ਮੁੰਬਈ: ਗ੍ਰੇਟ ਐਕਟ੍ਰੈਸ ਜਯਾ ਬੱਚਨ ਨੇ ਅਮਿਤਾਭ ਬੱਚਨ ਨਾਲ 1973 ਵਿੱਚ ਵਿਆਹ ਕਰਵਾਇਆ ਸੀ। ਉਹ ਆਪਣੇ ਵਿਆਹ ਤੋਂ ਬਾਅਦ ਵੀ ਫ਼ਿਲਮਾਂ ਵਿੱਚ ਕੰਮ ਕਰਦੇ ਰਹੇ ਪਰ ਪਿਛਲੇ ਕੁਝ ਸਾਲਾਂ ਤੋਂ ਜਯਾ ਬੱਚਨ ਸਿਨੇਮਾ ਤੋਂ ਦੂਰ ਹੈ। ਜਯਾ ਬੱਚਨ ਦੀਆਂ ਕੁਝ ਐਸੀਆਂ ਫ਼ਿਲਮ ਹਨ ਜੋ ਅੱਜ ਵੀ ਉਨ੍ਹਾਂ ਦੇ ਨਾਂ ਹਨ। ਇਨ੍ਹਾਂ ਵਿੱਚ 'ਸਿਲਸਿਲਾ', 'ਹਜ਼ਾਰ ਚੌਰਸੀ ਕੀ ਮਾਂ' ਤੇ ਕਰਨ ਜੌਹਰ ਦੀ ਸੁਪਰਹਿੱਟ ਫਿਲਮ 'ਕਭੀ ਖੁਸ਼ੀ ਕਭੀ ਗ਼ਮ' ਤੇ 'ਕਲ ਹੋ ਨਾ' ਵਰਗੀਆਂ ਫ਼ਿਲਮ ਸ਼ਾਮਲ ਹਨ।


2012 ਵਿੱਚ ਰਿਤੁਪਰਨੋ ਘੋਸ਼ ਦੀ 'sunglass' ਜਯਾ ਬਚਨ ਦੀ ਲਾਸਟ ਸ਼ੂਟ ਕੀਤੀ ਗਈ ਫਿਲਮ ਸੀ ਜਿਸ ਵਿਚ ਜਯਾ ਬੱਚਨ ਦੀ ਜੋੜੀ ਨਸੀਰੁਦੀਨ ਸ਼ਾਹ ਨਾਲ ਬਣੀ ਪਰ ਇਹ ਫਿਲਮ ਕਦੇ ਵੀ ਰਿਲੀਜ਼ ਨਹੀਂ ਹੋਈ। ਤਕਰੀਬਨ 9 ਸਾਲਾਂ ਬਾਅਦ ਹੁਣ ਇਕ ਵਾਰ ਫੇਰ ਜਯਾ ਬਚਨ ਨੇ ਕੈਮਰੇ 'ਤੇ ਵਾਪਸੀ ਕੀਤੀ ਹੈ।


ਇੱਕ ਮਰਾਠੀ ਫਿਲਮ ਦੇ ਨਾਲ ਜਯਾ ਵਾਪਸੀ ਕਰ ਰਹੇ ਹਨ। ਇਸ ਫਿਲਮ ਨੂੰ ਮਰਾਠੀ ਫਿਲਮ ਡਾਇਰੈਕਟਰ ਗ਼ਜੇਂਦਰਾ ਅਹੀਰੇ ਡਾਇਰੈਕਟ ਕਰ ਰਹੇ ਹਨ ਜੋ ਹੁਣ ਤਕ 50 ਤੋਂ ਵੱਧ ਫ਼ਿਲਮਾਂ ਡਾਇਰੈਕਟ ਕਰ ਚੁੱਕੇ ਹਨ। ਇਸ ਫਿਲਮ ਨੂੰ ਮਹਿਜ਼ 20 ਦਿਨਾਂ ਵਿੱਚ ਪੂਰਾ ਕੀਤਾ ਜਾਵੇਗਾ।


ਫਿਲਹਾਲ ਅਦਾਕਾਰਾ ਜਯਾ ਬੱਚਨ ਵੱਲੋਂ ਇਸ ਫਿਲਮ ਬਾਰੇ ਕੋਈ ਆਫੀਸ਼ੀਅਲ ਜਾਣਕਾਰੀ ਨਹੀਂ ਦਿੱਤੀ ਗਈਂ। ਅਗਰ ਜਯਾ ਬੱਚਨ ਇਸ ਫਿਲਮ ਲਈ ਕੰਮ ਕਰਦੀ ਹੈ ਤਾਂ ਇੱਕ ਪੁਰਾਣੀ ਤੇ ਗ੍ਰੇਟ ਅਦਾਕਾਰਾ ਨੂੰ ਮੁੜ ਸਕਰੀਨ 'ਤੇ ਦੇਖਣਾ ਫੈਨਜ਼ ਲਈ ਵੀ ਕਾਫੀ ਮਜ਼ੇਦਾਰ ਹੋਵੇਗਾ।