ਨੂੰ ਰਿਲੀਜ਼ ਕਰਨ ਲਈ ਪੂਰੀ ਤਰ੍ਹਾਂ ਤਿਆਰ ਹਨ।


ਇਹ ਫਿਲਮ ਨਵੇਂ ਓਟੀਟੀ ਪਲੇਟਫਾਰਮ 'ਚੌਪਾਲ' 'ਤੇ ਰਿਲੀਜ਼ ਹੋਵੇਗੀ।ਆਪਣੀ ਸ਼ਾਨਦਾਰ ਅਦਾਕਾਰੀ ਲਈ ਜਾਣੇ ਜਾਂਦੇ ਅਭਿਨੇਤਾ ਨੇ ਇਸ ਵਾਰ ਵੀ ਖਾਸ ਵਿਸ਼ੇ ਦੇ ਨਾਲ ਫ਼ਿਲਮ ਨੂੰ ਚੁਣਿਆ ਹੈ।


ਉਨ੍ਹਾਂ ਆਪਣੀ ਆਉਣ ਵਾਲੀ ਫ਼ਿਲਮ ਦੇ ਪੋਸਟਰ ਨੂੰ ਰਿਲੀਜ਼ ਕਰਦੇ ਹੋਏ ਕਿਹਾ, "ਤੁਸੀ ਸਾਰੇ ਕਿਰਦਾਰਾਂ ਨੂੰ ਬਹੁਤ ਪਿਆਰ ਦਿੱਤਾ, ਇਸ ਵਾਰ ਗੇਮ ਕੁਝ ਹੋਰ ਹੋਵੇਗੀ। ਲੌਕਡਾਊਨ ਤੋਂ ਬਾਅਦ ਆਪਣੀ ਪਹਿਲੀ ਫਿਲਮ ਨੂੰ ਆਪ ਸਭ ਨਾਲ ਸਾਂਝਾ ਕਰ ਰਿਹਾ ਹਾਂ।ਇਹ ਫਿਲਮ ਪੰਜਾਬ ਦੇ ਪਹਿਲੇ ਓਟੀਟੀ ਪਲੇਟਫਾਰਮ ਤੇ ਰਿਲੀਜ਼ ਹੋਣ ਵਾਲੀ ਹੈ।ਇਸ ਫਿਲਮ ਦਾ ਟੀਜ਼ਰ ਜਲਦ ਰਿਲੀਜ਼ ਕਰਾਂਗੇ ਅਤੇ ਇਸ ਸਤੰਬਰ ਮਹੀਨੇ 'ਚ ਇਹ ਫਿਲਮ ਰਿਲੀਜ਼ ਹੋਵੇਗੀ।


ਫਿਲਮ 'ਪਲੀਜ਼ ਕਿਲ ਮੀ' ਨੂੰ ਪ੍ਰੇਮ ਸਿੰਘ ਸਿੱਧੂ ਨੇ ਡਾਇਰੈਕਟ ਕੀਤਾ ਹੈ। ਜਗਜੀਤ ਦੇ ਆਪੋਜ਼ਿਟ ਇਸ ਫਿਲਮ ਦੇ 'ਚ ਮੇਘਾ ਸ਼ਰਮਾ ਨਜ਼ਰ ਆਵੇਗੀ। ਪੋਸਟਰ ਦੀ ਗੱਲ ਕਰੀਏ ਤਾਂ ਇਹ ਫਿਲਮ ਇੱਕ ਡਾਰਕ ਥ੍ਰਿਲਰ ਡਰਾਮੇ ਵਰਗੀ ਲਗਦੀ ਹੈ। ਫੈਨਜ਼ ਜਗਜੀਤ ਸੰਧੂ ਦੇ ਇਸ ਪ੍ਰੋਜੈਕਟ ਨੂੰ ਲੈ ਕੇ ਕਾਫੀ ਐਕਸਾਈਟੇਡ ਹਨ ਅਤੇ ਮੇਕਰਸ ਵੱਲੋਂ ਇਸ ਦੀ ਰਿਲੀਜ਼ ਡੇਟ ਦਾ ਖੁਲਾਸਾ ਕਰਨ ਦੀ ਉਡੀਕ ਕੀਤੀ ਜਾ ਰਹੀ ਹੈ।ਜਗਜੀਤ ਸੰਧੂ ਦੇ ਜੇਕਰ ਬਾਕੀ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਹ ਬਹੁਤ ਜਲਦ ਡਿਜ਼ਨੀ ਹੌਟ ਸਟਾਰ ਦੀ ਇਕ ਵੈਬਸਿਰਿਜ਼ ਦੇ ਵਿਚ ਵੀ ਨਜ਼ਰ ਆਉਣ ਵਾਲੇ ਹਨ।