ਗਰਭਵਤੀ ਕਲਕੀ ਕੋਚਲਿਨ ਨੇ ਸ਼ੇਅਰ ਕੀਤੀਆਂ ਖ਼ਾਸ ਤਸਵੀਰ
ਏਬੀਪੀ ਸਾਂਝਾ | 12 Oct 2019 03:25 PM (IST)
ਬਾਲੀਵੁੱਡ ਐਕਟਰਸ ਕਲਕੀ ਕੋਚਲਿਨ ਵੀ ਇਨ੍ਹੀਂ ਦਿਨੀਂ ਆਪਣੇ ਪ੍ਰੈਗਨੇਂਸੀ ਨੂੰ ਖੂਬ ਐਂਜੁਆਏ ਕਰ ਰਹੀ ਹੈ। ਹੁਣ ਜਦੋਂ ਉਸ ਨੇ ਆਪਣੀ ਪ੍ਰੈਗਨੇਂਸੀ ਦੀ ਖ਼ਬਰ ਨੂੰ ਆਫੀਸ਼ੀਅਲ ਕਰ ਦਿੱਤਾ ਹੈ ਤਾਂ ਉਹ ਆਏ ਦਿਨ ਸੋਸ਼ਲ ਮੀਡੀਆ ‘ਤੇ ਆਪਣੀਆਂ ਤਸਵੀਰਾਂ ਪੋਸਟ ਕਰਦੀ ਨਜ਼ਰ ਆਉਂਦੀ ਹੈ।
ਮੁੰਬਈ: ਬਾਲੀਵੁੱਡ ਐਕਟਰਸ ਕਲਕੀ ਕੋਚਲਿਨ ਵੀ ਇਨ੍ਹੀਂ ਦਿਨੀਂ ਆਪਣੇ ਪ੍ਰੈਗਨੇਂਸੀ ਨੂੰ ਖੂਬ ਐਂਜੁਆਏ ਕਰ ਰਹੀ ਹੈ। ਹੁਣ ਜਦੋਂ ਉਸ ਨੇ ਆਪਣੀ ਪ੍ਰੈਗਨੇਂਸੀ ਦੀ ਖ਼ਬਰ ਨੂੰ ਆਫੀਸ਼ੀਅਲ ਕਰ ਦਿੱਤਾ ਹੈ ਤਾਂ ਉਹ ਆਏ ਦਿਨ ਸੋਸ਼ਲ ਮੀਡੀਆ ‘ਤੇ ਆਪਣੀਆਂ ਤਸਵੀਰਾਂ ਪੋਸਟ ਕਰਦੀ ਨਜ਼ਰ ਆਉਂਦੀ ਹੈ। ਕਲਕੀ ਨੇ ਹਾਲ ਹੀ ‘ਚ ਬੇਬੀ ਬੰਪ ਦੇ ਨਾਲ ਤਸਵੀਰ ਸ਼ੇਅਰ ਕੀਤੀ ਹੈ। ਇਸ ਬਲੈਕ ਐਂਡ ਵ੍ਹਾਈਟ ਤਸਵੀਰ ‘ਚ ਉਹ ਕਾਉਚ ‘ਤੇ ਬੈਠੀ ਗਿਟਾਰ ਵਜਾਉਂਦੀ ਨਜ਼ਰ ਆ ਰਹੀ ਹੈ। ਇਸ ਦੇ ਨਾਲ ਉਸ ਨੇ ਪੋਸਟ ‘ਚ ਲਿਖਿਆ ਕਿ ਉਹ ਮਾਂ ਬਣਨ ਦੀ ਤਿਆਰੀ ਕਰ ਰਹੀ ਹੈ। ਇਸ ਤੋਂ ਕੁਝ ਦਿਨ ਪਹਿਲਾਂ ਇੱਕ ਅੰਗਰੇਜ਼ੀ ਮੈਗਜ਼ੀਨ ਨਾਲ ਗੱਲ ਕਰਦਿਆਂ ਕਲਕੀ ਨੇ ਆਪਣੀ ਪ੍ਰੈਗਨੇਂਸੀ ਦੀ ਖ਼ਬਰ ਨੂੰ ਸ਼ੇਅਰ ਕੀਤਾ ਸੀ। ਜਿਸ ਤੋਂ ਬਾਅਦ ਉਸ ਨੇ ਇੱਕ ਤਸਵੀਰ ਪੋਸਟ ਕੀਤੀ ਜਿਸ ‘ਚ ਉਹ ਆਪਣੇ ਬੇਬੀ ਬੰਪ ਦੇ ਨਾਲ ਨਜ਼ਰ ਆ ਰਹੀ ਹੈ। ਇਸ ਦੇ ਨਾਲ ਹੀ ਉਸ ਨੇ ਦੱਸਿਆ ਸੀ ਕਿ ਉਹ ਆਪਣੇ ਪਹਿਲੇ ਬੱਚੇ ਦੀ ਬਰਥ ਡਿਲੀਵਰੀ ਵਾਟਰ ਬਰਥ ਰਾਹੀਂ ਕਰੇਗੀ। ਕਿਉਂਕਿ ਕਲਕੀ ਦਾ ਜਨਮ ਵੀ ਵਾਟਰ ਬਰਥ ਦੀ ਪ੍ਰਕਿਰਿਆ ਰਾਹੀ ਹੀ ਹੋਇਆ ਸੀ।