ਮਾਈਕਰੋਸੈੱਟ-ਆਰ ਭਾਰਤੀ ਸੈਨਾ ਦਾ ਉਪਗ੍ਰਹਿ ਹੈ। ਜਿਸ ਰਾਹੀਂ ਸੈਨਾ ਨੂੰ ਨਿਗਰਾਨੀ ਰੱਖਣ ‘ਚ ਆਸਾਨੀ ਰਹੇਗੀ। ਇਸਰੋ ਦੀ ਇਸ ਵੱਡੀ ਕਾਮਯਾਬੀ ਤੋਂ ਬਾਅਦ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਵਧਾਈ ਦਿੱਤੀ ਹੈ। ਇਸਰੋ ਮੁਤਾਬਕ ਪੀਐਸ਼ਐਲਵੀ-ਸੀ44, ਪੀਐਸਐਲਵੀ-ਡੀਐਲ ਦਾ ਪਹਿਲਾ ਮਿਸ਼ਨ ਹੈ ਅਤੇ ਇਹ ਪੀਐਸਐਲਵੀ ਦਾ ਨਵਾਂ ਵਰਜਨ ਹੈ।
ਇਸਰੋ ਦੇ 2019 ਦੇ ਪਹਿਲੇ ਮਿਸ਼ਨ ‘ਚ 28 ਘੰਟੇ ਦੀ ਪੁੱਠੀ ਗਿਣਤੀ ਤੋਂ ਬਾਅਦ ਦੇਰ ਰਾਤ 11 ਵਜੇ 37 ਮਿੰਟ ‘ਤੇ ਪੀਐਸਐਲਵੀ-ਸੀ44 ਨੇ ਉਡਾਨ ਭਰੀ। ਇਹ ਪੀਐਲਐਸਵੀ ਦੀ 46ਵੀਂ ਉੜਾਨ ਹੈ। ਪੀਐਸਐਲਵੀ-ਸੀ44, 740 ਕਿਲੋ ਵਜਨੀ ਹੈ। ਇਸ ਵਾਰ ਪੀਐਸਐਲਵੀ ਨੂੰ ਇਸਰੋ ਨੇ ਖਾਸ ਤਾਕਤ ਦਿੱਤੀ ਹੈ ਜਿਸ ਨਾਲ ਇਹ ਆਖਰੀ ਸਟੇਜ ‘ਚ ਵੀ ਸਾਲ ਤਕ ਹੋਰ ਚਲ ਸਕਦਾ ਹੈ।
ਜੇਕਰ ਗੱਲ ‘ਕਲਾਮਸੈੱਟ’ ਦੀ ਕੀਤੀ ਜਾਵੇ ਤਾਂ ਇਸ ਦਾ ਵਜ਼ਨ 1.26 ਕਿਲੋਗ੍ਰਾਮ ਹੈ ਜੋ ਇੱਕ ਕੁਰਸੀ ਤੋਂ ਵੀ ਘੱਟ ਹੈ। ਹੁਣ ਤਕ ਅਜਿਹੇ 9 ਉੱਪਗ੍ਰਹਿ ਨੂੰ ਸਪੈਸ ‘ਚ ਥਾਂ ਮਿਲ ਚੁੱਕੀ ਹੈ। ਇਸ ਉੱਪਗ੍ਰਹਿ ਨੂੰ ਹੈਮ ਰੇਡੀਓ ਟ੍ਰਾਂਸਮਿਸ਼ਨ ਦੇ ਕਮਯੂਨਿਕੇਸ਼ਨ ਸੈਟੇਲਾਈਟ ਦੇ ਤੌਰ ‘ਤੇ ਇਸਤੇਮਾਲ ਕੀਤਾ ਜਾਵੇਗਾ।