ਲੁਧਿਆਣਾ: ਗੁਰੂ ਨਾਨਕ ਦੇਵ ਇੰਜਨਿਅਰਿੰਗ ਕਾਲਜ ਦੇ ਦੋ ਵਿਦਿਆਰਥੀਆਂ ਅਮਨਦੀਪ ਸਿੰਘ ਤੇ ਗਗਨਦੀਪ ਸਿੰਘ ਨੇ ਕਮਾਲ ਦੀ ਕਾਢ ਕੱਢੀ ਹੈ। ਇਹ ਦੋਵੇਂ ਸਕੇ ਭਰਾ ਹਨ। ਦੋਵਾਂ ਭਰਾਵਾਂ ਨੇ ਮੋਮਬੱਤੀ ਦੀ ਲੋਅ ਨਾਲ ਮੋਬਾਈਲ ਫੋਨ ਚਾਰਜ ਕਰਨ ਵਾਲਾ ਚਾਰਜਰ ਤਿਆਰ ਕੀਤਾ ਹੈ। ਲੰਮੇ-ਲੰਮੇ ਪਾਵਰ ਕੱਟ ਲੱਗਣ ਕਰਕੇ ਇਨ੍ਹਾਂ ਨੂੰ ਫੋਨ ਚਾਰਜ ਕਰਨ ਵਿੱਚ ਕਾਫੀ ਪ੍ਰੇਸ਼ਾਨੀ ਆ ਰਹੀ ਸੀ। ਅਜਿਹੇ ਵਿੱਚ ਇਨ੍ਹਾਂ ਜੁਗਾੜ ਲਾਇਆ ਤੇ ਆਪਣੀ ਜ਼ਰੂਰਤ ਪੂਰੀ ਕਰਨ ਲਈ ਘਰ ਵਿੱਚ ਪਏ ਬੇਲੋੜੇ ਸਾਮਾਨ ਤੋਂ ਕੈਂਡਲ ਪਾਵਰਡ ਫੋਨ ਚਾਰਜਰ ਤਿਆਰ ਕੀਤਾ।
ਸੋਮਵਾਰ ਨੂੰ ਗੁਰੂ ਨਾਨਾਕ ਦੇਵ ਇੰਜਨਿਅਰਿੰਗ ਕਾਲਜ ਵਿੱਚ ਕਰਾਏ ਜੁਗਾੜ ਮੇਲੇ 'ਚ ਦੋਵਾਂ ਨੌਜਵਾਨਾਂ ਨੇ ਇਸ ਕੈਂਡਲ ਪਾਵਰਡ ਫੋਨ ਚਾਰਜਰ ਦਾ ਮਾਡਲ ਪੇਸ਼ ਕੀਤਾ। ਇਸ ਨੂੰ ਕਾਫੀ ਪਸੰਦ ਕੀਤਾ ਗਿਆ। ਮਕੈਨੀਕਲ ਇੰਜਨਿਅਰਿੰਗ ਤੀਜੇ ਸਾਲ ਦੇ ਵਿਦਿਆਰਥੀ ਗਗਨਦੀਪ ਸਿੰਘ ਨੇ ਦੱਸਿਆ ਕਿ ਉਹ ਈਸ਼ਰ ਨਗਰ ਇਲਾਕੇ ਵਿੱਚ ਰਹਿੰਦੇ ਹਨ ਜਿੱਥੇ ਅਕਸਰ ਘੰਟਿਆਂ ਤਕ ਬਿਜਲੀ ਗੁੱਲ ਰਹਿੰਦੀ ਹੈ।
ਬਿਜਲੀ ਨਾ ਹੋਣ ਕਾਰਨ ਉਨ੍ਹਾਂ ਨੂੰ ਫੋਨ ਚਾਰਜ ਕਰਨ ਵਿੱਚ ਦਿੱਕਤ ਆਉਂਦੀ ਸੀ ਜਿਸ ਦੇ ਹੱਲ ਲਈ ਉਨ੍ਹਾਂ ਇਹ ਮਾਡਲ ਤਿਆਰ ਕੀਤਾ ਹੈ। ਇਸ ਵਿੱਚ ਬਿਜਲੀ ਦੀ ਲੋੜ ਨਹੀਂ ਪੈਂਦੀ। ਚਾਰਜਰ ਤਿਆਰ ਕਰਨ ਲਈ ਉਨ੍ਹਾਂ ਮੋਮਬੱਤੀ, ਖਰਾਬ ਕੰਪਿਊਟਰ ਦੇ ਹੀਟ ਸਿਗਸ, ਪੈਨ ਸਟੈਂਡ, ਬੇਕਾਰ ਡੇਟਾ ਕੇਬਲ ਤੇ ਬਾਜ਼ਾਰ ਤੋਂ ਸਟੇਟਅੱਪ ਬਕ ਕਨਵਰਟਰ ਤੇ ਪੈਲਟੀਅਰ ਮਾਡਿਊਲ ਦਾ ਇਸਤੇਮਾਲ ਕੀਤਾ।
ਇਸ ਤਹਿਤ ਜਦੋਂ ਮੋਮਬੱਤੀ ਨੂੰ ਬਾਲ ਕੇ ਪੈਨ ਸਟੈਂਡ ਵਿੱਚ ਹੀਟ ਸਿਗਸ ਹੇਠਾਂ ਰੱਖਿਆ ਜਾਂਦਾ ਹੈ ਤਾਂ ਮੋਮਬੱਤੀ ਦੇ ਤਾਪਮਾਨ ਨਾਲ ਕਰੰਟ ਜਨਰੇਟ ਹੁੰਦਾ ਹੈ। ਇਸ ਕਰੰਟ ਨਾਲ ਪੈਲਟੀਅਰ ਮਾਡਿਊਲ ਬਿਜਲੀ ਪੈਦਾ ਕਰਦਾ ਹੈ। ਹਾਲਾਂਕਿ ਇੱਕਤ ਮੋਮਬੱਤੀ ਨਾਲ ਵੋਲਟੇਜ ਜ਼ਿਆਦਾ ਨਹੀਂ ਹੁੰਦੀ। ਵੋਲਟੇਜ ਵਧਾਉਣ ਲਈ ਸਟੇਟਅੱਪ ਕਨਵਰਟਰ ਲਾਇਆ ਗਿਆ ਹੈ। ਇਹ ਪੰਜ ਵੋਲਟ ਤਕ ਬਿਜਲੀ ਪੈਦਾ ਕਰ ਸਕਦਾ ਹੈ।
ਹੁਣ ਮੋਮਬੱਤੀ ਨਾਲ ਚਾਰਜ ਹੋਏਗਾ ਮੋਬਾਈਲ, ਲੁਧਿਆਣਾ ਦੇ ਮੁੰਡਿਆਂ ਦਾ ਕਮਾਲ
ਏਬੀਪੀ ਸਾਂਝਾ
Updated at:
09 Apr 2019 02:26 PM (IST)
ਜਦੋਂ ਮੋਮਬੱਤੀ ਨੂੰ ਬਾਲ ਕੇ ਪੈਨ ਸਟੈਂਡ ਵਿੱਚ ਹੀਟ ਸਿਗਸ ਹੇਠਾਂ ਰੱਖਿਆ ਜਾਂਦਾ ਹੈ ਤਾਂ ਮੋਮਬੱਤੀ ਦੇ ਤਾਪਮਾਨ ਨਾਲ ਕਰੰਟ ਜਨਰੇਟ ਹੁੰਦਾ ਹੈ। ਇਸ ਕਰੰਟ ਨਾਲ ਪੈਲਟੀਅਰ ਮਾਡਿਊਲ ਬਿਜਲੀ ਪੈਦਾ ਕਰਦਾ ਹੈ।
- - - - - - - - - Advertisement - - - - - - - - -