ਮੁੰਬਈ: ਬੋਨੀ ਕਪੂਰ ਦੀ ਧੀ ਜਾਨ੍ਹਵੀ ਕਪੂਰ ਨੇ ਪਿਛਲੇ ਸਾਲ ‘ਧੜਕ’ ਫ਼ਿਲਮ ਨਾਲ ਆਪਣਾ ਬਾਲੀਵੁੱਡ ਕਰੀਅਰ ਸ਼ੁਰੂ ਕੀਤਾ ਹੈ। ਹੁਣ ਉਹ ਗੁੰਜਨ ਸਕਸੈਨਾ ਦੀ ਬਾਇਓਪਿਕ ਸ਼ੂਟ ਕਰ ਰਹੀ ਹੈ। ਇਸ ਤੋਂ ਬਾਅਦ ਜਾਨ੍ਹਵੀ ਕੋਲ ਹੋਰ ਵੀ ਕਈ ਪ੍ਰੋਜੈਕਟ ਹਨ। ਜੇਕਰ ਗੱਲ ਕਰੀਏ ਖੁਸ਼ੀ ਕਪੂਰ ਦੇ ਡੈਬਿਊ ਦੀ ਤਾਂ ਲੰਬੇ ਸਮੇਂ ਤੋਂ ਖ਼ਬਰਾਂ ਆ ਰਹੀਆਂ ਹਨ ਕਿ ਖੁਸ਼ੀ ਨੂੰ ਵੀ ਕਰਨ ਜੌਹਰ ਹੀ ਲੌਂਚ ਕਰਨਗੇ।
ਇਸ ਬਾਰੇ ਹਾਲ ਹੀ ‘ਚ ਜਾਨ੍ਹਵੀ ਨੇ ਇੰਟਰਵਿਊ ‘ਚ ਕਿਹਾ ਕਿ ਖੁਸ਼ੀ ਪਹਿਲਾਂ ਮਾਡਲਿੰਗ ਕਰਨਾ ਚਾਹੁੰਦੀ ਸੀ ਪਰ ਹੁਣ ਉਹ ਵੀ ਐਕਟਿੰਗ ‘ਚ ਆਪਣਾ ਕਰੀਅਰ ਬਣਾਉਣਾ ਚਾਹੁੰਦੀ ਹੈ। ਇਸ ਦੇ ਨਾਲ ਹੀ ਜਾਨ੍ਹਵੀ ਨੇ ਦੱਸਿਆ ਕਿ ਖੁਸ਼ੀ ਨਿਊਯਾਰਕ ਫ਼ਿਲਮ ਅਕੈਡਮੀ ਵੀ ਜੁਆਇੰਨ ਕਰਨ ਵਾਲੀ ਹੈ। ਇੱਥੋਂ ਵਾਪਸੀ ਤੋਂ ਬਾਅਦ ਹੀ ਉਹ ਤੈਅ ਕਰੇਗੀ ਕਿ ਉਹ ਕੀ ਕਰਨਾ ਚਾਹੁੰਦੀ ਹੈ।
ਦੋਵਾਂ ਭੈਣਾਂ ਦੀ ਬਾਉਂਡਿੰਗ ਕਾਫੀ ਸਟ੍ਰੌਂਗ ਹੈ। ਅਕਸਰ ਦੋਵੇਂ ਪਾਰਟੀ ਕਰਦੀਆਂ ਨਜ਼ਰ ਆਉਂਦੀਆਂ ਹਨ ਤੇ ਦੋਵਾਂ ਦੀਆਂ ਤਸਵੀਰਾਂ ਨੂੰ ਫੈਨਸ ਖੂਬ ਪਸੰਦ ਕਰਦੇ ਹਨ। ਅਜਿਹੇ ‘ਚ ਖੁਸ਼ੀ ਜਦੋਂ ਬਾਲੀਵੁੱਡ ‘ਚ ਐਂਟਰੀ ਕਰੇਗੀ ਤਾਂ ਉਹ ਜਾਨ੍ਹਵੀ ਨੂੰ ਪੂਰੀ ਟੱਕਰ ਦੇਵੇਗੀ। ਹੁਣ ਦੇਖਦੇ ਹਾਂ ਕਿ ਖੁਸ਼ੀ ਫ਼ਿਲਮਾਂ ‘ਚ ਐਂਟਰੀ ਕਦੋਂ ਕਰਦੀ ਹੈ।
ਖੁਸ਼ੀ ਕਪੂਰ ਦੇ ਡੈਬਿਊ ‘ਤੇ ਜਾਨ੍ਹਵੀ ਦਾ ਵੱਡਾ ਬਿਆਨ
ਏਬੀਪੀ ਸਾਂਝਾ
Updated at:
09 Apr 2019 05:10 PM (IST)
ਜਾਨ੍ਹਵੀ ਨੇ ਇੰਟਰਵਿਊ ‘ਚ ਕਿਹਾ ਕਿ ਖੁਸ਼ੀ ਪਹਿਲਾਂ ਮਾਡਲਿੰਗ ਕਰਨਾ ਚਾਹੁੰਦੀ ਸੀ ਪਰ ਹੁਣ ਉਹ ਵੀ ਐਕਟਿੰਗ ‘ਚ ਆਪਣਾ ਕਰੀਅਰ ਬਣਾਉਣਾ ਚਾਹੁੰਦੀ ਹੈ। ਇਸ ਦੇ ਨਾਲ ਹੀ ਜਾਨ੍ਹਵੀ ਨੇ ਦੱਸਿਆ ਕਿ ਖੁਸ਼ੀ ਨਿਊਯਾਰਕ ਫ਼ਿਲਮ ਅਕੈਡਮੀ ਵੀ ਜੁਆਇੰਨ ਕਰਨ ਵਾਲੀ ਹੈ।
- - - - - - - - - Advertisement - - - - - - - - -