ਨਵੀਂ ਦਿੱਲੀ: ਪ੍ਰੀਮੀਅਮ ਸਮਾਰਟਫੋਨ ਬਣਾਉਣ ਵਾਲੀ ਕੰਪਨੀ Apple ਅਗਲੇ ਕੁਝ ਮਹੀਨਿਆਂ 'ਚ ਦੋ ਈਵੈਂਟ ਕਰਾਉਣ ਜਾ ਰਹੀ ਹੈ। ਇਸ ਦੌਰਾਨ ਕੰਪਨੀ ਆਪਣੀ ਲੇਟੈਸਟ ਇਨੋਵੇਸ਼ਨ ਪੇਸ਼ ਕਰੇਗੀ। ਕੰਪਨੀ ਦਾ ਪਹਿਲਾ ਈਵੈਂਟ ਇਸ ਸਾਲ ਅੱਠ ਸਤੰਬਰ ਨੂੰ ਹੋਵੇਗਾ, ਜੋ ਆਨਲਾਈਨ ਹੋ ਰਿਹਾ ਹੈ।
ਦੂਜਾ ਈਵੈਂਟ 27 ਅਕਤਬੂਰ ਨੂੰ ਹੋਵੇਗਾ। ਇਨ੍ਹਾਂ ਈਵੈਂਟਸ ਦੌਰਾਨ Apple ਵੱਲੋਂ iPhone 12 ਮਾਡਲ, Apple Watch ਜਿਹੇ ਇਕ ਤੋਂ ਵਧ ਕੇ ਇਕ ਕਈ Apple ਪ੍ਰੋਡਕਟ ਪੇਸ਼ ਕੀਤੇ ਜਾ ਸਕਦੇ ਹਨ।
ਪੰਜਾਬ 'ਚ ਕੋਰੋਨਾ ਵਿਸਫੋਟ, ਕੇਸਾਂ ਦੀ ਰਫ਼ਤਾਰ ਦੁੱਗਣੀ, ਫਰੀਦਕੋਟ ਤੇ ਮਾਨਸਾ ਨੂੰ ਛੱਡ ਬਾਕੀ 20 ਜ਼ਿਲ੍ਹਿਆਂ 'ਚ ਬੁਰਾ ਹਾਲ
ਕੰਪਨੀ ਆਪਣੇ 5G ਪ੍ਰੋਡਕਟਸ ਨਾਲ ਦੁਨੀਆਂ ਨੂੰ ਰੂਬਰੂ ਕਰਾਉਣਾ ਚਾਹੁੰਦੀ ਹੈ। Apple ਵੱਲੋਂ 27 ਅਕਤਬੂਰ ਨੂੰ ਈਵੈਂਟ 'ਚ iPad Pro ਅਤੇ MacBook ਮਾਡਲ ਵੀ ਪੇਸ਼ ਕੀਤਾ ਜਾ ਸਕਦਾ ਹੈ। ਇਨ੍ਹਾਂ 'ਚ ਇਨ-ਹਾਊਸ ਪ੍ਰੋਸੈਸਰ ਤੇ Silicon ਦਾ ਇਸਤੇਮਾਲ ਕੀਤਾ ਜਾ ਸਕਦਾ ਹੈ। ਪਿਛਲੇ ਕਈ ਸਾਲਾਂ ਤੋਂ Intel CUP ਦੀ ਵਰਤੋਂ ਹੋ ਰਹੀ ਹੈ।
ਕੋਰੋਨਾ ਦੇ ਨਾਲ ਹੀ ਹੁਣ ਅਮਰੀਕਾ 'ਚ 'ਹੰਨਾ' ਦੀ ਤਬਾਹੀ
'ਆਗਰਾ ਗੈਂਗ' ਦਾ 11 ਸੂਬਿਆਂ 'ਚ ਜਾਲ, ਰੋਜ਼ਾਨਾ 10 ਕਰੋੜ ਦੀ ਡਰੱਗ ਕਰਦੇ ਸਪਲਾਈ, ਹੁਣ ਪੰਜਾਬ ਪੁਲਿਸ ਕਰੇਗੀ ਵੱਡੇ ਖੁਲਾਸੇ
Apple ਵੱਲੋਂ ਈਵੈਂਟ 'ਚ Apple Airpower ਵੀ ਪੇਸ਼ ਕੀਤਾ ਜਾ ਸਕਦਾ ਹੈ। 27 ਅਕਤਬੂਰ ਵਾਲੇ ਈਵੈਂਟ 'ਚ iPad Pro ਦੇ ਨਾਲ 5G iPad Pro ਪੇਸ਼ ਕੀਤਾ ਜਾ ਸਕਦਾ ਹੈ। ਇਸ ਤੋਂ ਇਲਾਵਾ Apple Glass ਵੀ ਪੇਸ਼ ਕੀਤਾ ਜਾ ਸਕਦਾ ਹੈ।
ਕੋਰੋਨਾ ਵੈਕਸੀਨ ਆਉਣ ਤੋਂ ਪਹਿਲਾਂ ਹੀ ਅਧਿਕਾਰੀਆਂ ਨੇ ਕਮਾਏ 7.5 ਹਜ਼ਾਰ ਕਰੋੜ ਰੁਪਏ
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ