ਚੰਡੀਗੜ੍ਹ: ਪੰਜਾਬੀ ਤੇ ਹਿੰਦੀ 'ਚ ਹਿੱਟ ਗੀਤ ਦੇਣ ਤੋਂ ਬਾਅਦ ਹੁਣ ਜਾਨੀ ਤੇ ਬੀ ਪ੍ਰਾਕ ਹਰਿਆਣਵੀਂ ਗੀਤਾਂ ਨਾਲ ਸਭ ਦਾ ਮਨੋਰੰਜਨ ਕਰਨਗੇ। ਜਾਨੀ ਤੇ ਬੀ ਪ੍ਰਾਕ ਨੇ ਇੱਕ ਤਸਵੀਰ ਸਾਂਝੀ ਕਰਦੇ ਹੋਏ ਦੱਸਿਆ ਕਿ ਜਲਦ ਹਰਿਆਣਵੀਂ ਗੀਤਾਂ 'ਚ ਹੱਥ ਅਜਮਾਉਣ ਲਈ ਜਾਨੀ ਤੇ ਬੀ ਪ੍ਰਾਕ ਤਿਆਰ ਹਨ।

ਜਾਨੀ ਤੇ ਬੀ ਪ੍ਰਾਕ ਦੀ ਜੋੜੀ ਨੂੰ ਪੰਜਾਬ 'ਚ ਕਾਫੀ ਪਸੰਦ ਕੀਤਾ ਜਾਂਦਾ ਹੈ। ਦੋਹੇ ਮਿਲ ਕੇ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਈ ਹਿੱਟ ਗੀਤ ਦੇ ਚੁੱਕੇ ਹਨ, ਜਿਸ ਤੋਂ ਬਾਅਦ ਦੋਹਾਂ ਨੇ ਬਾਲੀਵੁੱਡ ਦਾ ਰੁੱਖ ਕੀਤਾ ਸੀ। ਉੱਥੇ ਵੀ ਦੋਹਾਂ ਨੂੰ ਸਫਲਤਾ ਹਾਸਲ ਹੋਈ।

ਕਮਾਲ ਦੀ ਮਾਈਲੇਜ ਦਿੰਦੀਆਂ ਭਾਰਤ ਦੀਆਂ ਇਹ 10 ਕਾਰਾਂ

ਹੁਣ ਜਾਨੀ ਤੇ ਬੀ ਪ੍ਰਾਕ ਦੀ ਜੋੜੀ ਇਕ ਵਾਰ ਫਿਰ ਸਭ ਦਾ ਮਨੋਰੰਜਨ ਕਰੇਗੀ। ਜਾਨੀ ਤੇ ਬੀ ਪ੍ਰਾਕ ਦੇ ਨਾਂ ਕਿਸਮਤ, ਮਾਨ ਭਰਿਆ, ਪਛਤਾਓਗੇ ਵਰਗੇ ਹਿੱਟ ਗੀਤ ਹਨ।



ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ