ਫੋਨ ‘ਚ ਅਲਟ੍ਰਾਸੋਨਿਕ ਇੰਨ ਫਿੰਗਰਪ੍ਰਿੰਟ ਸਕੈਨਰ ਹੈ ਪਰ ਇਸ ਨੂੰ ਤੁਸੀਂ ਆਸਾਨੀ ਨਾਲ ਧੋਖਾ ਦੇ ਸਕਦੇ ਹੋ। ਜੀ ਹਾਂ ਜੇਕਰ ਤੁਸੀਂ 3ਡੀ ਪ੍ਰਿੰਟਡ ਫਿੰਗਰਪ੍ਰਿੰਟ ਦਾ ਇਸਤੇਮਾਲ ਕਰਦੇ ਹੋ ਤਾਂ ਇਹ ਧੋਖਾ ਖਾ ਜਾਵੇਗਾ।
ਇੱਕ ਆਨਲਾਈਨ ਵੀਡੀਓ ‘ਚ ਇਸ ਗੱਲ ਦਾ ਖੁਲਾਸਾ ਹੋਇਆ ਹੈ ਕਿ ਫੋਨ ਦੇ ਇਸ ਤਕਨੀਕ ਤੇ ਸਿਕਊਰਟੀ ਫੀਚਰ ਨੂੰ ਆਸਾਨੀ ਨਾਲ ਬੇਵਕੂਫ ਬਣਾਇਆ ਜਾ ਸਕਦਾ ਹੈ। ਫੋਨ ਦੀ 3ਡੀ ਤਕਨੀਕ ਉਂਗਲ ਨਾਲ ਰਿਫਲੈਕਟ ਹੋਣ ਨਾਲ ਅਲਟ੍ਰਾਸੋਨਿਕ ਵੇਵਸ ਨਾਲ ਫਿੰਗਰਪ੍ਰਿੰਟ ਦਾ ਇੱਕ 3ਡੀ ਮੈਪ ਬਣਾਉਂਦੀ ਹੈ।
ਕਵਾਲਕਾਮ ਦਾ ਦਾਅਵਾ ਹੈ ਕਿ ਇਹ ਸਲਿਊਸ਼ਨ ਪੁਰਾਣੇ ਆਪਟੀਕਲ ਇੰਨ ਡਿਸਪਲੇ ਫਿਲ਼ਗਰਪ੍ਰਿੰਟ ਸੈਂਸਰ ਨਾਲ ਜ਼ਿਆਦਾ ਸੁਰਖਿਅਤ ਹੈ ਜੋ 2ਡੀ ਇਮੇਜ਼ ਬਣਾਉਂਦਾ ਹੈ। ਕੰਪਨੀ ਦੇ ਇਸ ਦਾਅਵੇ ਨੂੰ ਡਾਰਕ ਸ਼ਾਰਕ ਨਾਂ ਵਾਲੇ ਇੱਕ ਯੂਜ਼ਰ ਨੇ ਚੁਣੌਤੀ ਦਿੱਤੀ ਹੈ। ਉਸ ਨੇ 3ਡੀ ਪਿੰਟਿਡ ਦੀ ਮਦਦ ਨਾਲ ਫੋਨ ਨੂੰ ਸਕਿੰਟਾਂ ‘ਚ ਖੋਲ੍ਹ ਦਿੱਤਾ।