ਜੌਨ ਅਬ੍ਰਾਹਮ ਇਨ੍ਹੀਂ ਦਿਨੀਂ ਅਟੈਕ, ਸੱਤਿਆਮੇਵ ਜਯਤੇ 2 ਅਤੇ ਮੁੰਬਈ ਸਾਗਾ ਵਰਗੀਆਂ ਫਿਲਮਾਂ ਨਾਲ ਚਰਚਾ 'ਚ ਹਨ। ਹਾਲ ਹੀ ਵਿੱਚ ਜੌਨ ਅਬ੍ਰਾਹਮ ਨੇ ਮੁੰਬਈ ਸਾਗਾ ਫਿਲਮ ਦੀ ਪ੍ਰਮੋਸ਼ਨ ਦੌਰਾਨ ਐਵਾਰਡਜ਼ ਸ਼ੋਅ ਬਾਰੇ ਵੱਡਾ ਬਿਆਨ ਦਿੱਤਾ ਹੈ। ਉਨ੍ਹਾਂ ਕਿਹਾ ਕਿ ਉਹ ਇਨ੍ਹਾਂ ਐਵਾਰਡਸ ਦਾ ਸਨਮਾਨ ਨਹੀਂ ਕਰਦਾ ਤੇ ਨਾ ਹੀ ਉਹ ਉਨ੍ਹਾਂ ਨੂੰ ਬਹੁਤ ਵੱਡਾ ਮੰਨਦਾ ਹੈ।
ਜੌਨ ਅਬ੍ਰਾਹਮ ਨੇ ਐਵਾਰਡ ਸ਼ੋਅ ਦੀ ਤੁਲਨਾ ਸਰਕਸ ਨਾਲ ਕੀਤੀ ਅਤੇ ਕਿਹਾ ਕਿ ਉਨ੍ਹਾਂ ਨੇ ਐਸੇ ਪ੍ਰੋਗਰਾਮ ਤੋਂ ਦੂਰੀ ਬਣਾਈ ਰੱਖੀ ਹੈ। ਜੌਨ ਨੇ ਕਿਹਾ ਕਿ ਉਹ ਅਜਿਹੇ ਐਵਾਰਡਸ ਦਾ ਬਿਲਕੁਲ ਸਤਿਕਾਰ ਨਹੀਂ ਕਰਦੇ। ਇਹ ਸਭ ਇਕ ਮਜ਼ਾਕ ਹੈ। ਇਹ ਬਿਲਕੁਲ ਕੋਮਿਕਲ ਗੱਲ ਹੈ ਕਿ ਅਦਾਕਾਰ ਨੂੰ ਪਹਿਲਾ ਨੱਚਦਾ ਹੋਇਆ ਦੇਖਿਆ ਜਾਵੇ ਅਤੇ ਫਿਰ ਐਵਾਰਡ ਇਕੱਠੇ ਕਰਦੇ ਤੇ ਫਿਰ ਉਹ ਇਸ ਦੌਰਾਨ ਜੌਨ ਮਾਰਦੇ ਹਨ।
ਜੌਨ ਅਬ੍ਰਾਹਮ ਨੇ ਕਿਹਾ ਕਿ ਜੋ ਲੋਕ ਇਨ੍ਹਾਂ ਐਵਾਰਡਸ 'ਚ ਸ਼ਿਰਕਤ ਕਰਦੇ ਹਨ ਉਹ ਉਨ੍ਹਾਂ ਬਾਰੇ ਕੋਈ ਸੋਚ ਨਹੀਂ ਸਕਦੇ, ਪਰ ਨਾ ਤਾਂ ਉਹ ਆਪਣੀ ਦੁਨੀਆ 'ਚ ਗ਼ਲਤ ਹਨ ਅਤੇ ਨਾ ਹੀ ਉਹ ਲੋਕ ਜੋ ਇਨ੍ਹਾਂ ਸ਼ੋਅ 'ਚ ਸ਼ਾਮਲ ਹੁੰਦੇ ਹਨ। ਪਰ ਮੈਂ ਇਹ ਮੈਨੂੰ ਸਰਕਸ ਦੇ ਬਰਾਬਰ ਲਗਦੀ ਹੈ। ਇਸ ਲਈ ਮੈਂ ਜੋਕਰ ਬਣਨਾ ਪਸੰਦ ਨਹੀਂ ਕਰਦਾ। ਮੈਨੂੰ ਅਜਿਹਾ ਕਰਨਾ ਸ਼ਰਮਨਾਕ ਲੱਗਦਾ ਹੈ ਇਸ ਲਈ ਮੈਂ ਅਜਿਹਾ ਨਹੀਂ ਕਰਨਾ ਚਾਹੁੰਦਾ।
ਜੌਨ ਦੀ ਫਿਲਮ 'ਮੁੰਬਈ ਸਾਗਾ' 19 ਮਾਰਚ ਨੂੰ ਰਿਲੀਜ਼ ਹੋ ਰਹੀ ਹੈ। ਇਸ ਫਿਲਮ ਬਾਰੇ ਜੌਨ ਨੇ ਕਿਹਾ ਕਿ ਮੈ ਫਿਲਹਾਲ ਫਿਲਮ ਦੇ ਪ੍ਰਦਰਸ਼ਨ ਬਾਰੇ ਨਹੀਂ ਕੁਝ ਕਹਿ ਸਕਦਾ, ਪਰ ਅਸੀਂ ਚਾਹੁੰਦੇ ਸੀ ਕਿ ਮੁੰਬਈ ਸਾਗਾ ਨੂੰ ਸਿਨੇਮਾਘਰਾਂ 'ਚ ਰਿਲੀਜ਼ ਕੀਤਾ ਜਾਵੇ ਅਤੇ ਇਹ ਹੋ ਰਿਹਾ ਹੈ।