Satinder Satti Without Makeup: ਸਤਿੰਦਰ ਸੱਤੀ ਪੰਜਾਬੀ ਇੰਡਸਟਰੀ 'ਚ ਜਾਣਿਆ ਪਛਾਣਿਆ ਨਾਮ ਹੈ। ਇਸੇ ਸਾਲ ਸੱਤੀ ਨੇ ਕੈਨੇਡਾ 'ਚ ਇੰਮੀਗ੍ਰੇਸ਼ਨ ਵਕੀਲ ਬਣ ਕੇ ਖੂਬ ਸੁਰਖੀਆਂ ਬਟੋਰੀਆਂ ਸੀ। ਇਸ ਦੇ ਨਾਲ ਨਾਲ ਸੱਤੀ ਦੇ ਪ੍ਰੇਰਨਾਤਮਕ ਵੀਡੀਓਜ਼ ਨੂੰ ਵੀ ਸੋਸ਼ਲ ਮੀਡੀਆ 'ਤੇ ਕਾਫੀ ਪਸੰਦ ਕੀਤਾ ਜਾਂਦਾ ਹੈ। ਹੁਣ ਸਤਿੰਦਰ ਸੱਤੀ ਆਪਣੀ ਇੱਕ ਸੋਸ਼ਲ ਮੀਡੀਆ ਪੋਸਟ ਕਰਕੇ ਫਿਰ ਸੁਰਖੀਆਂ 'ਚ ਆ ਗਈ ਹੈ। 


ਇਹ ਵੀ ਪੜ੍ਹੋ: ਕ੍ਰਿਤਿਕਾ ਮਲਿਕ ਨੇ ਕੀਤਾ ਪ੍ਰੈਗਨੈਂਟ ਹੋਣ ਦਾ ਡਰਾਮਾ ਤਾਂ ਭੜਕੀ ਸੌਂਕਣ ਪਾਇਲ ਮਲਿਕ, ਕਹਿ ਦਿੱਤੀ ਇਹ ਗੱਲ


ਦਰਅਸਲ, ਹਾਲ ਹੀ 'ਚ ਸਤਿੰਦਰ ਸੱਤੀ ਨੇ ਆਪਣੀ ਬਿਨਾਂ ਮੇਕਅੱਪ ਦੀ ਤਸਵੀਰ ਨੂੰ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤਾ ਸੀ। ਇਸ ਤਸਵੀਰ ਨੇ ਸੋਸ਼ਲ ਮੀਡੀਆ 'ਤੇ ਸਭ ਦਾ ਧਿਆਨ ਆਪਣੇ ਵੱਲ ਖਿੱਚ ਲਿਆ ਹੈ। ਦੱਸ ਦਈਏ ਕਿ ਸੱਤੀ ਨੇ ਆਪਣੀ ਇਸ ਤਸਵੀਰ ਨੂੰ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤਾ ਹੈ। ਤਸਵੀਰ ਨੂੰ ਸ਼ੇਅਰ ਕਰਦਿਆਂ ਉਨ੍ਹਾਂ ਨੇ ਇਸ ਦੇ ਨਾਲ ਇੱਕ ਪ੍ਰੇਰਨਾਤਮਕ ਸੰਦੇਸ਼ ਵੀ ਲਿਿਖਿਆ ਹੈ। ਉਨ੍ਹਾਂ ਨੇ ਲਿਿਖਿਆ, '26 ਘੰਟਿਆਂ ਦੀ ਥਕਾ ਦੇਣ ਵਾਲੀ ਯਾਤਰਾ ਅਤੇ ਜੈੱਟ ਲੈਗ ਦੀਆਂ ਚੁਣੌਤੀਆਂ ਦੇ ਬਾਵਜੂਦ, ਇੱਕ ਕਲਾਕਾਰ ਹੋਣ ਲਈ ਤੁਹਾਡੀ ਅਟੁੱਟ ਵਚਨਬੱਧਤਾ ਸੱਚਮੁੱਚ ਕਮਾਲ ਦੀ ਹੈ। ਹਰ ਪਲ ਨੂੰ ਰਚਨਾਤਮਕਤਾ ਨਾਲ ਭਰਨ ਅਤੇ ਧਰਤੀ 'ਤੇ ਆਪਣੇ ਸੀਮਤ ਸਮੇਂ ਦਾ ਵੱਧ ਤੋਂ ਵੱਧ ਲਾਭ ਉਠਾਉਣ ਦਾ ਤੁਹਾਡਾ ਇਰਾਦਾ ਤੁਹਾਡੀ ਕਲਾ ਰਾਹੀਂ ਇੱਕ ਜਾਦੂਈ ਬ੍ਰਹਿਮੰਡ ਬਣਾਉਣ ਦੀ ਕੁੰਜੀ ਹੈ। 🎨🌟 #nofilterneeded #soulblogs'। ਦੇਖੋ ਅਦਾਕਾਰਾ ਦੀ ਪੋਸਟ:









ਕਾਬਿਲੇਗ਼ੌਰ ਹੈ ਕਿ ਸਤਿੰਦਰ ਸੱਤੀ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ । ਸੱਤੀ ਅਕਸਰ ਹੀ ਪ੍ਰੇਰਨਾਤਮਕ ਗੱਲਾਂ ਆਪਣੇ ਫੈਨਜ਼ ਦੇ ਨਾਲ ਸ਼ੇਅਰ ਕਰਦੀ ਰਹਿੰਦੀ ਹੈ। ਉਨ੍ਹਾਂ ਦੇ ਵੀਡੀਓਜ਼ ਨੂੰ ਸੋਸ਼ਲ ਮੀਡੀਆ 'ਤੇ ਖੂਬ ਪਸੰਦ ਕੀਤਾ ਜਾਂਦਾ ਹੈ । 


ਇਹ ਵੀ ਪੜ੍ਹੋ: 'ਜਵਾਨ' ਦੀ ਕਾਮਯਾਬੀ ਲਈ ਅਕਸ਼ੇ ਕੁਮਾਰ ਨੇ ਇਸ ਅੰਦਾਜ਼ 'ਚ ਦਿੱਤੀ ਸ਼ਾਹਰੁਖ ਨੂੰ ਵਧਾਈ, ਕਿੰਗ ਖਾਨ ਦਾ ਜਵਾਬ ਜਿੱਤੇਗਾ ਦਿਲ