ਮੁੰਬਈ: ਬਿੱਗ ਬੌਸ 12 ਦੀ ਪ੍ਰਤੀਯੋਗੀ ਰਹੀ ਜਸਲੀਨ ਮਠਾੜੂ ਨੇ ਆਪਣੇ ਹੀ ਸ਼ੋਅ ‘ਚ ਪ੍ਰਤੀਭਾਗੀ ਸਾਥੀ ਦੀਪਕ ਠਾਕੁਰ ਖਿਲਾਫ ਮੁੰਬਈ ਦੇ ਓਸ਼ੀਵਾਰਾ ਪੁਲਿਸ ਸਟੇਸ਼ਨ ‘ਚ ਸ਼ਿਕਾਇਤ ਦਰਜ ਕਰਵਾਈ ਹੈ। ਮਾਮਲਾ ਟਿੱਕ ਟੌਕ ਐਪ ‘ਤੇ ਜਸਲੀਨ ਸਬੰਧੀ ਅਸ਼ਲੀਲ ਵੀਡੀਓ ਪੋਸਟ ਕਰਨ ਦਾ ਹੈ। ਇਸ ਨੂੰ ਬਣਾਉਣ ਲਈ ਦੀਪਕ ਨੇ ਇੱਕ ਛੋਟੇ ਬੱਚੇ ਦਾ ਇਸਲਤੇਮਾਲ ਕੀਤਾ ਹੈ।

ਇਸ ਵੀਡੀਓ ‘ਚ ਬੱਚਾ ਤੇ ਦੀਪਕ ਗੱਲਾਂ ਕਰ ਰਹੇ ਹਨ ਜਿਸ ‘ਚ ਦੀਪਕ ਬੱਚੇ ਨੂੰ ਪੁੱਛਦਾ ਹੈ ਕਿ ਜੇਕਰ ਬਿੱਗ ਬੌਸ ‘ਚ ਜਾਣ ਦਾ ਮੌਕਾ ਮਿਲਦਾ ਹੈ ਤਾਂ ਉੁਹ ਕੀ ਕਰੇਗਾ? ਇਸ ਦੇ ਜਵਾਬ ‘ਚ ਬੱਚਾ ਕਹਿੰਦਾ ਹੈ ਕਿ ਉਹ ਜਸਲੀਨ ਨਾਲ ਸਵੀਮਿੰਗ ਪੂਲ ‘ਚ ਨਹਾਉਣਾ ਚਾਹੇਗਾ। ਅਜਿਹੇ ‘ਚ ਦੀਪਕ ਹੱਸਦੇ ਹੋਏ ਉਸ ਨੂੰ ਸ਼ਾਬਾਸੀ ਦਿੰਦਾ ਹੈ। ਦੀਪਕ ਨੇ ਇਸ ਵੀਡੀਓ ਨੂੰ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤਾ ਤੇ ਬਾਅਦ ‘ਚ ਇਹ ਵਾਇਰਲ ਹੋ ਗਿਆ।


ਜਸਲੀਨ ਨੇ ਇਸ ਬਾਰੇ ਏਬੀਪੀ ਨਿਊਜ਼ ਨਾਲ ਗੱਲ ਕਰਦੇ ਹਏ ਦੱਸਿਆ ਕਿ ਉਸ ਦੇ ਪਿਤਾ ਨੇ ਇਸ ਸਬੰਧੀ ਓਸ਼ੀਵਾਰਾ ਥਾਣੇ ‘ਚ ਸ਼ਿਕਾਇਤ ਦਾਇਰ ਕੀਤੀ ਹੈ। ਇਸ ਤੋਂ ਬਾਅਦ ਸੀਨੀਅਰ ਅਧਿਕਾਰੀ ਨੇ ਦੀਪਕ ਨੂੰ ਫੋਨ ਕਰ ਪੁਲਿਸ ਸਟੇਸ਼ਨ ਆਉਣ ਨੂੰ ਕਿਹਾ ਪਰ ਦੀਪਕ ਨੇ ਬਿਹਾਰ ‘ਚ ਹੋਣ ਦੀ ਗੱਲ ਕਹੀ ਤੇ ਆਪਣੇ ਕੀਤੇ ‘ਤੇ ਮਾਫੀ ਮੰਗੀ। ਇਸ ਦੇ ਨਾਲ ਹੀ ਫੋਨ ‘ਤੇ ਹੀ ਉਸ ਨੇ ਦੁਬਾਰਾ ਅਜਿਹਾ ਨਾ ਕਰਨ ਦੀ ਗੱਲ ਵੀ ਕੀਤੀ।


ਇੰਨਾ ਹੀ ਨਹੀ ਜਸਲੀਨ ਨੇ ਅੱਗੇ ਕਿਹਾ ਕਿ ਦੀਪਕ ਨੇ ਮਾਫੀ ਮੰਗਦੇ ਹੋਏ ਦੀ ਵੀਡੀਓ ਵੀ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀ ਗਈ ਹੈ। ਇਸ ਦੇ ਨਾਲ ਹੀ ਦੀਪਕ ਨੇ ਵੀਡੀਓ ‘ਚ ਕਿਹਾ ਹੈ ਕਿ ਜੇਕਰ ਜਸਲੀਨ ਨੂੰ ਉਸ ਤੋਂ ਕੋਈ ਨਾਰਾਜ਼ਗੀ ਸੀ ਤਾਂ ਉਸ ਨੂੰ ਸਿੱਧੇ ਤੌਰ ‘ਤੇ ਫੋਨ ਕਰਨਾ ਚਾਹੀਦਾ ਸੀ ਨਾ ਕਿ ਮਾਮਲੇ ਨੂੰ ਇੰਨਾ ਵਧਾਉਣਾ ਚਾਹੀਦਾ ਸੀ। ਦੀਪਕ ਨੇ ਜਸਲੀਨ ਦੇ ਇਸ ਕੰਮ ਨੂੰ ਪਬਲੀਸਿਟੀ ਸਟੰਟ ਤੋਂ ਘੱਟ ਨਹੀ ਕਿਹਾ