Kajol corona Possitive:  ਤੀਜੀ ਲਹਿਰ 'ਚ ਕੋਰੋਨਾਵਾਇਰਸ ਨੇ ਜਿੱਥੇ ਦੇਸ਼ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ ਉਥੇ ਹੀ ਬਹੁਤ ਸਾਰੀਆਂ ਮਸ਼ਹੂਰ ਹਸਤੀਆਂ ਵੀ ਇਸ ਦੀ ਲਪੇਟ 'ਚ ਆ ਚੁੱਕੀਆਂ ਹਨ । ਅਤੇ ਹੁਣ ਬੌਲੀਵੁੱਡ ਅਦਾਕਾਰਾ ਕਾਜੋਲ ਦੀ ਕੋਰੋਨਾ ਰਿਪੋਰਟ ਪੌਜ਼ਟਿਵ ਪਾਈ ਗਈ ਹੈ।  ਅੱਜ 30 ਜਨਵਰੀ ਨੂੰ ਕਾਜੋਲ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਆਪਣੇ ਪ੍ਰਸ਼ੰਸਕਾਂ ਅਤੇ ਫਾਲੋਅਰਜ਼ ਨੂੰ ਜਾਣਕਾਰੀ ਦਿੱਤੀ ਕਿ ਉਹਨਾਂ ਦਾ ਕੋਵਿਡ -19 ਟੈਸਟ Possitive ਪਾਇਆ ਗਿਆ ਹੈ। ਕਾਜੋਲ ਨੇ ਆਪਣੀ ਤਸਵੀਰ ਸ਼ੇਅਰ ਕਰਨ ਦੀ ਬਜਾਏ ਆਪਣੀ ਬੇਟੀ ਨਿਆਸਾ ਦੇਵਗਨ ਦੀ ਫੋਟੋ ਪੋਸਟ ਕੀਤੀ।







ਕਾਜੋਲ ਆਪਣੀ ਖੁਦ ਦੀ ਤਸਵੀਰ ਪੋਸਟ ਨਹੀਂ ਕਰਨਾ ਚਾਹੁੰਦੀ ਸੀ ਕਿਉਂਕਿ ਉਸਨੇ ਕਿਹਾ ਸੀ ਕਿ ਉਸਦੀ ਕੋਰੋਨਾ ਕਾਰਨ ਉਹਨਾਂ ਦੀ ਹਾਲਤ ਖਰਾਬ ਹੈ। ਇਸ ਲਈ, ਅਦਾਕਾਰਾ ਨੇ ਨਿਆਸਾ ਦੇਵਗਨ ਦੀ ਫੋਟੋ ਪੋਸਟ ਕੀਤੀ ਜਿਸ ਵਿੱਚ ਨਿਆਸਾ ਮਹਿੰਦੀ ਲਾਏ ਹੱਥਾਂ ਨਾਲ ਬਹੁਤ ਸੁੰਦਰ ਦਿਖਾਈ ਦੇ ਰਹੀ ਹੈ। ਇਸ ਦੇ ਨਾਲ, ਕਾਜੋਲ ਨੇ ਲਿਖਿਆ, "ਟੈਸਟ ਪੌਜ਼ੀਟਿਵ ਹੈ ਅਤੇ ਮੈਂ ਸੱਚਮੁੱਚ ਨਹੀਂ ਚਾਹੁੰਦੀ ਕਿ ਕੋਈ ਮੇਰੀ ਲਾਲ ਹੋਈ ਨੱਕ ਦੇਖੇ, ਇਸ ਲਈ ਦੁਨੀਆ ਦੀ ਸਭ ਤੋਂ ਮਿੱਠੀ ਮੁਸਕਰਾਹਟ ਨਾਲ ਜੁੜੇ ਰਹੋ! Miss u @nysadevgan।


ਕਾਜੋਲ ਨੂੰ ਆਖਰੀ ਵਾਰ 2021 ਨੈੱਟਫਲਿਕਸ ਫੈਮਿਲੀ ਡਰਾਮਾ ਫੀਚਰ 'Tribhanga' 'ਚ ਦੇਖਿਆ ਗਿਆ ਸੀ।ਕਾਜੋਲ ਨੇ ਰੇਵਤੀ ਦੇ ਨਿਰਦੇਸ਼ਨ ਵਾਲੀ 'The Last Hurray' ਵੀ ਸਾਈਨ ਕੀਤੀ ਸੀ। 



ਦਸ ਦਈਏ ਕਿ ਬੀਤੇ ਦਿਨ , ਮੁੰਬਈ ਵਿੱਚ 1,411 ਨਵੇਂ ਕੋਵਿਡ ਕੇਸ ਅਤੇ 11 ਮੌਤਾਂ ਕੋਰੋਨਵਾਇਰਸ ਕਾਰਨ ਹੋਈਆਂ, ਜਿਸ ਨਾਲ ਗਿਣਤੀ 10,44,470 ਹੋ ਗਈ ਹੈ।
ਕਾਜੋਲ ਦੇ ਪੋਸਟ ਪਾਉਣ ਤੋਂ ਬਾਅਦ ਉਹਨਾਂ ਦੇ ਫੈਨਜ਼ ਲਗਾਤਾਰ ਉਹਨਾਂ ਨੂੰ ਜਲਦ ਠੀਕ ਹੋਣ ਦੀ ਕਾਮਨਾ ਕਰ ਰਹੇ ਹਨ। 


 


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904