ਜੌਨ ਅਬ੍ਰਾਹਮ ਨੇ ਰਿਲੀਜ਼ ਕੀਤੇ ‘ਰਾਅ’ ਦੇ ਦੋ ਪੋਸਟਰ, ਇਸ ਦਿਨ ਰਿਲੀਜ਼ ਹੋ ਰਿਹਾ ਟ੍ਰੇਲਰ
ਏਬੀਪੀ ਸਾਂਝਾ | 25 Jan 2019 03:57 PM (IST)
ਮੁੰਬਈ: ਜੌਨ ਅਬ੍ਰਾਹਮ ਨੇ ਆਪਣੀ ਆਉਣ ਵਾਲੀ ਫ਼ਿਲਮ ‘ਰੋਮੀਓ ਅਕਬਰ ਵਾਲਟਰ’ ਦਾ ਬੀਤੇ ਦਿਨੀਂ ਪਹਿਲਾ ਪੋਸਟਰ ਰਿਲੀਜ਼ ਕੀਤਾ ਸੀ। ਇਸ ਨੂੰ ਸੋਸ਼ਲ ਮੀਡੀਆ ‘ਤੇ ਫੈਨਸ ਨੇ ਖੂਬ ਪਸੰਦ ਕੀਤਾ। ਹੁਣ ਕੁਝ ਸਮਾਂ ਪਹਿਲਾਂ ਜੌਨ ਨੇ ਫ਼ਿਲਮ ਦਾ ਇੱਕ ਹੋਰ ਪੋਸਟਰ ਰਿਲੀਜ਼ ਕੀਤਾ ਹੈ। ਇਸ ਦੇ ਨਾਲ ਹੀ ਫ਼ਿਲਮੇਕਰਜ਼ ਨੇ ਵੱਡਾ ਐਲਾਨ ਕੀਤਾ ਹੈ। ਜੀ ਹਾਂ, ਪੋਸਟਰ ਦੇ ਨਾਲ ਮੇਕਰਸ ਨੇ ਇਸ ਦੇ ਟੀਜ਼ਰ ਦੀ ਰਿਲੀਜ਼ ਦਾ ਐਲਾਨ ਕੀਤਾ ਹੈ। ‘ਰਾਅ’ ਫ਼ਿਲਮ ਦਾ ਟੀਜ਼ਰ ਕਲ੍ਹ ਯਾਨੀ 26 ਜਨਵਰੀ ਨੂੰ ਰਿਲੀਜ਼ ਹੋਣਾ ਹੈ। ਇਸ ਦੀ ਜਾਣਕਾਰੀ ਮੇਕਰਸ ਨੇ ਖੁਦ ਸੋਸ਼ਲ ਮੀਡੀਆ ‘ਤੇ ਦਿੱਤੀ ਹੈ ਤੇ ਇਸ ਦੀ ਰਿਲੀਜ਼ ਡੇਟ ਦਾ ਵੀ ਐਲਾਨ ਕੀਤਾ ਹੈ। ਫ਼ਿਲਮ ‘ਚ ਜੌਨ ਪਹਿਲੀ ਵਾਰ ਮੌਨੀ ਰਾਏ ਨਾਲ ਸਕਰੀਨ ਸ਼ੇਅਰ ਕਰਦੇ ਨਜ਼ਰ ਆਉਣਗੇ। ਇਸ ਦੇ ਨਾਲ ਹੀ ਫ਼ਿਲਮ ‘ਚ ਜੌਨ ਜਾਸੂਸ ਦਾ ਰੋਲ ਕਰ ਰਹੇ ਹਨ। ਇਸ ਤੋਂ ਵੀ ਖਾਸ ਗੱਲ ਹੈ ਕਿ ਫ਼ਿਲਮ ‘ਚ ਜੌਨ 15 ਗੈਟਅੱਪਸ ਬਦਲਦੇ ਨਜ਼ਰ ਆਉਣਗੇ। ਇਸ ਦੀ ਸ਼ੂਟਿੰਗ 80 ਲੋਕੇਸ਼ਨਸ ‘ਤੇ ਹੋਈ ਹੈ। ਜੌਨ ਤੇ ਮੌਨੀ ਦੀ ‘ਰਾਅ’ 12 ਅਪ੍ਰੈਲ਼ ਨੂੰ ਸਿਨੇਮਾਘਰਾਂ ‘ਚ ਦਸਤਕ ਦੇ ਰਹੀ ਹੈ।