ਮੁੰਬਈ: ਸ਼ਾਹਿਦ ਕਪੂਰ ਇਨ੍ਹੀਂ ਦਿਨੀਂ ਆਪਣੀ ਆਉਣ ਵਾਲ਼ੀ ਫ਼ਿਲਮ ਕਬੀਰ ਸਿੰਘ ਦੀ ਸ਼ੂਟਿੰਗ ‘ਚ ਰੁੱਝੀ ਹੈ। ਆਏ ਦਿਨ ਫ਼ਿਲਮ ਦੇ ਸੈੱਟ ਤੋਂ ਤਸਵੀਰਾਂ ਤੇ ਵੀਡੀਓ ਵਾਇਰਲ ਹੁੰਦੀਆਂ ਰਹਿੰਦੀਆਂ ਹਨ ਪਰ ਹੁਣ ਫ਼ਿਲਮ ਦੇ ਸੈੱਟ ‘ਤੇ ਹਾਦਸਾ ਹੋ ਗਿਆ। ਇਸ ‘ਚ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ।

ਪਿਛਲੇ ਕੁਝ ਦਿਨਾਂ ਤੋਂ ਕਬੀਰ ਸਿੰਘ ਦੀ ਸ਼ੂਟਿੰਗ ਇੱਕ ਹੋਟਲ ‘ਚ ਹੋ ਰਹੀ ਹੈ। ਇਸ ‘ਚ ਵੀਰਵਾਰ ਨੂੰ ਜੈਨਰੇਟਰ ਠੀਕ ਕਰਨ ਵਾਲੇ ਵਿਅਕਤੀ ਨੂੰ ਬੁਲਾਇਆ ਗਿਆ। ਜੈਨਰੇਟਰ ਰਿਪੇਅਰ ਕਰਦੇ ਹੋਏ ਰਾਮੂ ਦਾ ਮਫਲਰ ਜੈਨਰੇਟਰ ਦੇ ਪੱਖੇ ‘ਚ ਆ ਗਿਆ ਤੇ ਉਸ ਦੇ ਸਿਰ ‘ਤੇ ਗੰਭੀਰ ਸੱਟਾਂ ਲੱਗੀਆਂ। ਇਸ ਘਟਨਾ ਤੋਂ ਤੁਰੰਤ ਬਾਅਦ ਰਾਮੂ ਨੂੰ ਦੇਹਰਾਦੂਨ ਹਸਪਤਾਲ ਦਾਖਲ ਕਰਵਾਇਆ ਗਿਆ ਜਿੱਥੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਗਿਆ।

‘ਕਬੀਰ ਸਿੰਘ’ ਦੀ ਸ਼ੂਟਿੰਗ ਦਿੱਲੀ ਤੋਂ ਬਾਅਦ ਇਨ੍ਹੀਂ ਦਿਨੀਂ ਮਸੂਰੀ ‘ਚ ਹੋ ਰਹੀ ਹੈ। ਉਂਝ ਹੋਟਲ ਅਧਿਕਾਰੀਆਂ ਨੇ ਅਜਿਹੀ ਕਿਸੇ ਵੀ ਘਟਨਾ ਦੇ ਹੋਣ ਤੋਂ ਇਨਕਾਰ ਕੀਤਾ ਹੈ। ਜੇਕਰ ਫ਼ਿਲਮ ਦੀ ਗੱਲ ਕਰੀਏ ਤਾਂ ਇਸ ‘ਚ ਸ਼ਾਹਿਦ ਨਾਲ ਪਹਿਲੀ ਵਾਰ ਕਿਆਰਾ ਅਡਵਾਨੀ ਸਕਰੀਨ ਸ਼ੇਅਰ ਕਰਦੀ ਨਜ਼ਰ ਆਵੇਗੀ। ਫ਼ਿਲਮ ਇਸੇ ਸਾਲ 21 ਜੂਨ ਨੂੰ ਰਿਲੀਜ਼ ਹੋਣੀ ਹੈ।