ਨਵੀਂ ਦਿੱਲੀ: ਦੇਸ਼ 'ਚ ਹਵਾਈ ਯਾਤਰਾ ਕਰਨ ਵਾਲੇ ਲੋਕਾਂ ਨੂੰ ਆਪਣੀਆਂ ਜੇਬਾਂ ਢਿੱਲੀਆਂ ਕਰਨੀਆਂ ਪੈਣਗੀਆਂ। ਕੇਂਦਰ ਸਰਕਾਰ ਨੇ ਘਰੇਲੂ ਹਵਾਈ ਕਿਰਾਏ ਦੀ ਹੇਠਲੀ ਤੇ ਉਪਰਲੀ ਸੀਮਾ ਨੂੰ 10 ਤੋਂ 30 ਪ੍ਰਤੀਸ਼ਤ ਤੱਕ ਵਧਾ ਦਿੱਤਾ ਹੈ। ਸ਼ਹਿਰੀ ਹਵਾਬਾਜ਼ੀ ਮੰਤਰਾਲੇ ਨੇ ਕਿਹਾ ਹੈ ਕਿ ਇਹ ਨਵੀਂ ਸੀਮਾ 31 ਮਾਰਚ 2021 ਤੱਕ ਜਾਂ ਅਗਲੇ ਆਦੇਸ਼ਾਂ ਤੱਕ ਲਾਗੂ ਰਹੇਗੀ। ਜਾਣੋ ਹਵਾਈ ਕਿਰਾਏ ਦਾ ਫੈਸਲਾ ਕਿਵੇਂ ਕੀਤਾ ਜਾਂਦਾ ਹੈ ਤੇ ਇਸ ਦਾ ਤਰੀਕਾ ਕੀ ਹੈ?
ਦੇਸ਼ 'ਚ ਕੋਰੋਨਾਵਾਇਰਸ ਦੇ ਪ੍ਰਕੋਪ ਨਾਲ ਨਜਿੱਠਣ ਲਈ ਤਕਰੀਬਨ ਦੋ ਮਹੀਨਿਆਂ ਦੀ ਮੁਅੱਤਲੀ ਤੋਂ ਬਾਅਦ ਘਰੇਲੂ ਯਾਤਰੀਆਂ ਦੀ ਉਡਾਣ ਦੀਆਂ ਸੇਵਾਵਾਂ 25 ਮਈ ਨੂੰ ਦੁਬਾਰਾ ਸ਼ੁਰੂ ਕੀਤੀਆਂ ਗਈਆਂ ਸੀ। ਫਿਰ ਮੰਤਰਾਲੇ ਨੇ ਉਡਾਣ ਦੀ ਮਿਆਦ ਦੇ ਹਿਸਾਬ ਨਾਲ ਸੱਤ 'ਬੈਂਡ' ਜ਼ਰੀਏ ਹਵਾਈ ਕਿਰਾਏ ਲਾਗੂ ਕਰ ਦਿੱਤੇ। ਹਵਾਈ ਕਿਰਾਏ ਦਾ ਫੈਸਲਾ ਇਨ੍ਹਾਂ ਬੈਂਡ ਸੀਮਾਵਾਂ ਦੇ ਅਧਾਰ 'ਤੇ ਕੀਤਾ ਜਾਂਦਾ ਹੈ।
ਪਹਿਲੇ ਬੈਂਡ ਦੀਆਂ 40 ਮਿੰਟ ਤੋਂ ਘੱਟ ਅਵਧੀ ਦੀਆਂ ਉਡਾਣਾਂ ਹਨ। ਪਹਿਲੇ ਬੈਂਡ ਦਾ ਹੇਠਲਾ ਹਿੱਸਾ 2000 ਰੁਪਏ ਤੋਂ ਵਧਾ ਕੇ 2200 ਰੁਪਏ ਕਰ ਦਿੱਤਾ ਗਿਆ। ਇਸ ਬੈਂਡ ਦੀ ਉਪਰਲੀ ਸੀਮਾ 7800 ਰੁਪਏ ਨਿਰਧਾਰਤ ਕੀਤੀ ਗਈ ਸੀ, ਜੋ ਪਹਿਲਾਂ ਸਿਰਫ 6 ਹਜ਼ਾਰ ਰੁਪਏ ਸੀ। ਬਾਅਦ ਵਾਲੇ ਬੈਂਡ 40-60 ਮਿੰਟ, 60-90 ਮਿੰਟ, 90-120 ਮਿੰਟ, 120-150 ਮਿੰਟ, 150-180 ਮਿੰਟ ਅਤੇ 180–210 ਮਿੰਟ ਦੀਆਂ ਉਡਾਣਾਂ ਲਈ ਹਨ। ਯਾਨੀ ਜਿਹੜੀ ਫਲਾਈਟ ਜਿੰਨੀ ਦੇਰ 'ਚ ਸਫ਼ਰ ਪੂਰਾ ਕਰੇਗੀ ਉਸ ਦਾ ਕਿਰਾਇਆ ਉਨਾ ਹੀ ਜ਼ਿਆਦਾ ਹੋਵੇਗਾ।
ਵਰਤਮਾਨ ਬੈਂਡ ਤੇ ਉਨ੍ਹਾਂ ਦੀਆਂ ਕੀਮਤਾਂ?
40-60 ਮਿੰਟ - 2800 ਤੋਂ 9 ਹਜ਼ਾਰ 800 ਰੁਪਏ
60-90 ਮਿੰਟ - 3300 ਤੋਂ 11 ਹਜ਼ਾਰ 700 ਰੁਪਏ
90-120 ਮਿੰਟ - 3900 ਤੋਂ 13 ਰੁਪਏ
120-150 ਮਿੰਟ - 5000 ਤੋਂ 16 ਹਜ਼ਾਰ 900 ਰੁਪਏ
150-180 ਮਿੰਟ - 6100 ਤੋਂ 20 ਹਜ਼ਾਰ 400 ਰੁਪਏ
180-210 ਮਿੰਟ - 7200 ਤੋਂ 24 ਹਜ਼ਾਰ 200 ਰੁਪਏ
ਪਹਿਲਾਂ ਕੀ ਸੀ ਇਨ੍ਹਾਂ ਬੈਂਡ ਦੀਆਂ ਕੀਮਤਾਂ?
40-60 ਮਿੰਟ - 2500 ਤੋਂ 7500 ਰੁਪਏ
60-90 ਮਿੰਟ - 3000 ਤੋਂ 9000 ਰੁਪਏ
90-120 ਮਿੰਟ - 3500 ਤੋਂ 10000 ਰੁਪਏ
120-150 ਮਿੰਟ - 4500 ਤੋਂ 13000 ਰੁਪਏ
150-180 ਮਿੰਟ - 5500 ਤੋਂ 15700 ਰੁਪਏ
180-210 ਮਿੰਟ - 6500 ਤੋਂ 18600 ਰੁਪਏ