ਮੁੰਬਈ: ਟਾਈਗਰ ਸ਼ਰੌਫ ਅਤੇ ਰਿਤੀਕ ਰੋਸ਼ਨ ਦੇ ਫੈਨਸ ਦੇ ਲਈ ਖੁਸ਼ੀ ਦੀ ਗੱਲ ਹੈ ਕਿ ਦੋਵੇਂ ਸਟਾਰਸ ਇੱਕ ਫ਼ਿਲਮ ‘ਚ ਨਜ਼ਰ ਆਉਣਗੇ। ਜੀ ਹਾਂ ਇਹ ਦੋਵੇਂ ਸਟਾਰ ਯਸ਼ਰਾਜ ਦੀ ਐਕਸ਼ਨ ਫ਼ਿਲਮ ‘ਚ ਆਪਣੇ ਡਾਂਸ ਦੇ ਅੰਦਾਜ਼ ਨਾਲ ਵੀ ਫੈਨਸ ਨੂੰ ਖੁਸ਼ ਕਰਨ ਆ ਰਹੇ ਹਨ। ਫ਼ਿਲਮ ਦੇ ਦੂਜੇ ਸ਼ੈਡਿਊਲ ਦੀ ਸ਼ੂਟਿੰਗ ਸ਼ੁਰੂ ਹੋ ਗਈ ਹੈ।


ਇਸ ਫ਼ਿਲਮ ਨੂੰ ਸਿਧਾਰਥ ਆਨੰਦ ਡਾਇਰੈਕਟ ਕਰ ਰਹੇ ਹਨ। ਜਿਸ ਨੇ ਆਪਣੇ ਇੰਸਟਾਗ੍ਰਾਮ ‘ਤੇ ਫ਼ਿਲਮ ਦੇ ਸੈੱਟ ਦੀ ਇੱਕ ਤਸਵੀਰ ਨੂੰ ਸ਼ੇਅਰ ਕੀਤਾ ਹੈ। ਫੋਟੋ ‘ਚ ਇੱਕ ਬੰਦੂਕ ਦੀ ਗੋਲੀ ਅਤੇ ਪਿੱਛੇ ਕੋਈ ਖੜ੍ਹਾ  ਨਜ਼ਰ ਆ ਰਿਹਾ ਹੈ। ਤਸਵੀਰ ‘ਚ ਖੜ੍ਹਾ ਇਨਸਾਫ ਸਾਫ ਨਜ਼ਰ ਨਹੀਂ ਆ ਰਿਹਾ। ਪਰ ਫ਼ਿਲਮ ‘ਚ ਜ਼ਬਰਦਸਤ ਐਕਸ਼ਨ ਹੋਵੇਗਾ ਇਸ ਦਾ ਅੰਦਾਜ਼ਾ ਇਸ ਗੱਲ ਤੋਂ ਲੱਗ ਜਾਂਦਾ ਹੈ ਕਿ ਫ਼ਿਲਮ ਦੇ ਐਕਸ਼ਨ ਸੀਨ ਦੀ ਸ਼ੂਟਿੰਗ ਲਈ ਇੰਟਰਨੈਸ਼ਨਲ ਟੀਮ ਨੂੰ ਬੁਲਾਇਆ ਗਿਆ ਹੈ।



ਇਸ ਫ਼ਿਲਮ ‘ਚ ਟਾਈਗਰ ਅਤੇ ਰਿਤੀਕ ਦੇ ਨਾਲ ਵਾਣੀ ਕਪੁਰ ਗਲੈਮਰ ਦਾ ਤੜਕਾ ਲਗਾਉਂਦੀ ਨਜ਼ਰ ਆਵੇਗੀ। ਇਹ ਪਹਿਲੀ ਵਾਰ ਹੈ ਜਦੋ ਇਹ ਤਿਕੜੀ ਕਿਸੇ ਫ਼ਿਲਮ ‘ਚ ਕੰਮ ਕਰ ਰਹੀ ਹੈ। ਇਸ ਤੋਂ ਪਹਿਲਾਂ ਇਨ੍ਹਾਂ ਨੇ ਕਦੇ ਇੱਕ ਦੂਜੇ ਨਾਲ ਕੰਮ ਨਹੀਂ ਕੀਤਾ। ਰਿਤੀਕ-ਟਾਈਗਰ ਦੀ ਐਕਸ਼ਨ ਫ਼ਿਲਮ ਇਸੇ ਸਾਲ ਅਕਤੂਬਰ ‘ਚ ਰਿਲੀਜ਼ ਹੋ ਰਹੀ ਹੈ।