ਮੁੰਬਈ: ਬਾਲੀਵੁੱਡ ਐਕਟਰ ਜੌਨ ਅਬ੍ਰਾਹਮ ਆਪਣੀਆਂ ਆਉਣ ਵਾਲੀਆਂ ਫ਼ਿਲਮਾਂ ਦੀ ਸ਼ੂਟਿੰਗ ‘ਚ ਬਿਜ਼ੀ ਹੈ। ਇਨ੍ਹਾਂ ‘ਚ ਇੱਕ ਫ਼ਿਲਮ ‘ਰਾਅ’ ਹੈ। ਇਸ ਫ਼ਿਲਮ ਨੂੰ ਰੌਬੀ ਗਰੇਵਾਲ ਡਾਇਰੈਕਟ ਕਰ ਰਹੇ ਹਨ। ਜੇਕਰ ਫ਼ਿਲਮ ਦੀ ਗੱਲ ਕਰੀਏ ਤਾਂ ਹਾਲ ਹੀ ‘ਚ ਇਸ ਦੀ ਰਿਲੀਜ਼ ਡੇਟ ਦਾ ਐਲਾਨ ਕੀਤਾ ਗਿਆ ਹੈ।

ਜੀ ਹਾਂ, ਫੇਮਸ ਟ੍ਰੇਡ ਐਨਾਲਿਸਟ ਤਰਨ ਆਦਰਸ਼ ਨੇ ਇਸ ਦੀ ਜਾਣਕਾਰੀ ਟਵਿਟਰ ‘ਤੇ ਪੋਸਟ ਸ਼ੇਅਰ ਕਰ ਦਿੱਤੀ ਹੈ। ਉਨ੍ਹਾਂ ਦੇ ਟਵੀਟ ਮੁਤਾਬਕ ਫ਼ਿਲਮ ‘ਰਾਅ’ ਇਸ ਸਾਲ 12 ਅਪ੍ਰੈਲ ਨੂੰ ਰਿਲੀਜ਼ ਹੋ ਰਹੀ ਹੈ। ਇਸ ‘ਚ ਜੌਨ ਭਾਰਤੀ ਜਾਸੂਸ ਦੇ ਕਿਰਦਾਰ ‘ਚ ਨਜ਼ਰ ਆਉਣਗੇ।


ਫ਼ਿਲਮ ‘ਚ ਜੌਨ ਨਾਲ ਮੌਨੀ ਰਾਏ, ਜੈਕੀ ਸ਼ਰੌਫ, ਸੁਚਿੱਤਰਾ ਕ੍ਰਿਸ਼ਨਾਮੂਰਤੀ ਤੇ ਸਿਕੰਦਰ ਖੇਰ ਨਜ਼ਰ ਆਉਣਗੇ। ਇਸ ਫ਼ਿਲਮ ‘ਚ ਇੱਕ ਵਾਰ ਫੇਰ ਜੌਨ ਦਾ ਐਕਸ਼ਨ ਦੇਖਣ ਨੂੰ ਮਿਲੇਗਾ। ਫ਼ਿਲਮ ਦਾ ਫਸਟ ਲੁੱਕ ਤੇ ਟ੍ਰੇਲਰ ਵੀ ਜਲਦੀ ਹੀ ਰਿਲੀਜ਼ ਕੀਤਾ ਜਾਵੇਗਾ।