Avatar The Way of Water beats Titanic: ਮਸ਼ਹੂਰ ਫਿਲਮ ਨਿਰਮਾਤਾ ਜੇਮਸ ਕੈਮਰਨ ਦੀ ਫਿਲਮ 'ਅਵਤਾਰ: ਦ ਵੇ ਆਫ ਵਾਟਰ' ਦੁਨੀਆ ਭਰ ਵਿੱਚ ਧਮਾਲਾਂ ਪਾ ਰਹੀ ਹੈ। ਇਸ ਫਿਲਮ ਨੇ ਆਪਣੀ ਰਿਲੀਜ਼ ਦੇ ਨਾਲ ਹੀ ਬਾਕਸ ਆਫਿਸ 'ਤੇ ਸੁਨਾਮੀ ਲਿਆਂਦੀ ਹੈ। ਹੁਣ 'ਅਵਤਾਰ 2' ਨੇ ਇੱਕ ਹੋਰ ਰਿਕਾਰਡ ਆਪਣੇ ਨਾਂ ਕਰ ਲਿਆ ਹੈ। ਇਸ ਫਿਲਮ ਨੇ 'ਟਾਈਟੈਨਿਕ' ਦਾ ਬਾਕਸ ਆਫਿਸ ਕਲੈਕਸ਼ਨ ਰਿਕਾਰਡ ਤੋੜ ਦਿੱਤਾ ਹੈ ਅਤੇ ਦੁਨੀਆ ਦੀ ਤੀਜੀ ਸਭ ਤੋਂ ਵੱਧ ਕਮਾਈ ਕਰਨ ਵਾਲੀ ਫਿਲਮ ਬਣ ਗਈ ਹੈ।
ਅਵਤਾਰ 2 ਨੇ ਦੁਨੀਆ ਭਰ ਵਿੱਚ ਕੀਤੀ ਜ਼ਬਰਦਸਤ ਕਮਾਈ
BoxOfficeMojo.com ਦੇ ਅਨੁਸਾਰ, ਜੇਮਸ ਕੈਮਰਨ ਦੀ ਫਿਲਮ 'ਅਵਤਾਰ: ਦ ਵੇ ਆਫ ਵਾਟਰ' ਨੇ ਦੁਨੀਆ ਭਰ ਵਿੱਚ $2.2448 ਬਿਲੀਅਨ ਯਾਨਿ 2.2 ਅਰਬ ਡਾਲਰ ਦੀ ਕਮਾਈ ਕੀਤੀ ਹੈ। ਜਦੋਂ ਕਿ ਟਾਈਟੈਨਿਕ ਦਾ ਗਲੋਬਲ ਕਲੈਕਸ਼ਨ $2.2433 ਬਿਲੀਅਨ ਸੀ। ਇਸ ਤਰ੍ਹਾਂ 'ਅਵਤਾਰ 2' ਨੇ ਟਾਈਟੈਨਿਕ ਦਾ ਰਿਕਾਰਡ ਤੋੜ ਦਿੱਤਾ ਹੈ।
1997 ਵਿੱਚ ਰਿਲੀਜ਼ ਹੋਈ ਸੀ ਟਾਈਟੈਨਿਕ
ਲਿਓਨਾਰਡੋ ਡੀਕੈਪਰੀਓ ਅਤੇ ਕੈਟ ਵਿੰਸਲੇਟ ਦੀ ਰੋਮਾਂਟਿਕ ਫਿਲਮ ਟਾਈਟੈਨਿਕ ਸਾਲ 1997 ਵਿੱਚ ਰਿਲੀਜ਼ ਹੋਈ ਸੀ। ਦਿਲਚਸਪ ਗੱਲ ਇਹ ਹੈ ਕਿ ਇਸ ਦੇ ਨਿਰਦੇਸ਼ਕ ਹੋਰ ਕੋਈ ਨਹੀਂ ਸਗੋਂ ਖੁਦ ਜੇਮਸ ਕੈਮਰਨ ਹਨ। 'ਟਾਈਟੈਨਿਕ' ਦੀ ਰਿਲੀਜ਼ ਦੇ 25 ਸਾਲ ਪੂਰੇ ਹੋਣ ਦੇ ਮੌਕੇ 'ਤੇ ਇਹ ਇੱਕ ਵਾਰ ਫਿਰ ਦਰਸ਼ਕਾਂ ਲਈ ਸਿਨੇਮਾਘਰਾਂ 'ਚ ਰਿਲੀਜ਼ ਹੋਈ ਹੈ।
ਆਪਣੀ ਫਿਲਮ ਦਾ ਤੋੜ ਦਿੱਤਾ ਰਿਕਾਰਡ
ਦਿਲਚਸਪ ਗੱਲ ਇਹ ਹੈ ਕਿ ਜੇਮਸ ਕੈਮਰਨ ਦੀ 'ਅਵਤਾਰ', 'ਅਵਤਾਰ 2', 'ਟਾਈਟੈਨਿਕ' ਦੁਨੀਆ ਭਰ ਵਿੱਚ ਸਭ ਤੋਂ ਵੱਧ ਕਮਾਈ ਕਰਨ ਵਾਲੀਆਂ ਫਿਲਮਾਂ ਵਿੱਚ ਸ਼ਾਮਲ ਹਨ। ਹਾਲਾਂਕਿ, ਕਮਾਈ ਦੇ ਮਾਮਲੇ ਵਿੱਚ, 'ਅਵਤਾਰ 2' ਅਜੇ ਵੀ ਮਾਰਵਲ ਸਟੂਡੀਓਜ਼ ਦੀ ਫਿਲਮ 'ਐਵੇਂਜਰਸ ਐਂਡਗੇਮ' ਤੋਂ ਪਿੱਛੇ ਹੈ, ਜਿਸ ਨੇ ਦੁਨੀਆ ਭਰ ਵਿੱਚ $ 2.79 ਬਿਲੀਅਨ ਦੀ ਕਮਾਈ ਕੀਤੀ ਹੈ।
ਅਵਤਾਰ 3 ਕਦੋਂ ਹੋਵੇਗੀ ਰਿਲੀਜ਼?
ਦੱਸ ਦੇਈਏ ਕਿ 'ਅਵਤਾਰ 2' 16 ਦਸੰਬਰ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋ ਚੁੱਕੀ ਹੈ। ਖਬਰਾਂ ਮੁਤਾਬਕ ਜੇਮਸ ਕੈਮਰਨ ਇਸ ਫਰੈਂਚਾਈਜ਼ੀ ਦੇ ਬਾਕੀ ਤਿੰਨ ਹਿੱਸੇ ਇਕ ਤੋਂ ਬਾਅਦ ਇਕ ਰਿਲੀਜ਼ ਕਰਨਗੇ ਅਤੇ ਇਹ ਸੀਰੀਜ਼ ਸਾਲ 2028 ਤੱਕ ਜਾਰੀ ਰਹੇਗੀ। ਦੱਸਿਆ ਜਾ ਰਿਹਾ ਹੈ ਕਿ 'ਅਵਤਾਰ 3' (20 ਦਸੰਬਰ 2024), 'ਅਵਤਾਰ 4' (18 ਦਸੰਬਰ 2026) ਅਤੇ ਆਖਰੀ ਭਾਗ 'ਅਵਤਾਰ 5' 22 ਦਸੰਬਰ 2028 ਨੂੰ ਰਿਲੀਜ਼ ਹੋਵੇਗੀ। ਪ੍ਰਸ਼ੰਸਕ ਇਸ ਦੇ ਤੀਜੇ ਭਾਗ ਦੇ ਰਿਲੀਜ਼ ਹੋਣ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ।