Neeru Bajwa Gurpreet Ghuggi: ਪੰਜਾਬੀ ਅਦਾਕਾਰਾ ਨੀਰੂ ਬਾਜਵਾ ਇੰਨੀਂ ਦਿਨੀਂ ਖੂਬ ਸੁਰਖੀਆਂ ਬਟੋਰ ਰਹੀ ਹੈ। ਉਹ ਹਾਲ ਹੀ 'ਚ ਸਤਿੰਦਰ ਸਰਤਾਜ ਨਾਲ ਫਿਲਮ 'ਕਲੀ ਜੋਟ' 'ਚ ਨਜ਼ਰ ਆਈ ਸੀ। ਇਹ ਫਿਲਮ ਇਸ ਸਾਲ ਦੀ ਪੰਜਾਬੀ ਸਿਨੇਮਾ ਦੀ ਬੈਸਟ ਫਿਲਮ ਦੇ ਨਾਲ ਨਾਲ ਬਲਾਕਬਸਟਰ ਫਿਲਮ ਵੀ ਸਾਬਤ ਹੋਈ ਹੈ। 


ਇਹ ਵੀ ਪੜ੍ਹੋ: ਪੰਜਾਬੀ ਗਾਇਕ ਸਿੱਪੀ ਗਿੱਲ ਨੇ ਕਿਸ 'ਤੇ ਕੱਸਿਆ ਤੰਜ? ਬੋਲਿਆ, 'ਪੀਣਾ ਜ਼ਹਿਰ ਸਿੱਖ ਲਿਆ ਸੱਪਾਂ ਨਾਲ ਰਹਿ ਕੇ'


ਇਸ ਤੋਂ ਬਾਅਦ ਹੁਣ ਨੀਰੂ ਬਾਜਵਾ ਜਲਦ ਹੀ ਫਿਲਮ 'ਇਸ ਜਹਾਨੋਂ ਦੂਰ ਕਿਤੇ ਚੱਲ ਜਿੰਦੀਏ' 'ਚ ਨਜ਼ਰ ਆਉਣ ਵਾਲੀ ਹੈ। ਇਸ ਫਿਲਮ 'ਚ ਉਹ ਕੁਲਵਿੰਦਰ ਬਿੱਲਾ, ਗੁਰਪ੍ਰੀਤ ਘੁੱਗੀ ਤੇ ਜੱਸ ਬਾਜਵਾ ਨਾਲ ਨਜ਼ਰ ਆਉਣ ਵਾਲੀ ਹੈ। ਫਿਲਮ 24 ਮਾਰਚ ਨੂੰ ਰਿਲੀਜ਼ ਹੋਣ ਲਈ ਤਿਆਰ ਹੈ। ਇਸ ਤੋਂ ਪਹਿਲਾਂ ਫਿਲਮ ਦੀ ਟੀਮ ਜ਼ੋਰ ਸ਼ੋਰ ਨਾਲ ਇਸ ਦਾ ਪ੍ਰਮੋਸ਼ਨ ਕਰਨ 'ਚ ਰੁੱਝੀ ਹੋਈ ਹੈ।


ਇਸ ਤੋਂ ਪਹਿਲਾਂ ਸੋਸ਼ਲ ਮੀਡੀਆ 'ਤੇ ਇਕ ਵੀਡੀਓ ਸਾਹਮਣੇ ਆਇਆ ਹੈ, ਜਿਸ ਵਿੱਚ ਨੀਰੂ ਬਾਜਵਾ ਆਪਣੇ ਕੋ ਐਕਟਰ ਗੁਰਪ੍ਰੀਤ ਘੁੱਗੀ ਨੂੰ ਝਿੜਕਦੀ ਹੋਈ ਨਜ਼ਰ ਆ ਰਹੀ ਹੈ। ਦਰਅਸਲ, ਮਾਮਲਾ ਇਹ ਸੀ ਕਿ ਟੀਮ ਨੂੰ ਫਿਲਮ ਦੀ ਪ੍ਰਮੋਸ਼ਨ ਲਈ ਦੇਰ ਹੋ ਰਹੀ ਸੀ ਤੇ ਕੁਲਵਿੰਦਰ ਬਿੱਲਾ ਤੇ ਨੀਰੂ ਬਾਜਵਾ ਦੋਵੇਂ ਗੁਰਪ੍ਰੀਤ ਘੁੱਗੀ ਤੇ ਜੱਸ ਬਾਜਵਾ ਦੀ ਉਡੀਕ ਕਰ ਰਹੇ ਹਨ। ਅੱਗੇ ਜੋ ਹੋਇਆ ਤੁਸੀਂ ਖੁਦ ਇਸ ਵੀਡੀਓ 'ਚ ਦੇਖੋ:









ਕਾਬਿਲੇਗ਼ੌਰ ਹੈ ਕਿ 'ਚੱਲ ਜਿੰਦੀਏ' ਫਿਲਮ ਉਨ੍ਹਾਂ ਪੰਜਾਬੀਆਂ ਦੀ ਕਹਾਣੀ ਹੈ, ਜੋ ਪੈਸੇ ਕਮਾਉਣ ਦੀ ਖਾਤਰ ਪੰਜਾਬ ਛੱਡ ਵਿਦੇਸ਼ਾਂ 'ਚ ਜਾ ਕੇ ਵੱਸ ਗਏ ਹਨ। ਹੁਣ ਵਿਦੇਸ਼ਾਂ 'ਚ ਵੱਸਦੇ ਇਨ੍ਹਾਂ ਪੰਜਾਬੀਆਂ ਨੂੰ ਕੀ ਕੀ ਸੰਘਰਸ਼ ਕਰਨੇ ਪੈਂਦੇ ਹਨ ਅਤੇ ਕਿਸ ਤਰ੍ਹਾਂ ਦੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ, ਇਸੇ ਦੇ ਆਲੇ ਦੁਆਲੇ ਇਸ ਫਿਲਮ ਦੀ ਕਹਾਣੀ ਘੁੰਮਦੀ ਹੈ। ਦੱਸ ਦਈਏ ਕਿ ਇਸ ਫਿਲਮ ਨੂੰ ਕੁਲਵਿੰਦਰ ਬਿੱਲਾ ਤੇ ਨੀਰੂ ਬਾਜਵਾ ਮਿਲ ਕੇ ਪ੍ਰੋਡਿਊਸ ਕਰ ਰਹੇ ਹਨ।


ਇਹ ਵੀ ਪੜ੍ਹੋ: ਸੰਨੀ ਮਾਲਟਨ ਨੇ ਸਿੱਧੂ ਮੂਸੇਵਾਲਾ ਨਾਲ ਸ਼ੇਅਰ ਕੀਤੀ ਪੋਸਟ, ਕਿਹਾ, 'ਕਿਸੇ ਲਈ ਮਰਨਾ ਸੌਖਾ, ਕਿਸੇ ਲਈ...'