ਮੁੰਬਈ: ਹਜ਼ਾਰਾਂ ਲੋਕਾਂ ਨੂੰ ਉਨ੍ਹਾਂ ਦੇ ਘਰ ਪਹੁੰਚਾਉਣ ਤੋਂ ਬਾਅਦ ਹੁਣ ਸੋਨੂੰ ਸੂਦ ਨੇ JEE ਤੇ NEET ਦੇ ਵਿਦਿਆਰਥੀਆਂ ਦੀ ਜ਼ਿੰਮੇਵਾਰੀ ਚੁੱਕੀ ਹੈ। ਕੁਝ ਦਿਨ ਪਹਿਲਾਂ ਸੋਨੂੰ ਸੂਦ ਨੇ ਕੇਂਦਰ ਸਰਕਾਰ ਨੂੰ JEE ਤੇ NEET ਪੇਪਰਾਂ ਨੂੰ ਮੁਲਤਵੀ ਕਰਨ ਦੀ ਮੰਗ ਕੀਤੀ ਸੀ।
'ABP ਨਿਊਜ਼' ਨਾਲ ਵੀ ਗੱਲ ਕਰਦਿਆਂ ਸੋਨੂੰ ਸੂਦ ਨੇ ਕਿਹਾ ਸੀ ਕਿ ਲੱਖਾਂ ਦੀ ਗਿਣਤੀ 'ਚ ਵਿਦਿਆਰਥੀ ਪ੍ਰੀਖਿਆ ਦੇਣ ਆਉਂਦੇ ਹਨ। ਇਸ ਵਾਰ ਲੌਕਡਾਊਨ ਕਾਰਨ ਕੁਝ ਵਿਦਿਆਰਥੀ ਆਵਾਜਾਈ ਦੇ ਸਾਧਨ ਦੀ ਕਮੀ ਕਾਰਨ ਪ੍ਰੀਖਿਆ ਕੇਂਦਰ ਪਹੁੰਚ ਹੀ ਨਹੀਂ ਸਕਣਗੇ।
ਇਸ ਕਾਰਨ ਉਨ੍ਹਾਂ ਕੇਂਦਰ ਸਰਕਾਰ ਨੂੰ ਫਿਲਹਾਲ ਪ੍ਰੀਖਿਆ ਟਾਲਣ ਦੀ ਮੰਗ ਕੀਤੀ ਸੀ ਪਰ ਇਨ੍ਹਾਂ ਪ੍ਰੀਖਿਆਵਾਂ ਦਾ ਐਲਾਨ ਹੋ ਚੁੱਕਾ ਹੈ ਜਿਸ ਕਰਕੇ ਸੋਨੂੰ ਸੂਦ ਹੁਣ ਪ੍ਰੀਖਿਆ 'ਚ ਹਿੱਸਾ ਲੈਣ ਵਾਲੇ ਵਿਦਿਆਰਥੀਆਂ ਨੂੰ Exam ਸੈਂਟਰ ਤਕ ਖ਼ੁਦ ਪਹੁੰਚਾਉਣਗੇ। ਜਿਨ੍ਹਾਂ ਕੋਲ ਆਵਾਜਾਈ ਦੇ ਸ੍ਰੋਤ ਤੇ ਪੈਸੇ ਨਹੀਂ ਹਨ। ਸੋਸ਼ਲ ਮੀਡੀਆ 'ਤੇ ਸੋਨੂੰ ਸੂਦ ਨੇ ਇਸ ਦਾ ਐਲਾਨ ਕੀਤਾ ਹੈ।
ਸੋਨੂੰ ਸੂਦ ਨੇ ਲਿਖਿਆ , "ਜੋ 2020 ਦੇ JEE ਤੇ NEET exams ਦੇ ਰਹੇ ਹਨ, ਉਨ੍ਹਾਂ ਲਈ ਮੈਂ ਹਮੇਸ਼ਾ ਖੜ੍ਹਾ ਹਾਂ। ਜੇ ਤੁਸੀਂ ਕਿਤੇ ਫਸੇ ਹੋ ਤੇ ਮੈਨੂੰ ਜਾਣਕਾਰੀ ਦਿਉ। ਮੈਂ ਤੁਹਾਨੂੰ ਪ੍ਰੀਖਿਆ ਕੇਂਦਰ ਤਕ ਪਹੁੰਚਾਉਣ 'ਚ ਮਦਦ ਕਰਾਂਗਾ। ਕੋਈ ਵੀ ਆਪਣੀ ਪ੍ਰੀਖਿਆ ਤੋਂ ਗੈਰਹਾਜ਼ਰ ਨਾ ਰਹੇ।
ਪੰਜਾਬ ਦੇ ਅੰਗ-ਸੰਗ: ਪਾਓ ਸੱਭਿਆਚਾਰ ਨਾਲ ਸਾਂਝ 'ਏਬੀਪੀ ਸਾਂਝਾ' ਦੀ ਵਿਸ਼ੇਸ਼ ਸੀਰੀਜ਼ ਨਾਲ
ਸੋਨੂੰ ਸੂਦ ਨੇ ਇਸ ਲੌਕਡਾਊਨ ਦੌਰਾਨ ਹਰ ਲੋੜਵੰਦ ਦੀ ਮਦਦ ਕੀਤੀ ਹੈ। ਬੇਸ਼ੱਕ ਉਹ ਪਰਵਾਸੀ ਮਜ਼ਦੂਰਾਂ ਨੂੰ ਉਨ੍ਹਾਂ ਦੇ ਘਰ ਪਹੁੰਚਣਾ ਹੋਵੇ, ਕਿਰਗਿਸਤਾਨ ਚ ਫਸੇ ਵਿਦਿਆਰਥੀਆਂ ਨੂੰ ਵਾਪਸ ਦੇਸ਼ ਲਿਆਉਣਾ ਹੋਵੇ। ਇਸ ਦੇ ਨਾਲ ਹੀ ਸੋਨੂੰ ਸੂਦ ਨੇ ਪਰਵਾਸੀ ਮਜ਼ਦੂਰਾਂ ਨੂੰ ਰੋਜ਼ਗਾਰ ਤੇ ਘਰ ਮੁਹਈਆ ਕਰਾਉਣ ਦਾ ਵੀ ਵਾਅਦਾ ਕੀਤਾ ਹੈ ਜਿਨ੍ਹਾਂ 'ਚ 20 ਹਜ਼ਾਰ ਪਰਵਾਸੀ ਮਜ਼ਦੂਰਾਂ ਨੂੰ ਉਨ੍ਹਾਂ ਨੇ ਨੌਕਰੀ ਦੁਆਈ ਹੈ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ