ਮੁੰਬਈ: ਬੋਨੀ ਕਪੂਰ ਦੀ ਧੀ ਜਾਨ੍ਹਵੀ ਕਪੂਰ ਇਸ ਸਮੇਂ ਆਪਣੀ ਅਗਲੀ ਫ਼ਿਲਮ ‘ਗੁੰਜਨ ਸਕਸੈਨਾ ਬਾਇਓਪਿਕ’ ‘ਚ ਰੁੱਝੀ ਹੈ। ਇਸ ਤੋਂ ਬਾਅਦ ਉਹ ਕਰਨ ਜੌਹਰ ਦੀ ‘ਤਖ਼ਤ’ ਕਰੇਗੀ। ਇਨ੍ਹਾਂ ਦੋਵੇਂ ਫ਼ਿਲਮਾਂ ਤੋਂ ਬਾਅਦ ਜਾਨ੍ਹਵੀ ਕਪੂਰ ਰਾਜਕੁਮਾਰ ਰਾਓ ਨਾਲ ‘ਰੂਹ ਅਫਜ਼ਾ’ ਹੌਰਰ ਫ਼ਿਲਮ ‘ਚ ਕਾਮੇਡੀ ਕਰਦੀ ਨਜ਼ਰ ਆਵੇਗੀ। ਇਸ ‘ਚ ਉਸ ਦਾ ਡਬਲ ਰੋਲ ਹੋਵੇਗਾ।
ਜੇਕਰ ਬਾਲੀਵੁੱਡ ਚਰਚਾ 'ਤੇ ਯਕੀਨ ਕਰੀਏ ਤਾਂ ਇਨ੍ਹਾਂ ਤਿੰਨਾਂ ਫ਼ਿਲਮਾਂ ਤੋਂ ਬਾਅਦ ਜਾਨ੍ਹਵੀ ਕੋਲ ਇੱਕ ਫ਼ਿਲਮ ਅਜੇ ਦੇਵਗਨ ਨਾਲ ਕਰਨ ਦਾ ਮੌਕਾ ਵੀ ਹੈ। ਇਸ ਨੂੰ ਬੋਨੀ ਕਪੂਰ ਪ੍ਰੋਡਿਊਸ ਕਰ ਰਹੇ ਹਨ। ਇਹ ਸਈਅਦ ਅਬਦੁਲ ਦੀ ਬਾਇਓਪਿਕ ਹੈ। ਇਸ ‘ਚ ਬੋਨੀ ਚਾਹੁੰਦੇ ਹਨ ਜਾਨ੍ਹਵੀ ਇੱਕ ਅਹਿਮ ਰੋਲ ਅਦਾ ਕਰਨ।
ਬੇਸ਼ੱਕ ਫ਼ਿਲਮ ਦਾ ਅਜੇ ਐਲਾਨ ਨਹੀਂ ਹੋਇਆ ਪਰ ਜਾਨ੍ਹਵੀ ਆਪਣੇ ਪਾਪਾ ਨੂੰ ਮਨਾਂ ਨਹੀਂ ਕਰੇਗੀ। ਇਸ ਦੇ ਨਾਲ ਹੀ ਜਾਨ੍ਹਵੀ ਨੂੰ ਸ਼ੁਰੂਆਤ ‘ਚ ਹੀ ਅਜੇ ਦੇਵਗਨ ਨਾਲ ਕੰਮ ਕਰਨ ਦਾ ਮੌਕਾ ਵੀ ਮਿਲ ਜਾਵੇਗਾ।