Jeetendra-Hema Malini: ਜਤਿੰਦਰ ਦਾ ਵਿਆਹ ਆਪਣੀ ਬਚਪਨ ਦੇ ਪਿਆਰ ਸ਼ੋਭਾ ਕਪੂਰ ਨਾਲ ਹੋਇਆ ਹੈ। ਪਰ ਕੀ ਤੁਸੀਂ ਜਾਣਦੇ ਹੋ ਕਿ ਉਨ੍ਹਾਂ ਦਾ ਵਿਆਹ ਹੇਮਾ ਮਾਲਿਨੀ ਨਾਲ ਹੋਣ ਵਾਲਾ ਸੀ। ਜੇਕਰ ਧਰਮਿੰਦਰ ਸਹੀ ਸਮੇਂ 'ਤੇ ਉੱਥੇ ਨਾ ਪਹੁੰਚਦੇ ਤਾਂ ਉਨ੍ਹਾਂ ਦਾ ਵਿਆਹ ਮਦਰਾਸ 'ਚ ਹੋ ਜਾਣਾ ਸੀ। ਇਸ ਗੱਲ ਦਾ ਜ਼ਿਕਰ ਹੇਮਾ ਮਾਲਿਨੀ ਦੀ ਜੀਵਨੀ 'ਹੇਮਾ ਮਾਲਿਨੀ: ਬਿਓਂਡ ਦ ਡ੍ਰੀਮ ਗਰਲ' 'ਚ ਵੀ ਕੀਤਾ ਗਿਆ ਹੈ। ਖਬਰਾਂ ਦੀ ਮੰਨੀਏ ਤਾਂ ਹੇਮਾ ਮਾਲਿਨੀ ਦੇ ਪਰਿਵਾਰ ਵਾਲੇ ਪਹਿਲਾਂ ਤੋਂ ਹੀ ਵਿਆਹੇ ਹੋਏ ਧਰਮਿੰਦਰ ਨਾਲ ਉਨ੍ਹਾਂ ਦੇ ਰਿਸ਼ਤੇ ਤੋਂ ਖੁਸ਼ ਨਹੀਂ ਸਨ। ਅਜਿਹੇ 'ਚ ਹੇਮਾ ਦੀ ਮਾਂ ਨੇ ਜਤਿੰਦਰ ਨਾਲ ਉਸਦਾ ਵਿਆਹ ਕਰਵਾਉਣ ਬਾਰੇ ਸੋਚਿਆ।


ਇਹ ਵੀ ਪੜ੍ਹੋ: ਸਲਮਾਨ ਖਾਨ 1 ਬੀਐਚਕੇ ਵਾਲੇ ਘਰ 'ਚ ਰਹਿੰਦੇ ਹਨ, ਜਿਉਂਦੇ ਹਨ ਬੇਹੱਦ ਸਿੰਪਲ ਜੀਵਨ, ਫਿਲਮ ਡਾਇਰੈਕਟਰ ਨੇ ਕੀਤਾ ਖੁਲਾਸਾ


ਕਿਹਾ ਜਾਂਦਾ ਹੈ ਕਿ ਜਤਿੰਦਰ ਪਹਿਲਾਂ ਤੋਂ ਹੀ ਹੇਮਾ ਮਾਲਿਨੀ ਨੂੰ ਪਸੰਦ ਕਰਦੇ ਸੀ। ਅਜਿਹੇ 'ਚ ਉਹ ਵੀ ਵਿਆਹ ਲਈ ਰਾਜ਼ੀ ਹੋ ਗਈ। ਹਾਲਾਂਕਿ ਜਦੋਂ ਹੇਮਾ ਨੇ ਜਤਿੰਦਰ ਵਿੱਚ ਦਿਲਚਸਪੀ ਨਹੀਂ ਦਿਖਾਈ ਤਾਂ ਦੋਵੇਂ ਇੱਕ ਦੂਜੇ ਦੇ ਕਰੀਬੀ ਦੋਸਤ ਬਣ ਗਏ। ਦੋਹਾਂ ਦੀ ਇਸ ਦੋਸਤੀ ਤੋਂ ਧਰਮਿੰਦਰ ਖੁਸ਼ ਨਹੀਂ ਸਨ ਅਤੇ ਇਕ ਵਾਰ ਉਨ੍ਹਾਂ ਨੇ ਆਪਣੀ ਫਿਲਮ ਦੇ ਸੈੱਟ 'ਤੇ ਪਹੁੰਚ ਕੇ ਕਾਫੀ ਹੰਗਾਮਾ ਕਰ ਦਿੱਤਾ ਸੀ। ਬਾਅਦ ਵਿੱਚ ਕਿਸੇ ਤਰ੍ਹਾਂ ਹੇਮਾ ਦੀ ਮਾਂ ਨੇ ਉਨ੍ਹਾਂ ਨੂੰ ਜਤਿੰਦਰ ਦੇ ਮਾਤਾ-ਪਿਤਾ ਨੂੰ ਮਿਲਣ ਲਈ ਮਨਾ ਲਿਆ। ਦੂਜੇ ਪਾਸੇ ਜਤਿੰਦਰ ਦਾ ਪਰਿਵਾਰ ਇਸ ਰਿਸ਼ਤੇ ਨੂੰ ਲੈ ਕੇ ਕਾਫੀ ਖੁਸ਼ ਸੀ। ਜਤਿੰਦਰ ਨੇ ਵੀ ਆਪਣੇ ਪਰਿਵਾਰ ਦੀ ਖੁਸ਼ੀ ਲਈ ਵਿਆਹ ਲਈ ਆਪਣੀ ਸਹਿਮਤੀ ਦੇ ਦਿੱਤੀ।


ਹੇਮਾ ਨੇ ਤੋੜਿਆ ਸੀ ਵਿਆਹ
ਉਨ੍ਹਾਂ ਦੇ ਵਿਆਹ ਦੀ ਖਬਰ ਮੀਡੀਆ 'ਚ ਆਈ ਸੀ। ਜਦੋਂ ਧਰਮਿੰਦਰ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਉਹ ਜਤਿੰਦਰ ਦੀ ਪ੍ਰੇਮਿਕਾ ਸ਼ੋਭਾ ਨਾਲ ਵਿਆਹ ਨੂੰ ਰੋਕਣ ਲਈ ਮਦਰਾਸ ਪਹੁੰਚ ਗਏ। ਹਾਲਾਂਕਿ ਹੇਮਾ ਦੇ ਪਿਤਾ ਨੇ ਗੁੱਸੇ 'ਚ ਧਰਮਿੰਦਰ ਨੂੰ ਛੱਡਣ ਲਈ ਕਿਹਾ, ਪਰ ਨਸ਼ੇ 'ਚ ਟੱਲੀ ਧਰਮਿੰਦਰ ਨੇ ਉੱਥੋਂ ਜਾਣ ਤੋਂ ਇਨਕਾਰ ਕਰ ਦਿੱਤਾ। ਉਨ੍ਹਾਂ ਨੇ ਹੇਮਾ ਨਾਲ ਇਕੱਲੇ ਗੱਲ ਕਰਨ ਦੀ ਇਜਾਜ਼ਤ ਮੰਗੀ। ਹੇਮਾ ਦੇ ਪਿਤਾ ਨੇ ਦੋਹਾਂ ਨੂੰ ਕੁਝ ਸਮੇਂ ਲਈ ਮਿਲਣ ਦਿੱਤਾ। ਦੱਸਿਆ ਜਾਂਦਾ ਹੈ ਕਿ ਗੁਪਤ ਰੂਪ 'ਚ ਧਰਮਿੰਦਰ ਨੇ ਹੇਮਾ ਨੂੰ ਸਮਝਾਇਆ ਅਤੇ ਕਿਹਾ ਕਿ ਉਹ ਇੰਨੀ ਵੱਡੀ ਗਲਤੀ ਨਾ ਕਰੇ। ਜਦੋਂ ਹੇਮਾ ਕਮਰੇ ਤੋਂ ਬਾਹਰ ਆਈ ਤਾਂ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਵਿਆਹ ਲਈ ਕੁਝ ਸਮਾਂ ਚਾਹੀਦਾ ਹੈ। ਇਹ ਸੁਣ ਕੇ ਜਤਿੰਦਰ ਅਤੇ ਉਨ੍ਹਾਂ ਦੇ ਪਰਿਵਾਰ ਵਾਲੇ ਗੁੱਸੇ 'ਚ ਆ ਗਏ ਅਤੇ ਹੇਮਾ ਨੂੰ ਕਿਹਾ ਕਿ ਉਨ੍ਹਾਂ ਨੂੰ ਇਸੇ ਸਮੇਂ ਫੈਸਲਾ ਲੈਣਾ ਹੋਵੇਗਾ। ਅਜਿਹੇ 'ਚ ਹੇਮਾ ਨੇ ਵਿਆਹ ਕਰਨ ਤੋਂ ਇਨਕਾਰ ਕਰ ਦਿੱਤਾ। ਜਤਿੰਦਰ ਇਸ ਬੇਇੱਜ਼ਤੀ ਨੂੰ ਬਰਦਾਸ਼ਤ ਨਾ ਕਰ ਸਕੇ ਅਤੇ ਆਪਣੇ ਪਰਿਵਾਰ ਨਾਲ ਚਲੇ ਗਏ।


ਇਹ ਵੀ ਪੜ੍ਹੋ: ਨੀਰੂ ਬਾਜਵਾ ਨੇ ਸਭ ਦੇ ਸਾਹਮਣੇ ਗੁਰਪ੍ਰੀਤ ਘੁੱਗੀ ਨੂੰ ਖੂਬ ਝਿੜਕਿਆ, ਇਹ ਹੈ ਵਜ੍ਹਾ, ਦੇਖੋ ਵੀਡੀਓ