Sunny Malton Sidhu Moose Wala: ਸਿੱਧੂ ਮੂਸੇਵਾਲਾ ਨੂੰ ਅਗਲੇ 2 ਮਹੀਨੇ ਤੱਕ ਦੁਨੀਆ ਤੋਂ ਰੁਖਸਤ ਹੋਇਆਂ 1 ਸਾਲ ਪੂਰਾ ਹੋ ਜਾਵੇਗਾ। ਉਸ ਦੀ ਪਹਿਲੀ ਬਰਸੀ 19 ਮਾਰਚ ਨੂੰ ਮਨਾਈ ਜਾਣੀ ਹੈ। ਉਸ ਦੇ ਕਰੀਬੀ ਦੋਸਤ ਤੇ ਚਾਹੁਣ ਵਾਲੇ ਉਸ ਨੂੰ ਯਾਦ ਕਰ ਅੱਜ ਵੀ ਭਾਵੁਕ ਹੋ ਜਾਂਦੇ ਹਨ। 


ਇਹ ਵੀ ਪੜ੍ਹੋ: ਕਪਿਲ ਸ਼ਰਮਾ ਨੇ ਸਤਿੰਦਰ ਸਰਤਾਜ ਦੀ ਸ਼ਾਇਰੀ ਕੀਤੀ ਰੱਜ ਕੇ ਤਾਰੀਫ, ਪੋਸਟ ਸ਼ੇਅਰ ਕਰ ਕਹੀ ਇਹ ਗੱਲ


ਸੰਨੀ ਮਾਲਟਨ ਤੇ ਸਿੱਧੂ ਮੂਸੇਵਾਲਾ ਦੀ ਦੋਸਤੀ ਦੇ ਚਰਚੇ ਹੁੰਦੇ ਸੀ। ਦੋਵੇਂ ਇੱਕ ਦੂਜੇ ਦੇ ਬੈਸਟ ਫਰੈਂਡ ਸੀ। ਸਿੱਧੂ ਦੇ ਜਾਣ ਨਾਲ ਸੰਨੀ ਮਾਲਟਨ ਨੂੰ ਵੱਡਾ ਸਦਮਾ ਪਹੁੰਚਿਆ ਸੀ। ਉਸ ਨੇ ਆਪਣੇ ਹਾਲੀਆ ਇੰਟਰਵਿਊ 'ਚ ਦੱਸਿਆ ਸੀ ਕਿ ਸਿੱਧੂ ਦੀ ਮੌਤ ਤੋਂ ਬਾਅਦ ਉਸ ਨੂੰ ਖੁਦ ਨੂੰ ਸੰਭਾਲਣ ;ਚ 9 ਮਹੀਨੇ ਲੱਗੇ। 


ਹੁਣ ਸੰਨੀ ਮਾਲਟਨ ਨੇ ਸਿੱਧੂ ਮੂਸੇਵਲਾ ਦੀ ਬਰਸੀ ਤੋਂ ਪਹਿਲਾਂ ਇੱਕ ਹੋਰ ਭਾਵੁਕ ਪੋਸਟ ਸ਼ੇਅਰ ਕਰ ਦਿੱਤੀ ਹੈ। ਉਸ ਨੇ ਸਿੱਧੂ ਮੂਸੇਵਾਲਾ ਨਾਲ ਤਸਵੀਰ ਸ਼ੇਅਰ ਕੀਤੀ ਅਤੇ ਕਿਹਾ ਕਿ 'ਕਿਸੇ ਦੇ ਲਈ ਮਰਨਾ ਸੌਖਾ ਹੈ ਤੇ ਕਿਸੇ ਦੇ ਲਈ ਜਿਉਣਾ ਬਾਹਲਾ ਔਖਾ ਹੈ।' ਸੰਨੀ ਮਾਲਟਨ ਦੀ ਇਸ ਪੋਸਟ ਨੂੰ ਦੇਖ ਕੇ ਫੈਨਜ਼ ਕਾਫੀ ਇਮੋਸ਼ਨਲ ਹੋ ਰਹੇ ਹਨ। ਉਹ ਇਸ ਪੋਸਟ ਦੇ ਕਮੈਂਟ ਬਾਕਸ ਵਿੱਚ ਸਿੱਧੂ ਮੂਸੇਵਾਲਾ ਲਈ ਇਨਸਾਫ ਦੀ ਮੰਗ ਕਰ ਰਹੇ ਹਨ।









ਇਸ ਦੇ ਨਾਲ ਹੀ ਸੰਨੀ ਮਾਲਟਨ ਨੇ ਇੰਸਟਾਗ੍ਰਾਮ ਦੀ ਸਟੋਰੀ 'ਤੇ ਇੱਕ ਹੋਰ ਪੋਸਟ ਸ਼ੇਅਰ ਕੀਤੀ। ਉਸ ਨੇ ਆਪਣੀ ਤੇ ਮੂਸੇਵਾਲਾ ਦੀ ਤਸਵੀਰ ਸ਼ੇਅਰ ਕਰਦਿਆਂ ਕਿਹਾ ਕਿ 'ਕਾਸ਼ ਮੈਂ ਤੇਰੇ ਨਾਲ ਲਾਸਟ ਰਾਈਡ ਗਾਣੇ 'ਚ ਹੁੰਦਾ ਬਰੋ।'




ਕਾਬਿਲੇਗ਼ੌਰ ਹੈ ਕਿ ਸੰਨੀ ਮਾਲਟਨ ਤੇ ਸਿੱਧੂ ਮੂਸੇਵਾਲਾ ਦੋਵੇਂ ਬੈਸਟ ਫਰੈਂਡ ਸੀ। ਸੰਨੀ ਮਾਲਟਨ ਅਕਸਰ ਮੂਸੇਵਾਲਾ ਨਾਲ ਪੋਸਟਾਂ ਸ਼ੇਅਰ ਕਰਦਾ ਰਹਿੰਦਾ ਹੈ। ਉਸ ਦੀਆਂ ਸੋਸ਼ਲ ਮੀਡੀਆ ਪੋਸਟਾਂ ਨੂੰ ਦੇਖ ਕੇ ਇਹ ਸਾਫ ਪਤਾ ਲੱਗਦਾ ਹੈ ਕਿ ਉਹ ਸਿੱਧੂ ਦੇ ਗਮ ਤੋਂ ਹਾਲੇ ਵੀ ਉੱਭਰ ਨਹੀਂ ਸਕਿਆ ਹੈ।


ਇਹ ਵੀ ਪੜ੍ਹੋ: ਹਾਲੀਵੁੱਡ ਗਾਇਕਾ ਸੇਲੇਨਾ ਗੋਮੇਜ਼ ਬਣੀ ਇੰਸਟਾਗ੍ਰਾਮ 'ਤੇ 40 ਕਰੋੜ ਫਾਲੋਅਰਜ਼ ਵਾਲੀ ਪਹਿਲੀ ਮਹਿਲਾ ਸੈਲੀਬ੍ਰਿਟੀ