Jaswinder Bhalla Video: ਪੰਜਾਬੀ ਅਦਾਕਾਰ ਤੇ ਕਮੇਡੀਅਨ ਜਸਵਿੰਦਰ ਭੱਲਾ ਕਿਸੇ ਪਛਾਣ ਦੇ ਮੋਹਤਾਜ ਨਹੀਂ ਹਨ। ਉਨ੍ਹਾਂ ਨੇ ਹਾਲ ਹੀ 'ਚ ਆਪਣਾ 63ਵਾਂ ਜਨਮਦਿਨ ਮਨਾਇਆ ਹੈ। ਇਸ ਦੇ ਨਾਲ ਨਾਲ ਭੱਲਾ ਦੀ ਫਿਲਮ 'ਕੈਰੀ ਆਨ ਜੱਟਾ 3' 29 ਜੂਨ ਨੂੰ ਰਿਲੀਜ਼ ਹੋਣ ਲਈ ਤਿਆਰ ਹੈ। ਇਸ ਤੋਂ ਪਹਿਲਾਂ ਭੱਲਾ ਦਾ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਿਹਾ ਹੈ। ਇਸ ਵੀਡੀਓ 'ਚ ਜਸਵਿੰਦਰ ਭੱਲਾ ਵਿਆਹੇ ਹੋਏ ਬੰਦਿਆਂ ਬਾਰੇ ਗੱਲ ਕਰਦੇ ਨਜ਼ਰ ਆ ਰਹੇ ਹਨ । 


ਇਹ ਵੀ ਪੜ੍ਹੋ: ਕਰੋੜਾਂ ਦੀ ਕਾਰ ਛੱਡ ਕੇ ਮੁੰਬਈ ਆਟੋ 'ਚ ਬੈਠੀ ਸ਼ਹਿਨਾਜ਼ ਗਿੱਲ, ਮਾਂ ਨਾਲ ਲਿਆ ਆਟੋ ਦੀ ਸਵਾਰੀ ਦਾ ਮਜ਼ਾ


ਚੌਪਾਲ ਟੀਵੀ ਦੇ ਇੱਕ ਸ਼ੋਅ 'ਤੇ ਜਸਵਿੰਦਰ ਭੱਲਾ ਮਹਿਮਾਨ ਬਣ ਕੇ ਪਹੁੰਚੇ ਸੀ। ਇੱਥੇ ਭੱਲਾ ਤੋਂ ਪੁੱਛਿਆ ਗਿਆ ਕਿ 'ਵਿਆਹੇ ਬੰਦੇ ਦਾ ਸਭ ਤੋਂ ਵੱਡਾ ਅਫਸੋਸ ਕੀ ਹੈ।' ਇਸ 'ਤੇ ਜਸਵਿੰਦਰ ਭੱਲਾ ਬੋਲੇ- 'ਵਿਆਹੇ ਬੰਦੇ ਦਾ ਸਭ ਤੋਂ ਵੱਡਾ ਦੁੱਖ ਇਹੀ ਹੈ ਕਿ ਉਹ ਜਦੋਂ ਆਪਣੇ ਤੋਂ ਦੋ ਸਾਲ ਛੋਟੀ ਕੁੜੀ ਨੂੰ ਦੇਖਦਾ ਹੈ ਤਾਂ ਇਹੀ ਸੋਚਦਾ ਹੈ ਕਿ ਕਾਸ਼ ਮੈਂ 2 ਸਾਲ ਲੇਟ ਵਿਆਹ ਕਰਵਾਇਆ ਹੁੰਦਾ।' ਤੁਸੀਂ ਵੀ ਦੇਖੋ ਇਹ ਵੀਡੀਓ:









ਕਾਬਿਲੇਗ਼ੌਰ ਹੈ ਕਿ ਜਸਵਿੰਦਰ ਭੱਲਾ ਇੰਨੀਂ ਦਿਨੀਂ ਆਪਣੀ ਆਉਣ ਵਾਲੀ ਫਿਲਮ 'ਕੈਰੀ ਆਨ ਜੱਟਾ 3' ਕਰਕੇ ਚਰਚਾ ਵਿੱਚ ਹਨ। ਇਸ ਦੇ ਨਾਲ ਨਾਲ ਹਾਲ ਹੀ ਉਨ੍ਹਾਂ ਦੀਆਂ ਫਿਲਮਾਂ 'ਉਡੀਕਾਂ ਤੇਰੀਆਂ' ਤੇ 'ਦਿਲ ਹੋਣਾ ਚਾਹੀਦਾ ਜਵਾਨ' ਵੀ ਰਿਲੀਜ਼ ਹੋਈਆਂ ਹਨ। ਇਸ ਦੇ ਨਾਲ ਨਾਲ ਇਹ ਦੱਸ ਦਈਏ ਕਿ ਹਾਲ ਹੀ 'ਚ ਜਸਵਿੰਦਰ ਭੱਲਾ ਨੇ ਆਪਣਾ 63ਵਾਂ ਜਨਮਦਿਨ ਮਨਾਇਆ ਹੈ। ਇਸ ਦਾ ਉਨ੍ਹਾਂ ਨੇ ਬੇਹੱਦ ਖੂਬਸੂਰਤ ਵੀਡੀਓ ਵੀ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤਾ ਸੀ । ਇਸ ਵੀਡੀਓ 'ਚ ਭੱਲਾ ਆਪਣੀ ਪਤਨੀ ਨਾਲ ਕੇਕ ਕੱਟਦੇ ਹੋਏ ਨਜ਼ਰ ਆ ਰਹੇ ਸੀ ।


ਇਹ ਵੀ ਪੜ੍ਹੋ: ਇੰਦਰਜੀਤ ਨਿੱਕੂ ਦੇ ਕਿਉਂ ਘੱਟ ਰਹੇ ਇੰਸਟਾਗ੍ਰਾਮ ਫਾਲੋਅਰਜ਼? 444k ਤੋਂ 435k ਤੱਕ ਪਹੁੰਚੇ, ਜਾਣੋ ਵਜ੍ਹਾ