ਮੁੰਬਈ: ਬਿਗ-ਬੌਸ 11 ਦੀ ਜਯੋਤੀ ਕੁਮਾਰੀ ਪਿਛਲੇ ਸਾਲ ਭਾਂਵੇ ਕੁਝ ਕਮਾਲ ਨਹੀਂ ਕਰ ਸਕੀ ਪਰ ਇਸ ਵਾਰ ਉਹ ਟੀਵੀ ਅਤੇ ਫ਼ਿਲਮਾਂ ‘ਚ ਐਂਟਰੀ ਕਰਨ ਦੀ ਪੂਰੀ ਤਿਆਰੀ ਕਰ ਚੁੱਕੀ ਹੈ ਜਿਸ ਦਾ ਸਬੂਤ ਹੈ ਜਯੋਤੀ ਦਾ ਪਿਛਲੇ ਸਾਲ ਤੋਂ ਲੈ ਕੇ ਹੁਣ ਤੱਕ ਦਾ ਬਦਲਿਆ ਹੋਇਆ ਅੰਦਾਜ਼।
ਜਯੋਤੀ ਨੇ ਆਪਣੇ ਆਪ ਨੂੰ ਪਿਛਲੇ ਇੱਕ ਸਾਲ ‘ਚ ਕਾਫੀ ਹੱਦ ਤਕ ਬਦਲ ਲਿਆ ਹੈ ਤੇ ਅੱਜ-ਕਲ੍ਹ ਉਹ ਗਲੈਮਰਸ ਲੁਕ 'ਚ ਨਜ਼ਰ ਆ ਰਹੀ ਹੈ। ਹੁਣ ਇਸ ਦੇ ਚਲਦੇ ਖ਼ਬਰ ਆਈ ਹੈ ਕਿ ਜਯੋਤੀ ਜਲਦੀ ਹੀ ਟੀਵੀ ਅਤੇ ਫ਼ਿਲਮੀ ਦੁਨੀਆ ‘ਚ ਕਦਮ ਰੱਖਣ ਵਾਲੀ ਹੈ।
ਬਿਗ-ਬੌਸ ਤੋਂ ਬਾਅਦ ਜਯੋਤੀ ਘਰ ਗਈ ਸੀ ਅਤੇ ਇੱਕ ਵਾਰ ਫੇਰ ਉਹ ਮੁੰਬਈ ਆਈ ਜਿਥੇ ਉਸ ਨੇ ਸ਼ੌਅ ਦੌਰਾਨ ਬਣੇ ਦੋਸਤ ਸਭਿਆਸਾਚੀ ਸਤਪਥੀ ਅਤੇ ਲੋਕੇਸ਼ ਕੁਮਾਰੀ ਨਾਲ ਮੁਲਾਕਾਤ ਕੀਤੀ ਜਿਸ ਦੀ ਤਸਵੀਰ ਸੋਸ਼ਲ ਮੀਡੀਆ ‘ਤੇ ਹੈ। ਬਿਗ ਬੌਸ ਘਰ ‘ਚ ਸਭਿਆਸਾਚੀ ਨੇ ਸਭ ਨੂੰ ਆਪਣੀ ਕੁਕਿੰਗ ਨਾਲ ਇੰਪ੍ਰੈਸ ਕੀਤਾ ਸੀ। ਹੁਣ ਫਿਰ ਉਸ ਨੇ ਆਪਣੇ ਦੋਸਤਾਂ ਲਈ ਡਿਨਰ ਦਾ ਪਲਾਨ ਕੀਤਾ ਜਿਸ ‘ਚ ਜਯੋਤੀ ਵੀ ਪਹੁੰਚੀ ਸੀ।
ਇਸ ਡਿਨਰ ਪਾਰਟੀ ‘ਚ ਜਯੋਤੀ ਅਤੇ ਲੋਕੇਸ਼ ਤੋਂ ਇਲਾਵਾ, ਟੀਵੀ ਅਤੇ ਫ਼ਿਲਮਾਂ ਦੀ ਐਕਟਰਸ ਦਿਵਿਆਜਯੋਤੀ ਸ਼ਰਮਾ ਅਤੇ ਰਾਜਸ਼੍ਰੀ ਦੇਵਨਾਥ ਦੇ ਨਾਲ-ਨਾਲ ਹੋਰ ਵੀ ਕਈ ਲੋਕ ਮੌਜੂਦ ਰਹੇ ਅਜੇ ਜਯੋਤੀ ਨੇ ਆਪਣੇ ਕਿਸੇ ਪਲਾਨ ਬਾਰੇ ਗੱਲ ਨਹੀਂ ਕੀਤੀ ਪਰ ਉਸ ਨੇ ਕਿਹਾ, ‘ਮੈਂ ਅਜੇ ਇਸ ਬਾਰੇ ਕੁਝ ਨਹੀਂ ਬੋਲਾਂਗੀ, ਮੈਂ ਆਪਣੇ ਦਰਸ਼ਕਾਂ ਨੂੰ ਆਪਣੇ ਵੱਖਰੇ ਅੰਦਾਜ਼ ‘ਚ ਹੀ ਸਰਪ੍ਰਾਈਜ਼ ਦੇਣਾ ਚਾਹੁੰਦੀ ਹਾਂ’।