ਮੁੰਬਈ: ਸ਼ੁੱਕਰਵਾਰ ਸਵੇਰੇ ਇੱਕ ਵੱਡੇ ਧਮਾਕੇ ਤੋਂ ਬਾਅਦ ਇਰਾਨੀ ਤੇਲ ਟੈਂਕਰ ਵਿੱਚ ਅੱਗ ਲੱਗ ਗਈ। ਮੀਡੀਆ ਰਿਪੋਰਟਾਂ ਦੇ ਅਨੁਸਾਰ, ਮਿਜ਼ਾਈਲ ਹਮਲੇ ਤੋਂ ਬਾਅਦ ਤੇਲ ਟੈਂਕਰ ਨੂੰ ਅੱਗ ਲੱਗ ਗਈ। ਇਹ ਧਮਾਕਾ ਸਾਊਦੀ ਅਰਬ ਦੇ ਸੁਮੰਦਰ ਤੱਟ ਨੇੜੇ ਹੋਇਆ ਹੈ।

Continues below advertisement


ਇਹ ਤੇਲ ਜਹਾਜ਼ ਈਰਾਨੀ ਤੇਲ ਕੰਪਨੀ NOIC ਦਾ ਹੈ। ਮੀਡੀਆ ਰਿਪੋਰਟਾਂ ਮੁਤਾਬਕ ਜਦੋਂ ਇਹ ਧਮਾਕਾ ਹੋਇਆ ਤਾਂ ਈਰਾਨੀ ਜਹਾਜ ਸਾਊਦੀ ਦੇ ਤਟੀ ਸ਼ਹਿਰ ਜੇਦਾਹ ਤੋਂ 97 ਕਿਲੋਮੀਟਰ ਦੀ ਦੂਰੀ ’ਤੇ ਸੀ। ਇਸ ਖ਼ਬਰ ਦੇ ਪਹੁੰਚਣ ਦੇ ਨਾਲ ਹੀ ਅੰਤਰਰਾਸ਼ਟਰੀ ਪੱਧਰ 'ਤੇ ਕੱਚੇ ਤੇਲ ਦੀਆਂ ਕੀਮਤਾਂ ਵਿੱਚ ਭਾਰੀ ਵਾਧਾ ਹੋਇਆ ਹੈ।


ਬ੍ਰੈਂਟ ਕੱਚੇ ਤੇਲ (Brent Crude Oil) ਦੀ ਕੀਮਤ 58 ਡਾਲਰ ਪ੍ਰਤੀ ਬੈਰਲ ਤੋਂ ਵੱਧ ਕੇ 60 ਡਾਲਰ ਪ੍ਰਤੀ ਬੈਰਲ ਹੋ ਗਈ ਹੈ। ਇਸ 'ਤੇ ਮਾਹਰ ਕਹਿੰਦੇ ਹਨ ਕਿ ਇਸ ਦਾ ਅਸਰ ਭਾਰਤ ਵਰਗੇ ਕੱਚੇ ਤੇਲ ਦੀ ਦਰਾਮਦ ਕਰਨ ਵਾਲੇ ਦੇਸ਼ਾਂ 'ਤੇ ਵੀ ਪਏਗਾ। ਅਗਲੇ ਦਿਨਾਂ ਵਿੱਚ ਪੈਟਰੋਲ ਦੀਆਂ ਕੀਮਤਾਂ ਵਿੱਚ 2 ਰੁਪਏ ਦਾ ਵਾਧਾ ਹੋ ਸਕਦਾ ਹੈ।