ਨਵੀਂ ਦਿੱਲੀ: ਪਿਛਲੇ ਹਫਤੇ ਭਾਰਤੀ ਸਮਾਰਟਫੋਨ ਮਾਰਕਿਟ ‘ਚ ਐਪਨ ਨੇ ਆਪਣੇ ਕੁਝ ਫੋਨ ਦੀ ਕੀਮਤਾਂ ‘ਚ ਕਮੀ ਕੀਤੀ। ਇਸ ਲਿਸਟ ‘ਚ ਨਵਾਂ iPhone ਅਤੇ iPhone XR ਸ਼ਾਮਲ ਹਨ। iPhone XR ਨੂੰ ਕੰਪਨੀ ਨੇ ਅਕਤੂਬਰ 2018 ‘ਚ ਲੌਂਚ ਕੀਤਾ ਸੀ ਜਿੱਥੇ ਇਸ ਦੀ ਸ਼ੁਰੂਆਤੀ ਕੀਮਤ 76,900 ਰੁਪਏ ਸੀ ਹੁਣ ਇਸ ਦੀ ਕੀਮਤ 53,400 ਰੁਪਏ ਰਹਿ ਗਈ ਹੈ ਜੋ ਕੁਝ ਆਫਰਸ ਦੇ ਨਾਲ ਹੈ।
ਜਦੋਂ ਤੋਂ ਇਸ ਫੋਨ ਦੀ ਕੀਮਤ ‘ਚ ਕਮੀ ਹੋਈ ਹੈ ਉਦੋਂ ਤੋਂ ਹੀ ਦੋ ਮੋਬਾਈਲ ਕੰਪਨੀਆਂ ਦੀ ਨੀਂਦ ਉੱਡ ਗਈ ਹੈ। ਜੀ ਹਾਂ, ਅਸੀਂ ਗੱਲ ਕਰ ਰਹੇ ਹਾਂ ਸੈਮਸੰਗ ਅਤੇ ਵਨਪਲੱਸ ਦੀ। ਸੈਮਸੰਗ ਨੇ ਪਿਛਲੇ ਮਹੀਨੇ ਗੈਲੇਕਸੀ ਐਸ10 ਸੀਰੀਜ਼ ਦੇ ਸਮਾਰਟਫੋਨ ਲੌਂਚ ਕੀਤੇ ਸੀ। ਜਿਨਹਾਂ ਦੀ ਕੀਮਤ iPhone XR ਦੇ ਬਰਾਬਰ ਹੈ।
ਇਸ ਲਿਸਟ ‘ਚ ਜਿਸ ਕੰਪਨੀ ਨੂੰ ਸਭ ਤੋਂ ਜ਼ਿਆਦਾ ਡਰਣ ਦੀ ਲੋੜ ਹੈ ਉਹ ਹੈ ਵਨਪੱਲਸ। ਕੰਪਨੀ ਦਾ ਲੇਟੇਸਟ ਫੋਨ ਵਨਪਲੱਸ 6T ਕਾਫੀ ਹਿੱਟ ਹੋਇਆ ਸੀ। ਵਨਪਲੱਸ 6T 50,000 ਰੁਪਏ ਦੀ ਕੀਮਤ ‘ਚ ਹੁਣ ਤਕ ਦਾ ਸਭ ਤੋਂ ਵਧੀਆ ਅਤੇ ਪਾਵਰਫੁਲ ਐਂਡ੍ਰਾਇਡ ਫੋਨ ਹੈ।
ਭਾਰਤ ਪ੍ਰੀਮਿਅਮ ਸਮਾਰਟਫੋਨ ਮਾਰਕਿਟ ‘ਚ ਇਹ ਤਿੰਨ ਕੰਪਨੀਆਂ ਇੱਕ ਦੂਜੇ ਨੂੰ ਟੱਕਰ ਦੇ ਰਹੀਆਂ ਹਨ। ਮਾਰਕਿਟ ‘ਚ ਵਨਪਲੱਸ ਸਭ ਤੋਂ ਅੱਗੇ ਹੈ। ਆਈਫੋਨ ਐਕਸਆਰ ਵੀ ਚੰਗਾ ਪ੍ਰਦਰਸ਼ਨ ਕਰ ਰਿਹਾ ਹੈ ਅਜਿਹੇ ‘ਚ ਕੰਪਨੀ ਇਸ ਦੀਆਂ ਜ਼ਿਆਦਾ ਤੋਂ ਜ਼ਿਆਦਾ ਯੁਨੀਟਸ ਨੂੰ ਵੇੱਚਣ ਦੀ ਕੋਸ਼ਿਸ਼ ਕਰ ਰਹੀ ਹੈ।