ਨਵੀਂ ਦਿੱਲੀ: ਪੈਟਰੋਲ ਅਤੇ ਡੀਜ਼ਲ ਦੀ ਕੀਮਤਾਂ ‘ਚ ਵਾਧੇ ਦਾ ਦੌਰ ਜਾਰੀ ਹੈ। ਅੱਜ ਲਗਾਤਾਰ 5ਵੇਂ ਦਿਨ ਤੇਲ ਦੀ ਕੀਮਤਾਂ ‘ਚ ਤੇਜ਼ੀ ਆਈ ਹੈ। ਦੇਸ਼ ਦੀ ਰਾਜਧਾਨੀ ਦਿੱਲੀ ‘ਚ ਤੇਲ ਕੰਪਨੀਆਂ ਨੇ ਪੈਟਰੋਲ ਦੀ ਕੀਮਤ ‘ਚ 38 ਪੈਸੇ ਅਤੇ ਡੀਜ਼ਲ ਦੀ ਕੀਮਤ ‘ਚ 49 ਪੈਸੇ ਪ੍ਰਤੀ ਲੀਟਰ ਦਾ ਵਾਧਾ ਕੀਤਾ ਹੈ। ਇਸ ਦੇ ਨਾਲ ਹੀ ਇੱਕ ਲੀਟਰ ਪੈਟਰੋਲ 70 ਰੁਪਏ 13 ਪੈਸੇ ੳਤੇ ਡੀਜ਼ਲ 64 ਰੁਪਏ 18 ਪੈਸੇ ‘ਤੇ ਪਹੁੰਚ ਗਿਆ ਹੈ।



ਜੇਕਰ ਗੱਲ ਮੁੰਬਈ ਦੀ ਕਰੀਏ ਤਾਂ ਅੱਜ ਡੀਜ਼ਲ 72 ਰੁਪਏ 18 ਪੈਸੇ ਅਤੇ ਪੈਟਰੋਲ 75 ਰੁਪਏ 77 ਪੈਸੇ ਪ੍ਰਤੀ ਲੀਟਰ ‘ਤੇ ਪਹੁੰਚ ਗਿਆ ਹੈ। ਪਿਛਲੇ ਪੰਜ ਦਿਨਾਂ ‘ਚ ਪੈਟਰੋਲ ਇੱਕ ਰੁਪਾੇ 63 ਪੈਸੇ ਅਤੇ ਡੀਜ਼ਲ ਇੱਕ ਰੁਪਏ 94 ਪੈਸੇ ਮਹਿੰਗਾ ਹੋਇਆ ਹੈ। ਇੱਕ ਜਨਵਰੀ ਤੋਂ ਬਾਅਦ 6ਵਾਂ ਦਿਨ ਹੈ ਜਦੋਂ ਤੇਲ ਦੀਆਂ ਕੀਮਤਾਂ ‘ਚ ਵਾਧਾ ਹੋਇਆ ਹੈ।

ਦੇਸ਼ ਦੇ ਵੱਖੋ-ਵੱਖ ਸ਼ਹਿਰਾਂ ਚੰਡੀਗੜ੍ਹ, ਲੱਖਨਊ, ਪਟਨਾ, ਰਾਂਚੀ, ਭੋਪਾਲ ਅਤੇ ਜੈਪੁਰ ‘ਚ ਪੈਟਰੋਲ ਦੀ ਕੀਮਤਾਂ ‘ਚ ਵਾਂਦੇ ਤੋਂ ਬਾਅਦ 66.32 ਰਪਏ, 69.94 ਰੁਪਏ, 74.24 ਰੁਪਏ, 73.18 ਰੁਪਏ ਅਤੇ 70.77 ਰੁਪਏ ਪ੍ਰਤੀ ਲੀਟਰ ‘ਤੇ ਪਹੁੰਚ ਗਈ ਹੈ।