Kajol And Ajay Devgn First Meeting: ਕਾਜੋਲ ਅਤੇ ਅਜੇ ਦੇਵਗਨ ਬਾਲੀਵੁੱਡ ਦੇ ਪਾਵਰ ਕਪਲ ਵਿੱਚੋਂ ਇੱਕ ਰਹੇ ਹਨ। ਦੋਵਾਂ ਦੇ ਵਿਆਹ ਨੂੰ 24 ਸਾਲ ਤੋਂ ਵੱਧ ਹੋ ਗਏ ਹਨ ਅਤੇ ਉਨ੍ਹਾਂ ਦੇ ਦੋ ਬੱਚੇ ਨਿਆਸਾ ਅਤੇ ਯੁਗ ਹਨ। ਆਪਣੀ ਤਾਜ਼ਾ ਇੰਟਰਵਿਊ ਵਿੱਚ, ਕਾਜੋਲ ਨੇ ਆਪਣੇ ਪਤੀ ਨਾਲ ਸ਼ੁਰੂਆਤੀ ਰੋਮਾਂਸ ਬਾਰੇ ਕਈ ਰਾਜ਼ ਖੋਲ੍ਹੇ, ਅਤੇ ਇਹ ਵੀ ਖੁਲਾਸਾ ਕੀਤਾ ਕਿ ਜਦੋਂ ਉਹ ਅਜੇ ਦੇਵਗਨ ਨੂੰ ਮਿਲੀ ਤਾਂ ਉਹ ਕਿਸੇ ਹੋਰ ਨੂੰ ਡੇਟ ਕਰ ਰਹੀ ਸੀ।

Continues below advertisement

ਇਹ ਵੀ ਪੜ੍ਹੋ: ਗੈਰੀ ਸੰਧੂ ਤੇ ਮੰਨਤ ਨੂਰ ਦਾ ਨਵਾਂ ਗੀਤ 'ਮਿੰਨਾ ਮਿੰਨਾ' ਹੋਇਆ ਰਿਲੀਜ਼, 2 ਦਿਨਾਂ 47 ਲੱਖ ਲੋਕਾਂ ਨੇ ਦੇਖਿਆ

ਕਾਜੋਲ ਅਜੇ ਦੇਵਗਨ ਤੋਂ ਪਹਿਲਾਂ ਕਿਸੇ ਹੋਰ ਨੂੰ ਕਰਦੀ ਸੀ ਡੇਟ ਕਾਜੋਲ ਨੇ ਖੁਲਾਸਾ ਕੀਤਾ ਕਿ ਜਦੋਂ ਉਹ ਫਿਲਮ ਦੇ ਸੈੱਟ 'ਤੇ ਅਜੇ ਨੂੰ ਪਹਿਲੀ ਵਾਰ ਮਿਲੀ ਸੀ, ਉਹ ਕਿਸੇ ਹੋਰ ਨੂੰ ਡੇਟ ਕਰ ਰਹੀ ਸੀ ਜੋ ਬਹੁਤ ਹੈਂਡਸਮ ਸੀ। ਸਾਡੀ ਫਿਲਮ ਦੀ ਸ਼ੂਟਿੰਗ ਦੌਰਾਨ ਅਸੀਂ ਚੰਗੇ ਦੋਸਤ ਬਣ ਗਏ। ਸਾਡੇ ਵਿਚਕਾਰ ਗੱਲਾਂ ਸ਼ੁਰੂ ਹੋਈਆਂ ਅਤੇ ਫਿਰ ਅਸੀਂ ਦੋਸਤੀ ਤੋਂ ਥੋੜਾ ਅੱਗੇ ਚਲੇ ਗਏ। ਜਦੋਂ ਸਾਡੇ ਵਿਚਕਾਰ ਚੰਗੀਆਂ ਗੱਲਾਂ ਸ਼ੁਰੂ ਹੋਈਆਂ, ਅਸੀਂ ਆਪਣੇ-ਆਪਣੇ ਸਾਥੀ ਨੂੰ ਛੱਡ ਦਿੱਤਾ।

Continues below advertisement

'ਵਿਆਹ ਤੋਂ ਬਾਅਦ ਚੀਜ਼ਾਂ ਨਹੀਂ ਸੀ ਆਸਾਨ'ਆਪਣੇ ਸਫਲ ਵਿਆਹ ਦਾ ਰਾਜ਼ ਖੋਲ੍ਹਦੇ ਹੋਏ ਕਾਜੋਲ ਨੇ ਕਿਹਾ, ਇਹ ਆਸਾਨ ਨਹੀਂ ਸੀ। ਦੋ ਬੱਚਿਆਂ ਦੀ ਮਾਂ ਦੇ ਨਾਲ ਵਿਆਹੁਤਾ ਹੋਣ ਦੀ ਹਰ ਜਿੰਮੇਵਾਰੀ ਨੂੰ ਪੂਰਾ ਕਰਨਾ। ਬਹੁਤ ਕੁਝ ਕਰਨਾ ਪੈਂਦਾ ਹੈ। ਕਾਜੋਲ ਨੇ ਵਿਆਹ ਤੋਂ ਬਾਅਦ ਆਪਣੇ ਆਪ 'ਚ ਕਾਫੀ ਬਦਲਾਅ ਲਿਆਂਦਾ। ਉਸ ਨੇ ਕਿਹਾ, 'ਉਹ ਅੱਜ ਉਹੋ ਜਿਹੀ ਨਹੀਂ ਹੈ, ਜਿਹੋ ਜਿਹੀ ਉਹ 21 ਸਾਲ ਪਹਿਲਾਂ ਹੁੰਦੀ ਸੀ। ਤੇ ਅਜੇ ਵੀ ਹੁਣ ਉਹੋ ਜਿਹੇ ਨਹੀਂ ਹਨ, ਜਦੋਂ ਉਹ 30 ਸਾਲਾਂ ਦੇ ਸਨ।

ਵਰਕ ਫਰੰਟ ਦੀ ਗੱਲ ਕਰੀਏ ਤਾਂ ਕਾਜੋਲ 'ਲਸਟ ਸਟੋਰੀਜ਼ 2' ਅਤੇ 'ਸਰਜਮੀਨ' ਵਰਗੀਆਂ ਫਿਲਮਾਂ 'ਚ ਨਜ਼ਰ ਆਵੇਗੀ। ਆਖਰੀ ਵਾਰ ਉਹ 'ਸਲਾਮ ਵੈਂਕੀ' 'ਚ ਅਹਿਮ ਭੂਮਿਕਾ 'ਚ ਨਜ਼ਰ ਆਏ ਸਨ, ਉਥੇ ਹੀ ਅਜੇ ਦੇਵਗਨ ਦੀ ਗੱਲ ਕਰੀਏ ਤਾਂ ਹਾਲ ਹੀ 'ਚ ਉਨ੍ਹਾਂ ਦੀ ਫਿਲਮ 'ਭੋਲਾ' ਰਿਲੀਜ਼ ਹੋਈ ਸੀ। ਇਸ ਤੋਂ ਇਲਾਵਾ ਉਹ 'ਮੈਦਾਨ', 'ਸਿੰਘਮ ਅਗੇਨ', 'ਔਰੋ ਮੈਂ ਕਹਾਂ ਦਮ ਥਾ' ਵਰਗੀਆਂ ਫਿਲਮਾਂ 'ਚ ਨਜ਼ਰ ਆਉਣਗੇ।

ਇਹ ਵੀ ਪੜ੍ਹੋ: 'ਵੀਰਾਨਾ' 'ਚ ਭੂਤਨੀ ਬਣ ਕੇ ਰਾਤੋ ਰਾਤ ਸਟਾਰ ਬਣੀ ਸੀ ਇਹ ਅਦਾਕਾਰਾ, ਫਿਰ ਕਿਉਂ ਅਚਾਨਕ ਇੰਡਸਟਰੀ ਤੋਂ ਹੋਈ ਗਾਇਬ