BR Chopra Mahabharat: 33 ਸਾਲ ਪਹਿਲਾਂ ਟੀਵੀ 'ਤੇ ਪ੍ਰਸਾਰਿਤ ਹੋਏ ਮਹਾਭਾਰਤ ਨੂੰ ਲੋਕ ਅੱਜ ਵੀ ਯਾਦ ਕਰਦੇ ਹਨ। ਅੱਜ ਵੀ ਲੋਕ ਬੀ ਆਰ ਚੋਪੜਾ ਦੀ ਮਹਾਭਾਰਤ ਦੇਖਣਾ ਪਸੰਦ ਕਰਦੇ ਹਨ ਅਤੇ ਇਸ ਦੇ ਟੈਲੀਕਾਸਟ ਦੀਆਂ ਕਈ ਅਜਿਹੀਆਂ ਕਹਾਣੀਆਂ ਹਨ, ਜਿਨ੍ਹਾਂ ਦਾ ਜ਼ਿਕਰ ਅੱਜ ਵੀ ਲੋਕਾਂ ਦੀਆਂ ਗੱਲਾਂ-ਬਾਤਾਂ 'ਚ ਹੁੰਦਾ ਹੈ। 1988 ਵਿੱਚ ਪ੍ਰਸਾਰਿਤ ਹੋਇਆ ਇਹ ਸੀਰੀਅਲ 9 ਕਰੋੜ ਰੁਪਏ ਦੀ ਲਾਗਤ ਨਾਲ ਬਣਿਆ ਸੀ। ਨਾਲ ਹੀ ਬੀ ਆਰ ਚੋਪੜਾ ਜੂਹੀ ਚਾਵਲਾ ਨੂੰ ਦਰੋਪਦੀ ਅਤੇ ਜੈਕੀ ਸ਼ਰਾਫ ਨੂੰ ਅਰਜੁਨ ਦੇ ਕਿਰਦਾਰ 'ਚ ਲੈਣਾ ਚਾਹੁੰਦੇ ਸੀ।


ਇਹ ਵੀ ਪੜ੍ਹੋ: ਗਾਇਕ ਕਾਕਾ ਨੇ ਆਪਣੇ ਪਿੰਡ 'ਚ ਖੋਲੀ ਲਾਇਬ੍ਰੇਰੀ, ਵੀਡੀਓ ਸ਼ੇਅਰ ਕਰ ਦਿਖਾਈ ਜੱਦੀ ਪਿੰਡ ਤੇ ਘਰ ਦੀ ਝਲਕ


ਜੂਹੀ ਚਾਵਲਾ ਨੇ ਕਰਨਾ ਸੀ ਦਰੋਪਦੀ ਦਾ ਕਿਰਦਾਰ
ਮੀਡੀਆ ਰਿਪੋਰਟਾਂ ਮੁਤਾਬਕ ਬੀ ਆਰ ਚੋਪੜਾ ਨੇ ਸਭ ਤੋਂ ਪਹਿਲਾਂ ਜੂਹੀ ਚਾਵਲਾ ਨੂੰ ਦਰੋਪਦੀ ਦਾ ਕਿਰਦਾਰ ਆਫਰ ਕੀਤਾ ਸੀ, ਪਰ ਜੂਹੀ ਚਾਵਲਾ ਉਸ ਸਮੇਂ ਆਪਣੀ ਪਹਿਲੀ ਫਿਲਮ 'ਕਯਾਮਤ ਸੇ ਕਯਾਮਤ ਤੱਕ' ਦੀ ਸ਼ੂਟਿੰਗ 'ਚ ਰੁੱਝੀ ਹੋਈ ਸੀ। ਇਸ ਕਾਰਨ ਉਨ੍ਹਾਂ ਨੂੰ ਮਹਾਭਾਰਤ ਦੀ ਪੇਸ਼ਕਸ਼ ਠੁਕਰਾਉਣੀ ਪਈ। ਹਾਲਾਂਕਿ, ਇਸ ਤੋਂ ਬਾਅਦ ਬੀ ਆਰ ਚੋਪੜਾ ਨੇ ਰਾਮਿਆ ਕ੍ਰਿਸ਼ਨਨ ਨੂੰ ਦਰੋਪਦੀ ਦੀ ਭੂਮਿਕਾ ਦੀ ਪੇਸ਼ਕਸ਼ ਕੀਤੀ। ਫਿਰ ਜਦੋਂ ਉੱਥੇ ਵੀ ਗੱਲ ਨਾ ਬਣੀ ਤਾਂ ਰੂਪਾ ਗਾਂਗੁਲੀ ਨੂੰ ਇਸ ਰੋਲ ਲਈ ਚੁਣਿਆ ਗਿਆ।


ਅਰਜੁਨ ਬਣਨ ਲਈ 23 ਹਜ਼ਾਰ ਲੋਕਾਂ ਨੇ ਦਿੱਤਾ ਸੀ ਆਡੀਸ਼ਨ
ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਅਰਜੁਨ ਦੇ ਰੋਲ ਲਈ ਫਿਰੋਜ਼ ਖਾਨ ਪਹਿਲੀ ਪਸੰਦ ਨਹੀਂ ਸਨ। ਫਿਰੋਜ਼ ਤੋਂ ਪਹਿਲਾਂ ਜੈਕੀ ਸ਼ਰਾਫ ਨੂੰ ਇਹ ਰੋਲ ਆਫਰ ਕੀਤਾ ਗਿਆ ਸੀ ਪਰ ਉਨ੍ਹਾਂ ਨੇ ਇਹ ਰੋਲ ਕਰਨ ਤੋਂ ਇਨਕਾਰ ਕਰ ਦਿੱਤਾ ਸੀ। ਖਬਰਾਂ ਮੁਤਾਬਕ ਇਸ ਰੋਲ ਲਈ 23 ਹਜ਼ਾਰ ਲੋਕਾਂ ਨੇ ਆਡੀਸ਼ਨ ਦਿੱਤਾ ਸੀ। ਫਿਰ ਇਸ ਰੋਲ ਲਈ ਫਿਰੋਜ਼ ਖਾਨ ਨੂੰ ਚੁਣਿਆ ਗਿਆ।


80 ਦੇ ਦਹਾਕਿਆਂ 'ਚ 9 ਕਰੋੜ ਦੀ ਲਾਗਤ ਨਾਲ ਬਣੀ ਸੀ ਮਹਾਭਾਰਤ
ਦੱਸ ਦੇਈਏ ਕਿ ਬੀਆਰ ਚੋਪੜਾ ਨੇ 1988 ਵਿੱਚ ਮਹਾਭਾਰਤ ਬਣਾਉਣ ਵਿੱਚ 9 ਕਰੋੜ ਰੁਪਏ ਖਰਚ ਕੀਤੇ ਸਨ। ਇਸਦੇ ਹਰ ਇੱਕ ਕਿਰਦਾਰ ਨੂੰ ਚੁਣਨ ਵਿੱਚ ਵੀ ਕਾਫੀ ਮਿਹਨਤ ਕੀਤੀ ਗਈ। ਇਸ ਦੀ ਕਾਸਟਿੰਗ ਤੋਂ ਲੈ ਕੇ ਕਾਸਟਿਊਮ ਤੱਕ ਇਸ ਦੀ ਤਾਰੀਫ ਹੋ ਰਹੀ ਹੈ। ਇਸ ਨੂੰ ਬੀਆਰ ਚੋਪੜਾ ਦੇ ਪੁੱਤਰ ਰਵੀ ਚੋਪੜਾ ਦੁਆਰਾ ਸਹਿ-ਨਿਰਦੇਸ਼ਤ ਕੀਤਾ ਗਿਆ ਸੀ।


ਇਹ ਵੀ ਪੜ੍ਹੋ: ਦਿਲਜੀਤ ਦੋਸਾਂਝ ਦੀ ਕੋਚੈਲਾ ਪਰਫਾਰਮੈਂਸ ਦਾ ਪੂਰਾ ਵੀਡੀਓ ਹੋਇਆ ਜਾਰੀ, ਦੇਖਣ ਲਈ ਕਰਨਾ ਪਵੇਗਾ ਇਹ ਕੰਮ