ਸੁਕ੍ਰਿਤੀ ਐਂਡ ਪ੍ਰਕ੍ਰਿਤੀ ਅਤੇ ਸੁਖ-ਈ ਦੇ ਨਾਲ ਪੇਪੀ ਟਰੈਕ "ਸੋਣਾ ਲਗਦਾ" ਦਾ ਸਾਹਮਣੇ ਟੀਜ਼ਰ ਆਇਆ ਹੈ। ਸੁਕ੍ਰਿਤੀ ਕੱਕੜ ਅਤੇ ਪ੍ਰਕ੍ਰਿਤੀ ਕੱਕੜ ਨੇ ਉਨ੍ਹਾਂ ਦੇ ਆਉਣ ਵਾਲੇ ਪੇਪੀ ਨੰਬਰ "ਸੋਣਾ ਲਗਦਾ" ਦਾ ਟੀਜ਼ਰ ਰਿਲੀਜ਼ ਹੋ ਗਿਆ ਹੈ ਜਿਸ ਵਿੱਚ ਪ੍ਰਸਿੱਧ ਪੰਜਾਬੀ ਗਾਇਕ ਮਿਊਜ਼ਿਕਲ ਡਾਕਟਰਜ਼ ਵੀ ਸ਼ਾਮਿਲ ਹਨ।
ਸੁਕ੍ਰਿਤੀ ਪ੍ਰਕ੍ਰਿਤੀ ਨੇ ਪਹਿਲਾਂ ਵੀ ਆਪਣੇ ਗੀਤਾਂ ਨਾਲਦਰਸ਼ਕਾਂ ਦਾ ਮਨੋਰੰਜਨ ਕੀਤਾ ਹੈ ਤੇ ਦੋਹੇਂ ਜੁੜਵਾ ਭੈਣਾਂ ਮਿਊਜ਼ਿਕ ਨਾਲ ਅੱਗੇ ਵੀ ਸਭ ਦਾ ਮਨੋਰੰਜਨ ਕਰਨ ਲਈ ਤਿਆਰ ਹਨ। ਇਸ ਟੀਜ਼ਰ 'ਚ ਕਲਰਫੁਲ ਅੰਦਾਜ਼ ਦੇ ਨਾਲ-ਨਾਲ ਪੰਜਾਬੀ ਧੁਨ ਵੀ ਸੁਣ ਰਹੀ ਹੈ ਤੇ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਇਹ ਪੰਜਾਬੀ ਗੀਤ ਫਨ ਨਾਲ ਭਰਿਆ ਹੋਏਗਾ।
ਕੋਰੋਨਾ ਕਾਲ ਵਿੱਚ ਗੀਤਾਂ ਤੋਂ ਹੀ ਜ਼ਿਆਦਾ ਮਨੋਰੰਜਨ ਮਿਲ ਪਾਇਆ ਹੈ। ਹੁਣ ਵੀ ਗੀਤਾਂ ਤੇ ਹੀ ਦਰੋਦਾਰ ਟਿਕਿਆ ਹੈ। ਅੱਜਕਲ੍ਹ ਪੰਜਾਬੀ ਗੀਤ ਵੀ ਫਿਲਹਾਲ ਘੱਟ ਹੀ ਰਿਲੀਜ਼ ਹੋ ਰਹੇ ਹਨ।