ਇਸੇ ਦੌਰਾਨ ਭਗਵੰਤ ਮਾਨ ਨੇ ਸਹੁੰ ਚੁੱਕਣ ਬਾਅਦ ਜਦੋਂ 'ਇਨਕਲਾਬ ਜ਼ਿੰਦਾਬਾਦ' ਦੇ ਨਾਅਰੇ ਲਾਏ ਤਾਂ ਬਾਕੀ ਮੈਂਬਰਾਂ ਤੇ ਉਨ੍ਹਾਂ ਵਿਚਾਲੇ ਥੋੜੀ ਬਹਿਸਾ-ਬਹਿਸੀ ਵੀ ਹੋਈ। ਸੰਨੀ ਦਿਓਲ ਨੇ ਅੰਗਰੇਜ਼ੀ ਵਿੱਚ ਸਹੁੰ ਚੁੱਕੀ ਪਰ ਇਸ ਦੌਰਾਨ ਸੰਨੀ ਦਿਓਲ ਦੀ ਜ਼ੁਬਾਨ ਫਿਸਲ ਗਈ ਤੇ ਉਨ੍ਹਾਂ 'uphold' ਦੀ ਥਾਂ 'withhold' ਬੋਲ ਦਿੱਤਾ।
IUDF ਲੀਡਰ ਬਦਰੂਦੀਨ ਅਜਮਲ, ਸਾਬਕਾ ਕੇਂਦਰੀ ਮੰਤਰੀ ਰਾਜਵਰਧਨ ਸਿੰਘ ਰਾਠੌਰ ਤੇ ਪਟਿਆਲਾ ਤੋਂ ਸਾਂਸਦ ਪਰਨੀਤ ਕੌਰ ਨੂੰ ਵੀ ਪਹਿਲੇ ਸੈਸ਼ਨ ਦੇ ਦੂਜੇ ਦਿਨ ਸਹੁੰ ਚੁਕਾਈ ਗਈ। ਇਸ ਦੌਰਾਨ ਪਰਨੀਤ ਕੌਰ ਨੇ ਮੱਥੇ 'ਤੇ ਪੱਟੀ ਬੰਨ੍ਹੀ ਹੋਈ ਸੀ।