Afsana Khan-Saajz Dance On Jhoome Jo Pathaan: ਸ਼ਾਹਰੁਖ ਖਾਨ ਦੀ ਫਿਲਮ 'ਪਠਾਨ' ਦੀ ਦੀਵਾਨਗੀ ਭਾਰਤ ਦੇ ਲੋਕਾਂ ਦੇ ਸਿਰ ਚੜ੍ਹ ਕੇ ਬੋਲ ਰਹੀ ਹੈ। ਇਹ ਫਿਲਮ ਹਰ ਦਿਨ ਨਵੇਂ ਰਿਕਾਰਡ ਬਣਾ ਰਹੀ ਹੈ। ਹਾਲ ਹੀ 'ਚ ਇਸ ਫਿਲਮ ਨੇ ਪੂਰੀ ਦੁਨੀਆ 'ਚ 1000 ਕਰੋੜ ਦੀ ਕਮਾਈ ਕਰਕੇ ਇਤਿਹਾਸ ਰਚਿਆ ਹੈ। ਜਿੱਥੇ ਵੀ ਦੇਖੋ ਲੋਕਾਂ ਦੀ ਜ਼ੁਬਾਨ 'ਤੇ ਸਿਰਫ 'ਪਠਾਨ' ਦਾ ਨਾਂ ਹੈ। 


ਇਹ ਵੀ ਪੜ੍ਹੋ: ਕਰਨ ਔਜਲਾ ਦੀ ਐਲਬਮ 'ਫੋਰ ਯੂ' ਬਲਾਕਬਸਟਰ, 10 ਦੇਸ਼ਾਂ 'ਚ ਕਰ ਰਹੀ ਟਰੈਂਡ, ਗਾਇਕ ਨੇ ਸ਼ੇਅਰ ਕੀਤੀ ਪੋਸਟ


ਪਠਾਨ ਫੀਵਰ ਹੁਣ ਪੰਜਾਬੀ ਇੰਡਸਟਰੀ ਦੇ ਸਿਰ ਚੜ੍ਹ ਕੇ ਬੋਲਣ ਲੱਗ ਪਿਆ ਹੈ। ਅਫਸਾਨਾ ਖਾਨ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਇੱਕ ਵੀਡੀਓ ਸ਼ੇਅਰ ਕੀਤਾ ਹੈ, ਜਿਸ ਵਿੱਚ ਉਹ ਆਪਣੇ ਪਤੀ ਸਾਜ਼ ਨਾਲ 'ਪਠਾਨ' ਦੇ ਗਾਣੇ 'ਝੂਮੇ ਜੋ ਪਠਾਨ' 'ਤੇ ਡਾਂਸ ਕਰਦੀ ਨਜ਼ਰ ਆ ਰਹੀ ਹੈ। ਇਹ ਤਾਂ ਕਹਿਣਾ ਪਵੇਗਾ ਕਿ ਦੋਵੇਂ ਪਤੀ ਪਤਨੀ ਨੇ ਆਪਣੇ ਡਾਂਸ ਨਾਲ ਸਭ ਦਾ ਦਿਲ ਜਿੱਤ ਲਿਆ ਹੈ। ਇਸ ਦੇ ਨਾਲ ਹੀ ਅਫਸਾਨਾ ਤੇ ਸਾਜ਼ ਨੇ ਆਪਣੇ ਵੱਖਰੇ ਅੰਦਾਜ਼ 'ਚ ਇਸ ਗਾਣੇ ਦੇ ਸਟੈੱਪ ਕੀਤੇ ਹਨ। ਦੇਖੋ ਇਹ ਵੀਡੀਓ:









ਕਾਬਿਲੇਗ਼ੌਰ ਹੈ ਕਿ ਹਾਲ ਹੀ 'ਚ ਅਫਸਾਨਾ ਤੇ ਸਾਜ਼ ਨੇ ਆਪਣੇ ਵਿਆਹ ਦੀ ਪਹਿਲੀ ਵਰ੍ਹੇਗੰਢ ਮਨਾਈ ਹੈ। ਇਸ ਮੌਕੇ ਸਾਜ਼ ਨੇ ਅਫਸਾਨਾ ਨੂੰ ਸਰਪ੍ਰਾਈਜ਼ ਪਾਰਟੀ ਵੀ ਦਿੱਤੀ ਸੀ। ਅਫਸਾਨਾ ਖਾਨ ਦੇ ਵਰਕਫਰਟੰ ਦੀ ਗੱਲ ਕਰੀਏ ਤਾਂ ਉਹ ਪੰਜਾਬੀ ਇੰਡਸਟਰੀ ਦੀ ਟੌਪ ਗਾਇਕਾਵਾਂ ਵਿੱਚੋਂ ਇੱਕ ਹੈ। ਉਸ ਨੇ ਆਪਣੇ ਗਾਇਕੀ ਦੇ ਕਰੀਅਰ 'ਚ ਇੰਡਸਟਰੀ ਨੂੰ ਬੇਸ਼ੁਮਾਰ ਹਿੱਟ ਗਾਣੇ ਦਿੱਤੇ ਹਨ। ਇਸ ਦੇ ਨਾਲ ਨਾਲ ਅਫਸਾਨਾ ਖਾਨ ਦੀ ਸੋਸ਼ਲ ਮੀਡੀਆ 'ਤੇ ਵੀ ਜ਼ਬਰਦਸਤ ਫੈਨ ਫਾਲੋਇੰਗ ਹੈ। ਉਸ ਦੇ ਇਕੱਲੇ ਇੰਸਟਾਗ੍ਰਾਮ 'ਤੇ ਹੀ 1.7 ਮਿਲੀਅਨ ਯਾਨਿ 17 ਲੱਖ ਫਾਲੋਅਰਜ਼ ਹਨ।


ਇਹ ਵੀ ਪੜ੍ਹੋ: ਉਬਰ ਡਰਾਇਵਰ ਨੇ ਉਰਫੀ ਜਾਵੇਦ ਨਾਲ ਕੀਤੀ ਅਜਿਹੀ ਹਰਕਤ, ਅਦਾਕਾਰਾ ਨੇ ਚੁੱਕਿਆ ਸਵਾਲ, ਕੁੜੀਆਂ ਦੀ ਸੁਰੱਖਿਆ ਨੂੰ ਲੈਕੇ ਜਤਾਈ ਚਿੰਤਾ