Selena Gomez 400 Million Followers On Instagram: ਹਾਲੀਵੁੱਡ ਗਾਇਕਾ ਸੇਲੇਨਾ ਗੋਮੇਜ਼ ਦੇ ਪੂਰੀ ਦੁਨੀਆ 'ਚ ਕਰੋੜਾਂ ਫੈਨਜ਼ ਹਨ। ਪੂਰੀ ਦੁਨੀਆ 'ਚ ਲੋਕ ਉਸ ਦੀ ਇੱਕ ਝਲਕ ਪਾਉਣ ਲਈ ਬੇਤਾਬ ਰਹਿੰਦੇ ਹਨ। ਹਾਲ ਹੀ 'ਚ ਸੇਲੇਨਾ ਗੋਮੇਜ਼ ਕਾਫੀ ਸੁਰਖੀਆਂ 'ਚ ਰਹੀ ਸੀ। ਉਸ ਨੇ ਇੰਸਟਾਗ੍ਰਾਮ 'ਤੇ ਕਾਇਲੀ ਜੈਨਰ ਦਾ ਰਿਕਾਰਡ ਤੋੜਿਆ ਸੀ। ਕਾਇਲੀ ਜੈਨਰ ਸਭ ਤੋਂ ਜ਼ਿਆਦਾ ਫਾਲੋਅਰਜ਼ ਵਾਲੀ ਮਹਿਲਾ ਸੈਲੀਬ੍ਰਿਟੀ ਸੀ। 


ਇਹ ਵੀ ਪੜ੍ਹੋ: MC ਸਟੈਨ ਦੇ ਸ਼ੋਅ 'ਚ ਹੰਗਾਮਾ, ਵਿਰੋਧ ਤੋਂ ਬਾਅਦ ਸ਼ੋਅ ਅੱਧ ਵਿਚਾਲੇ ਛੱਡ ਭੱਜਿਆ ਰੈਪਰ, ਮਿਲੀ ਕੁੱਟਮਾਰ ਦੀ ਧਮਕੀ


ਹੁਣ ਸੇਲੇਨਾ ਦੇ ਨਾਂ ਇੱਕ ਹੋਰ ਰਿਕਾਰਡ ਜੁੜ ਗਿਆ ਹੈ। ਸੇਲੇਨਾ ਗੋਮੇਜ਼ ਇੰਸਟਾਗ੍ਰਾਮ 'ਤੇ 400 ਮਿਲੀਅਨ ਯਾਨਿ 40 ਕਰੋੜ ਫਾਲੋਅਰਜ਼ ਵਾਲੀ ਪਹਿਲੀ ਮਹਿਲਾ ਸੈਲੀਬ੍ਰਿਟੀ ਬਣ ਗਈ ਹੈ। 18 ਮਾਰਚ ਨੂੰ ਖਬਰ ਲਿਖੇ ਜਾਣ ਤੱਕ ਸੇਲੇਨਾ ਦੇ ਇੰਸਟਾਗ੍ਰਾਮ ਅਕਾਊਂਟ 'ਤੇ 40 ਕਰੋੜ ਫਾਲੋਅਰਜ਼ ਹਨ। ਇਸ ਤੋਂ ਪਤਾ ਲੱਗਦਾ ਹੈ ਕਿ ਗਾਇਕਾ ਦੀ ਪੂਰੀ ਦੁਨੀਆ 'ਚ ਕਿੰਨੀ ਜ਼ਬਰਦਸਤ ਫੈਨ ਫਾਲੋਇੰਗ ਹੈ।



Selena Gomez: ਹਾਲੀਵੁੱਡ ਗਾਇਕਾ ਸੇਲੇਨਾ ਗੋਮੇਜ਼ ਬਣੀ ਇੰਸਟਾਗ੍ਰਾਮ 'ਤੇ 40 ਕਰੋੜ ਫਾਲੋਅਰਜ਼ ਵਾਲੀ ਪਹਿਲੀ ਮਹਿਲਾ ਸੈਲੀਬ੍ਰਿਟੀ


ਸੇਲੇਨਾ ਦੀਆਂ ਇੰਸਟਾ ਪੋਸਟਾਂ 'ਤੇ ਕਰੋੜਾਂ 'ਚ ਆਉਂਦੇ ਹਨ ਲਾਈਕ
ਇਹ ਵੀ ਦੱਸਣਯੋਗ ਹੈ ਕਿ ਸੇਲੇਨਾ ਗੋਮੇਜ਼ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ। ਉਹ ਜੋ ਵੀ ਕੋਈ ਪੋਸਟ ਸੋਸ਼ਲ ਮੀਡੀਆ 'ਤੇ ਸ਼ੇਅਰ ਕਰਦੀ ਹੈ, ਉਹ ਤੁਰੰਤ ਵਾਇਰਲ ਹੋ ਜਾਂਦੀ ਹੈ। ਉਸ ਦੀ ਹਰ ਸੋਸ਼ਲ ਮੀਡੀਆ ਪੋਸਟ 'ਤੇ ਇੱਕ ਕਰੋੜ ਤੋਂ ਵੀ ਵੱਧ ਲਾਈਕਸ ਆਉਂਦੇ ਹਨ। 









ਦੱਸ ਦਈਏ ਕਿ ਸੇਲੇਨਾ ਨੇ ਹਾਲ ਹੀ ਇੰਸਟਾਗ੍ਰਾਮ 'ਤੇ ਕਾਇਲੀ ਜੈਨਰ ਨੂੰ ਪਛਾੜ ਕੇ ਸਭ ਤੋਂ ਵੱਧ ਫਾਲੋਅਰਜ਼ ਦਾ ਰਿਕਾਰਡ ਬਣਾਇਆ ਸੀ। ਇਸ ਦੇ ਲਈ ਸੇਲੇਨਾ ਦਾ ਨਾਂ ਗਿਨੀਜ਼ ਬੁੱਕ ਆਫ ਰਿਕਾਰਡਜ਼ ਵਿੱਚ ਵੀ ਦਰਜ ਹੋਇਆ ਹੈ। ਕਾਇਲੀ ਜੈਨਰ ਦੇ ਇੰਸਟਾਗ੍ਰਾਮ 'ਤੇ 300 ਮਿਲੀਅਨ ਯਾਨਿ 30 ਕਰੋੜ ਫਾਲੋਅਰਜ਼ ਹਨ, ਜਦਕਿ ਸੇਲੇਨਾ ਗੋਮੇਜ਼ ਦੇ 40 ਕਰੋੜ ਫਾਲੋਅਰਜ਼ ਹੋ ਗਏ ਹਨ। ਸੇਲੇਨਾ ਨੂੰ ਆਪਣੀ ਐਲਬਮ 'ਸੇਲੇਨਾ ਗੋਮੇਜ਼ ਐਂਡ ਦ ਸੀਨ' ਲਈ ਵਧੇਰੇ ਜਾਣਿਆ ਜਾਂਦਾ ਹੈ।


ਇਹ ਵੀ ਪੜ੍ਹੋ: ਕਾਰਤਿਕ ਆਰੀਅਨ ਲਾਈਵ ਸ਼ੋਅ ਦੌਰਾਨ ਗੰਭੀਰ ਜ਼ਖਮੀ, ਪਰਫਾਰਮੈਂਸ ਵਿਚਾਲੇ ਐਕਟਰ ਨੇ ਕੀਤਾ ਇਹ ਕੰਮ