ਅਮੈਲੀਆ ਪੰਜਾਬੀ ਦੀ ਰਿਪੋਰਟ


Shah Rukh Khan Was Hated By Almost Everyone In 90s: ਸ਼ਾਹਰੁਖ ਖਾਨ ਨੂੰ ਬਾਲੀਵੁੱਡ ਇੰਡਸਟਰੀ 'ਚ ਕਿੰਗ ਖਾਨ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਦਿੱਲੀ ਤੋਂ ਆਇਆ ਇੱਕ ਲੜਕਾ ਅੱਜ ਬਾਲੀਵੁੱਡ 'ਤੇ ਰਾਜ ਕਰ ਰਿਹਾ ਹੈ। ਇੰਨੀਂ ਦਿਨੀਂ ਸ਼ਾਹਰੁਖ ਖਾਨ ਆਪਣੀ ਫਿਲਮ 'ਜਵਾਨ' ਕਰਕੇ ਖੂਬ ਸੁਰਖੀਆਂ ਬਟੋਰ ਰਹੇ ਹਨ। ਉਨ੍ਹਾਂ ਦੀ ਫਿਲਮ ਨੇ ਪੂਰੀ ਦੁਨੀਆ 'ਚ 550 ਕਰੋੜ ਦਾ ਕਲੈਕਸ਼ਨ ਕਰ ਲਿਆ ਹੈ। ਇਸ ਦੇ ਨਾਲ ਹੀ 'ਜਵਾਨ' ਪਹਿਲੀ ਫਿਲਮ ਬਣ ਗਈ ਹੈ, ਜਿਸ ਨੇ ਇੰਨੀਂ ਜਲਦੀ 500 ਕਰੋੜ ਦੀ ਕਮਾਈ ਨੂੰ ਪਾਰ ਕਰ ਲਿਆ ਹੈ।


ਇਹ ਵੀ ਪੜ੍ਹੋ: ਫਿਲਮਾਂ 'ਚ ਬਹਾਦਰੀ ਦਿਖਾਉਣ ਵਾਲੇ ਅਕਸ਼ੈ ਕੁਮਾਰ ਦਾ ਜਦੋਂ ਅਸਲੀ ਡਾਕੂਆਂ ਨਾਲ ਹੋਇਆ ਸਾਹਮਣਾ, ਹੋ ਗਈ ਸੀ ਹਾਲਤ ਖਰਾਬ


ਅੱਜ ਹਰ ਕਿਸੇ ਦੀ ਜ਼ੁਬਾਨ 'ਤੇ ਸ਼ਾਹਰੁਖ ਖਾਨ ਦਾ ਨਾਮ ਹੈ। ਪਰ ਸ਼ਾਹਰੁਖ ਦੇ ਬਾਲੀਵੁੱਡ ਦਾ ਕਿੰਗ ਖਾਨ ਬਣਨ ਦਾ ਸਫਰ ਅਸਾਨ ਨਹੀਂ ਸੀ। ਉਨ੍ਹਾਂ ਨੇ ਇਸ ਮੁਕਾਮ ਤੱਕ ਪਹੁੰਚਣ ਲਈ ਬਹੁਤ ਸੰਘਰਸ਼ ਕੀਤਾ ਹੈ। ਫਿਲਮਾਂ 'ਚ ਕੰਮ ਕਰਨ ਤੋਂ ਪਹਿਲਾਂ ਹੀ ਸ਼ਾਹਰੁਖ ਦੇ ਮੰਮੀ ਡੈਡੀ ਗੁਜ਼ਰ ਚੁੱਕੇ ਸੀ। ਸ਼ਾਹਰੁਖ ਨੇ ਇਸ ਤੋਂ ਬਾਅਦ ਫਿਲਮਾਂ ;ਚ ਆਉਣ ਦਾ ਫੈਸਲਾ ਕੀਤਾ ਸੀ। ਉਹ ਮੁੰਬਈ ਆਏ ਤੇ ਉਨ੍ਹਾਂ ਨੇ ਇੱਕੋ ਦਿਨ 'ਚ ਪੰਜ ਫਿਲਮਾਂ ਸਾਈਨ ਕਰ ਲਈਆਂ। 






ਸ਼ਾਹਰੁਖ ਖਾਨ ਦੀ ਪਹਿਲੀ ਫਿਲਮ 'ਦੀਵਾਨਾ' ਸੀ। ਪਹਿਲੀ ਹੀ ਫਿਲਮ 'ਚ ਸ਼ਾਹਰੁਖ ਖਾਨ ਸਟਾਰ ਬਣ ਗਏ ਸੀ। ਇਸ ਤੋਂ ਬਾਅਦ ਇੱਕ ਤੋਂ ਬਾਅਦ ਇੱਕ ਉਨ੍ਹਾਂ ਨੇ ਕਈ ਫਿਲਮਾਂ 'ਚ ਵਿਲੇਨ ਦੇ ਕਿਰਦਾਰ ਨਿਭਾਏ ਅਤੇ ਫਿਰ ਪਰਦੇ 'ਤੇ ਹੀਰੋ ਬਣੇ ਨਜ਼ਰ ਆਏ। ਸ਼ਾਹਰੁਖ ਦੀ ਕਾਮਯਾਬੀ ਨੇ ਹਰ ਕਿਸੇ ਨੂੰ ਹੈਰਾਨ ਕਰ ਦਿੱਤਾ ਸੀ। ਫਿਲਮ ਇੰਡਸਟਰੀ ਦੇ ਦਿੱਗਜ ਕਲਾਕਾਰ ਵੀ ਸ਼ਾਹਰੁਖ ਦੀ ਕਾਮਯਾਬੀ ਤੋਂ ਸੜਦੇ ਸੀ। 


ਇਸ ਦਾ ਖੁਲਾਸਾ ਇੱਕ ਦਿੱਗਜ ਪੱਤਰਕਾਰ ਨੇ ਕੀਤਾ ਹੈ। ਪੱਤਰਕਾਰ ਨੇ ਇੱਕ ਇੰਟਰਵਿਊ ਦੌਰਾਨ ਦੱਸਿਆ ਸੀ ਕਿ 90 ਦੇ ਦਹਾਕਿਆਂ 'ਚ ਹਿੰਦੀ ਫਿਲਮ ਇੰਡਸਟਰੀ 'ਚ ਸ਼ਾਹਰੁਖ ਨਾਂ ਦਾ ਨਵਾਂ ਸਿਤਾਰਾ ਪੈਦਾ ਹੋਇਆ, ਜਿਸ ਨੇ ਡੁੱਬਦੇ ਹੋਏ ਬਾਲੀਵੁੱਡ ਨੂੰ ਬਚਾਇਆ। ਪਰ ਸ਼ਾਹਰੁਖ ਖਾਨ ਦਾ ਟੈਲੇਂਟ ਬਾਲੀਵੁੱਡ ਦੇ ਕਈ ਦਿੱਗਜ ਕਲਾਕਾਰਾਂ ਨੂੰ ਰਾਸ ਨਹੀਂ ਆ ਰਿਹਾ ਸੀ। ਆਮਿਰ ਖਾਨ ਤੋਂ ਸੰਨੀ ਦਿਓਲ ਤੱਕ ਕਈ ਦਿੱਗਜ ਸਟਾਰਜ਼ ਨੇ 90 ਦੇ ਦਹਾਕਿਆਂ 'ਚ ਸ਼ਾਹਰੁਖ ਖਾਨ ਦਾ ਬਾਇਕਾਟ ਕੀਤਾ ਸੀ। ਉਨ੍ਹਾਂ ਨੂੰ ਕਿਸੇ ਵੀ ਪਾਰਟੀ 'ਚ ਬੁਲਾਇਆ ਨਹੀਂ ਜਾਂਦਾ ਸੀ। ਕਿਉਂਕਿ ਸਭ ਉਨ੍ਹਾਂ ਤੋਂ ਬਹੁਤ ਸੜਦੇ ਸੀ। 


90 ਦੇ ਦਹਾਕਿਆਂ 'ਚ ਲਗਭਗ ਹਰ ਦੂਜਾ ਸ਼ਖਸ ਸ਼ਾਹਰੁਖ ਖਾਨ ਨੂੰ ਨਫਰਤ ਕਰਦਾ ਸੀ। ਇੱਥੋਂ ਤੱਕ ਕਿ ਕੋਈ ਵੀ ਪਾਰਟੀ ਸ਼ਾਹਰੁਖ ਨੂੰ ਗਾਲਾਂ ਕੱਢੇ ਬਿਨਾਂ ਖਤਮ ਨਹੀਂ ਹੁੰਦੀ ਸੀ। ਉਹ ਦੌਰ ਅਜਿਹਾ ਸੀ ਕਿ ਜੇ ਕੋਈ ਸ਼ਾਹਰੁਖ ਨੂੰ ਉਸ ਦੀ ਗੈਰ ਮੌਜੂਦਗੀ 'ਚ ਗਾਲਾਂ ਨਹੀਂ ਕੱਢਦਾ ਸੀ ਤਾਂ ਉਸ ਦਾ ਬਾਇਕਾਟ ਕੀਤਾ ਜਾਂਦਾ ਸੀ। ਇਸ ਦੀ ਸਭ ਤੋਂ ਵੱਡੀ ਵਜ੍ਹਾ ਇਹ ਸੀ ਕਿ ਸ਼ਾਹਰੁਖ ਨੇ ਬਹੁਤ ਸਮੇਂ 'ਚ ਵੱਡੀ ਕਾਮਯਾਬੀ ਹਾਸਲ ਕੀਤੀ ਸੀ। ਸਭ ਨੂੰ ਇਹ ਸਾੜਾ ਸੀ ਕਿ ਇੱਕ ਆਮ ਲੜਕਾ ਆਇਆ ਅਤੇ ਆ ਕੇ ਫਿਲਮ ਇੰਡਸਟਰੀ 'ਤੇ ਰਾਜ ਕਰਨ ਲੱਗ ਪਿਆ। ਦੇਖੋ ਇਹ ਵੀਡੀਓ:









ਕਾਬਿਲੇਗ਼ੌਰ ਹੈ ਕਿ ਸ਼ਾਹਰੁਖ ਖਾਨ ਇੰਨੀਂ ਦਿਨੀਂ ਆਪਣੀ ਫਿਲਮ 'ਜਵਾਨ' ਕਰਕੇ ਸੁਰਖੀਆਂ 'ਚ ਹਨ। ਕਿਹਾ ਜਾਂਦਾ ਹੈ ਕਿ ਉਸ ਸਮੇਂ ਸੰਨੀ ਦਿਓਲ, ਆਮਿਰ ਖਾਨ, ਸੰਜੇ ਦੱਤ ਤੇ ਹੋਰ ਕਈ ਸਟਾਰ ਕਿਡਜ਼ ਸ਼ਾਹਰੁਖ ਤੋਂ ਨਫਰਤ ਕਰਦੇ ਸੀ।  


ਇਹ ਵੀ ਪੜ੍ਹੋ: ਸ਼ੈਰੀ ਮਾਨ ਮਨਾ ਰਹੇ 41ਵਾਂ ਜਨਮਦਿਨ, ਜਾਣੋ ਸੁਰਿੰਦਰ ਸਿੰਘ ਤੋਂ ਕਿਵੇਂ ਬਣੇ ਸ਼ੈਰੀ ਮਾਨ, ਇਸ ਸ਼ਖਸ ਦੀ ਸਲਾਹ ਨਾਲ ਬਣੇ ਗਾਇਕ