ਮੁੰਬਈ: ਹਾਲ ਹੀ ‘ਚ ਜਾਨ੍ਹਵੀ ਕਪੂਰ ਦੀ ਫ਼ਿਲਮ 'ਧੜਕ' ਬਾਕਸ ਆਫਿਸ ‘ਤੇ ਰਿਲੀਜ਼ ਹੋਈ ਸੂੀ। ਇਸ ਫ਼ਿਲਮ ‘ਚ ਉਸਦੀ ਜੋੜੀ ਇਸ਼ਾਨ ਖੱਟਰ ਨਾਲ ਬਣੀ। ਔਡਿਅੰਸ ਨੇ ਦੋਨਾਂ ਦੀ ਕੈਮਿਸਟਰੀ ਨੂੰ ਖ਼ੂਬ ਪਸੰਦ ਕੀਤਾ ਅਤੇ ਫ਼ਿਲਮ ਜਲਦੀ ਹੀ ਪੂਰੀ ਦੁਨੀਆ ਵਿੱਚ 70 ਕਰੋੜ ਦੀ ਕਮਾਈ ਕਰ ਲਵੇਗੀ। ਫ਼ਿਲਮ ਨੂੰ ਮਿਲ ਰਹੇ ਪਿਆਰ ਤੋਂ ਜਾਨ੍ਹਵੀ ਕਾਫੀ ਖੁਸ਼ ਹੈ।
ਹੁਣ ਖ਼ਬਰ ਆਈ ਹੈ ਕਿ ਪਹਿਲੀ ਫ਼ਿਲਮ ਹਿੱਟ ਹੋਣ ਤੋਂ ਬਾਅਦ ਜਾਨ੍ਹਵੀ ਕੋਲ ਆ ਗਈ ਹੈ ਇੱਕ ਹੋਰ ਵੱਡੀ ਫ਼ਿਲਮ ਜਿਸ ‘ਚ ਉਸਦੇ ਨਾਲ ਨਜ਼ਰ ਆਉਣਗੇ ਵਰੁਣ ਧਵਨ। ਜੀ ਹਾਂ, ਇਸ ਦੇ ਨਾਲ ਹੀ ਖ਼ਬਰ ਹੈ ਕਿ ਇਸ ਫ਼ਿਲਮ ਨੂੰ ਵੀ ਸ਼ਸ਼ਾਂਕ ਖੇਤਾਨ ਹੀ ਡਾਇਰੈਕਟ ਕਰਨਗੇ। ਇਸ ਤੋਂ ਪਹਿਲਾਂ ਵਰੁਣ ਅਤੇ ਸ਼ਸ਼ਾਂਕ ਦੀ ਜੋੜੀ ਬਾਕਸ ਆਫਿਸ ‘ਤੇ ‘ਬਦਰੀਨਾਥ’ ਦੀ ਸੀਰੀਜ਼ ਨਾਲ ਧਮਾਲ ਮਚਾ ਚੁੱਕੇ ਹਨ।
ਖ਼ਬਰਾਂ ਦੀਆਂ ਮੰਨੀਏ ਤਾਂ ਜਾਨ੍ਹਵੀ ਵਰੁਣ ਦੇ ਨਾਲ ਫ਼ਿਲਮ ‘ਰਣਭੂਮੀ’ ‘ਚ ਨਜ਼ਰ ਆਵੇਗੀ। ਇਸ ਪਹਿਲੀ ਵਾਰ ਹੋਣੇਗਾ ਜਦੋਂ ਵਰੁਣ ਜਾਨ੍ਹਵੀ ਦੇ ਨਾਲ ਸਕਰੀਨ ਸ਼ੇਅਰ ਕਰਨਗੇ। ਇਸ ਗੱਲ ‘ਤੇ ਅਜੇ ਕੋਈ ਔਫੀਸ਼ੀਅਲ ਅਨਾਉਂਸਮੈਂਟ ਨਹੀਂ ਆਈ ਹੈ ਜਿਸ ਦੀ ੳੜੀਕ ਸਟਾਰ ਕਾਸਟ ਦੇ ਨਾਲ ਦੋਨਾਂ ਦੇ ਫੈਨਸ ਨੂੰ ਵੀ ਹੈ।