Sharry Mann Birthday: ਸ਼ੈਰੀ ਮਾਨ ਪੰਜਾਬੀ ਇੰਡਸਟਰੀ ਦਾ ਟੌਪ ਗਾਇਕ ਹੈ। ਉਸ ਨੇ ਆਪਣੇ ਕਰੀਅਰ 'ਚ ਇੰਡਸਟਰੀ ਨੂੰ ਬੇਸ਼ੁਮਾਰ ਹਿੱਟ ਗਾਣੇ 'ਤੇ ਐਲਬਮਾਂ ਦਿੱਤੀਆਂ ਹਨ। ਆਪਣੀ ਪਹਿਲੀ ਹੀ ਐਲਬਮ 'ਯਾਰ ਅਣਮੁੱਲੇ' ਨੇ ਸ਼ੈਰੀ ਮਾਨ ਨੂੰ ਰਾਤੋ ਰਾਤ ਸਟਾਰ ਬਣਾ ਦਿੱਤਾ ਸੀ। ਦੱਸ ਦਈਏ ਕਿ ਸ਼ੈਰੀ ਮਾਨ ਅੱਜ ਯਾਨਿ 12 ਸਤੰਬਰ ਨੂੰ ਆਪਣਾ 41ਵਾਂ ਜਨਮਦਿਨ ਮਨਾ ਰਹੇ ਹਨ। ਉਨ੍ਹਾਂ ਦਾ ਜਨਮ 12 ਸਤੰਬਰ 1982 ਨੂੰ ਮੋਹਾਲੀ ਵਿਖੇ ਹੋਇਆ ਸੀ। ਤਾਂ ਆਓ ਸ਼ੈਰੀ ਮਾਨ ਦੇ ਜਨਮਦਿਨ 'ਤੇ ਤੁਹਾਨੂੰ ਦੱਸਦੇ ਹਾਂ ਕਿ ਗਾਇਕ ਦਾ ਸੁਰਿੰਦਰ ਸਿੰਘ ਤੋਂ ਸ਼ੈਰੀ ਮਾਨ ਬਣਨ ਦਾ ਸਫਰ ਕਿਵੇਂ ਰਿਹਾ?
ਸ਼ੈਰੀ ਮਾਨ ਦਾ ਧਿਆਨ ਬਚਪਨ ਤੋਂ ਹੀ ਪੜ੍ਹਾਈ 'ਚ ਨਹੀਂ ਸੀ। ਉਹ ਹਮੇਸ਼ਾ ਖੇਡਾਂ ਤੇ ਹੋਰ ਐਕਟਿਿਵਟੀਜ਼ ਵੱਲ ਧਿਆਨ ਦਿੰਦੇ ਸੀ। ਇਸ ਦੇ ਨਾਲ ਨਾਲ ਸ਼ੈਰੀ ਆਪਣੇ ਸਕੂਲ 'ਚ ਗੁਰਦਾਸ ਮਾਨ ਦੀ ਨਕਲ ਕਰਨ ਲਈ ਵੀ ਮਸ਼ਹੂਰ ਸੀ। ਸ਼ੈਰੀ ਹੂ-ਬ-ਹੂ ਗੁਰਦਾਸ ਮਾਨ ਦੀ ਆਵਾਜ਼ 'ਚ ਗਾਣਾ ਗਾਉਂਦੇ ਸੀ। ਸਕੂਲ 'ਚ ਸਭ ਨੂੰ ਉਨ੍ਹਾਂ ਦੀ ਪਰਫਾਰਮੈਂਸ ਪਸੰਦ ਆਉਂਦੀ ਸੀ।
ਸਕੂਲ ਟੀਚਰ ਨੇ ਸੁਰਿੰਦਰ ਸਿੰਘ ਮਾਨ ਨੂੰ ਦਿੱਤਾ ਨਿਕਨੇਮ 'ਸ਼ੈਰੀ'
ਸ਼ੈਰੀ ਮਾਨ ਦਾ ਅਸਲੀ ਨਾਮ ਸੁਰਿੰਦਰ ਸਿੰਘ ਮਾਨ ਹੈ। ਇਹ ਗੱਲ ਸ਼ਾਇਦ ਬਹੁਤ ਘੱਟ ਲੋਕ ਜਾਣਦੇ ਹਨ। ਪਰ ਕੀ ਤੁਹਾਨੂੰ ਪਤਾ ਹੈ ਕਿ ਸੁਰਿੰਦਰ ਸਿੰਘ ਨੂੰ ਸ਼ੈਰੀ ਨਿਕਨੇਮ ਉਨ੍ਹਾਂ ਦੇ ਸਕੂਲ ਟੀਚਰ ਨੇ ਦਿੱਤਾ ਸੀ। ਉਨ੍ਹਾਂ ਦੇ ਸਕੂਲ ਟੀਚਰ ਨੇ ਹਰੇਕ ਬੱਚੇ ਦਾ ਕੱਚਾ ਨਾਮ ਰੱਖਿਆ ਹੋਇਆ ਸੀ। ਇਸੇ ਲਈ ਉਨ੍ਹਾਂ ਨੇ ਸੁਰਿੰਦਰ ਮਾਨ ਨੂੰ ਵੀ ਸ਼ੈਰੀ ਨਾਮ ਦਿੱਤਾ।
ਟੀਚਰ ਨੇ ਸ਼ੈਰੀ ਮਾਨ ਨੂੰ ਦਿੱਤੀ ਸੀ ਗਾਇਕ ਬਣਨ ਦੀ ਸਲਾਹ
ਦੱਸ ਦਈਏ ਕਿ ਸ਼ੈਰੀ ਮਾਨ ਭਾਵੇਂ ਪੜ੍ਹਾਈ 'ਚ ਬਹੁਤੇ ਚੰਗੇ ਨਹੀਂ ਸੀ। ਪਰ ਉਹ ਖੇਡਾਂ ਤੇ ਗਾਇਕੀ 'ਚ ਬਹੁਤ ਚੰਗੇ ਸੀ। ਉਹ ਸਕੂਲ 'ਚ ਗੁਰਦਾਸ ਮਾਨ ਦੀ ਆਵਾਜ਼ ਕੱਢ ਕੇ ਗਾਣਾ ਗਾਉਂਦੇ ਸੀ। ਸ਼ੈਰੀ ਦੇ ਇਸ ਟੈਲੇਂਟ ਨੂੰ ਉਨ੍ਹਾਂ ਦੇ ਟੀਚਰ ਨੇ ਪਛਾਣਿਆ ਅਤੇ ਉਨ੍ਹਾਂ ਨੇ ਹੀ ਸ਼ੈਰੀ ਮਾਨ ਨੂੰ ਗਇਕੀ ਦੇ ਖੇਤਰ 'ਚ ਕਰੀਅਰ ਬਣਾਉਣ ਦੀ ਸਲਾਹ ਦਿੱਤੀ। ਇਸ ਤੋਂ ਬਾਅਦ ਸ਼ੈਰੀ ਮਾਨ ਨੇ ਪ੍ਰੋਫੈਸ਼ਨਲ ਗਾਇਕੀ ਲਈ ਸਿਖਲਾਈ ਲੈਣਾ ਸ਼ੁਰੂ ਕੀਤਾ।
ਕਾਲਜ ਆਉਂਦੇ ਆਉਂਦੇ ਸ਼ੈਰੀ ਨੇ ਪੱਕਾ ਮਨ ਬਣਾ ਲਿਆ ਸੀ ਕਿ ਉਹ ਗਾਇਕੀ ਦੇ ਖੇਤਰ ਨੂੰ ਹੀ ਚੁਣੇਗਾ। ਇਸ ਲਈ ਉਨ੍ਹਾਂ ਨੇ ਸਿਵਲ ਇੰਜਨੀਅਰਿੰਗ ਦੀ ਪੜ੍ਹਾਈ ਨੂੰ ਅੱਧ ਵਿਚਾਲੇ ਹੀ ਛੱਡ ਦਿੱਤਾ ਅਤੇ ਗਾਇਕੀ ਦੇ ਖੇਤਰ 'ਚ ਆ ਗਏ।
ਗਾਇਕ ਬਣਨ ਲਈ ਕੀਤਾ ਖੂਬ ਸੰਘਰਸ਼
ਸ਼ੈਰੀ ਮਾਨ ਨੇ ਗਾਇਕ ਬਣਨ ਦਾ ਮਨ ਤਾਂ ਬਣਾ ਲਿਆ ਸੀ। ਪਰ ਉਨ੍ਹਾਂ ਕੋਲ ਗਾਇਕ ਬਣਨ ਲਈ ਪੈਸੇ ਨਹੀਂ ਸੀ। ਉਨ੍ਹਾਂ ਨੇ ਪੈਸੇ ਇਕੱਠੇ ਕਰਨ ਲਈ ਛੋਟੀਆਂ-ਮੋਟੀਆਂ ਨੌਕਰੀਆਂ ਕੀਤੀਆਂ। ਆਖਰ 2010 'ਚ ਸ਼ੈਰੀ ਮਾਨ ਨੇ ਆਪਣੀ ਪਹਿਲੀ ਐਲਬਮ 'ਯਾਰ ਅਣਮੁੱਲੇ' ਰਿਲੀਜ਼ ਕੀਤੀ। ਪਹਿਲੀ ਹੀ ਐਲਬਮ ਨੇ ਸ਼ੈਰੀ ਮਾਨ ਨੂੰ ਸਟਾਰ ਬਣਾ ਦਿੱਤਾ। ਇਸ ਤੋਂ ਬਾਅਦ ਸ਼ੈਰੀ ਨੇ ਕਦੇ ਪਿੱਛੇ ਮੁੜ ਕੇ ਨਹੀਂ ਦੇਖਿਆ। ਉਨ੍ਹਾਂ ਨੇ ਇੱਕ ਤੋਂ ਬਾਅਦ ਇੱਕ ਇੰਡਸਟਰੀ ਨੂੰ ਕਈ ਹਿੱਟ ਗਾਣੇ ਤੇ ਐਲਬਮਾਂ ਦਿੱਤੀਆਂ।
ਇੰਡਸਟਰੀ ਦੇ ਸਭ ਤੋਂ ਅਮੀਰ ਗਾਇਕ, 650 ਕਰੋੜ ਹੈ ਜਾਇਦਾਦ
ਸ਼ੈਰੀ ਮਾਨ ਪੰਜਾਬੀ ਇੰਡਸਟਰੀ ਦੇ ਸਭ ਤੋਂ ਅਮੀਰ ਗਾਇਕ ਹਨ। ਉਹ 650 ਕਰੋੜ ਜਾਇਦਾਦ ਦੇ ਮਾਲਕ ਹਨ। ਉਨ੍ਹਾਂ ਦੀ ਪਹਿਲੀ ਹੀ ਹਿੱਟ ਐਲਬਮ ਨੇ ਉਨ੍ਹਾਂ ਨੂੰ ਕਰੋੜਪਤੀ ਬਣਾ ਦਿੱਤਾ ਸੀ। ਇਸ ਤੋਂ ਇਲਾਵਾ ਸ਼ੈਰੀ ਦੇ ਪੰਜਾਬ ਤੇ ਕੈਨੇਡਾ, ਅਮਰੀਕਾ 'ਚ ਵੀ ਘਰ ਹਨ। ਇਸ ਦੇ ਨਾਲ ਨਾਲ ਗਾਇਕਾਂ ਨੂੰ ਲਗਜ਼ਰੀ ਕਾਰਾਂ ਦਾ ਵੀ ਕਾਫੀ ਸ਼ੌਕ ਹੈ।
ਸ਼ੈਰੀ ਮਾਨ ਦੀ ਪਰਸਨਲ ਲਾਈਫ
ਦੱਸ ਦਈਏ ਕਿ ਸ਼ੈਰੀ ਮਾਨ ਦੇ ਮੰਮੀ ਡੈਡੀ ਇਸ ਦੁਨੀਆ 'ਚ ਨਹੀਂ ਹਨ। ਉਨ੍ਹਾਂ ਨੇ ਆਪਣੀ ਪਾਕਿਸਤਾਨੀ ਪ੍ਰੇਮਿਕਾ ਪਰੀਜ਼ਾਦ ਨਾਲ ਵਿਆਹ ਕੀਤਾ ਸੀ। ਉਹ ਆਪਣੀ ਪਰਸਨਲ ਲਾਈਫ ਨੂੰ ਨਿੱਜੀ ਰੱਖਣਾ ਹੀ ਪਸੰਦ ਕਰਦੇ ਹਨ।
ਪਰਮੀਸ਼ ਵਰਮਾ ਨਾਲ ਵਿਵਾਦ ਕਰਕੇ ਰਹੇ ਸੁਰਖੀਆਂ 'ਚ
ਇਸ ਦੇ ਨਾਲ ਨਾਲ ਸਾਲ 2022 ਸ਼ੈਰੀ ਮਾਨ ਲਈ ਜ਼ਿਆਦਾ ਵਧੀਆ ਨਹੀਂ ਸੀ। ਇਸ ਸਾਲ ਸ਼ੈਰੀ ਮਾਨ ਦਾ ਨਾਮ ਪਰਮੀਸ਼ ਵਰਮਾ ਨਾਲ ਵਿਵਾਦ ਕਰਕੇ ਖੂਬ ਸੁਰਖੀਆਂ 'ਚ ਰਿਹਾ ਸੀ। ਹਾਲਾਂਕਿ ਇਸ ਝਗੜੇ ਦੀ ਸ਼ੁਰੂਆਤ 2021 'ਚ ਪਰਮੀਸ਼ ਦੇ ਵਿਆਹ ਤੋਂ ਹੋਈ ਸੀ। ਜਦੋਂ ਪਾਬੰਦੀ ਦੇ ਬਾਵਜੂਦ ਪਰਮੀਸ਼ ਦੇ ਵਿਆਹ 'ਚ ਸ਼ੈਰੀ ਉਨ੍ਹਾਂ ਦੇ ਵਿਆਹ ਦੀਆਂ ਵੀਡੀਓਜ਼ ਬਣਾ ਰਹੇ ਸੀ। ਮਨਾ ਕਰਨ 'ਤੇ ਸ਼ੈਰੀ ਨੂੰ ਇੰਨਾਂ ਬੁਰਾ ਲੱਗਿਆ ਕਿ ਉਨ੍ਹਾਂ ਨੇ ਲਾਈਵ ਹੋ ਕੇ ਪਰਮੀਸ਼ ਦੀ ਨਿੰਦਾ ਕੀਤੀ ਸੀ। ਇਸ ਤੋਂ ਬਾਅਦ ਤੋਂ ਹੀ ਦੋਵਾਂ ਵਿਚਾਲੇ ਵਿਵਾਦ ਸ਼ੁਰੂ ਹੋਇਆ ਸੀ।