ਮੁੰਬਈ: ਕਮਲ ਹਸਨ ਦੀ ਵਿਕਰਮ ਬਾਕਸ ਆਫਿਸ 'ਤੇ ਧਮਾਲ ਮਚਾ ਰਹੀ ਹੈ। ਰਿਲੀਜ਼ ਦੇ 10 ਦਿਨ ਬਾਅਦ ਵੀ ਕਮਾਲ ਦੀ ਇਹ ਫਿਲਮ ਬਾਕਸ ਆਫਿਸ 'ਤੇ ਰਿਕਾਰਡ ਬਣਾ ਰਹੀ ਹੈ। ਲੋਕੇਸ਼ ਕਾਨਾਗਰਾਜ ਦੇ ਨਿਰਦੇਸ਼ਨ ਅਤੇ ਕਮਲ, ਵਿਜੇ ਤੇ ਫਹਾਦ ਦਾ ਸੁਮੇਲ ਫਿਲਮ ਪ੍ਰਤੀ ਦਰਸ਼ਕਾਂ ਦੀ ਦਿਲਚਸਪੀ ਨੂੰ ਘੱਟ ਨਹੀਂ ਹੋਣ ਦੇ ਰਿਹਾ। ਫਿਲਮ ਨੇ ਦੇਸ਼ 'ਚ ਹੀ ਨਹੀਂ ਵਿਦੇਸ਼ਾਂ 'ਚ ਵੀ ਕਾਫੀ ਕਮਾਈ ਕੀਤੀ ਹੈ।
ਵਿਕਰਮ ਨੇ ਆਪਣੇ ਪਹਿਲੇ 10 ਦਿਨਾਂ 'ਚ ਕਰੀਬ 70 ਕਰੋੜ ਦੀ ਕਮਾਈ ਕਰ ਲਈ ਹੈ। ਜੋ ਵਿਕਰਮ ਵਰਗੀਆਂ ਫਿਲਮਾਂ ਲਈ ਵੱਡੀ ਗੱਲ ਹੈ। ਪ੍ਰਿਥਵੀਰਾਜ ਅਤੇ ਮੇਜਰ ਨਾਲ ਟਕਰਾਅ ਦੇ ਬਾਵਜੂਦ ਫਿਲਮ ਨੇ ਜ਼ਬਰਦਸਤ ਕਮਾਈ ਜਾਰੀ ਰੱਖੀ ਹੈ। ਟਰੇਡ ਪੰਡਤਾਂ ਦਾ ਮੰਨਣਾ ਹੈ ਕਿ ਇਹ ਫਿਲਮ ਕਰੀਬ 400 ਕਰੋੜ ਦੀ ਕਮਾਈ ਕਰ ਸਕਦੀ ਹੈ।
ਇਸ ਦੇ ਨਾਲ ਹੀ ਰਮੇਸ਼ ਬਾਲਾ ਦੇ ਤਾਜ਼ਾ ਟਵੀਟ ਦੇ ਅਨੁਸਾਰ, 'ਵਿਕਰਮ' ਨੇ ਆਪਣੀ ਤਾਮਿਲਨਾਡੂ ਕਮਾਈ ਨਾਲ ਯਸ਼ ਦੇ 'ਕੇਜੀਐਫ ਚੈਪਟਰ 2' ਨੂੰ ਵੀ ਪਿੱਛੇ ਛੱਡ ਦਿੱਤਾ ਹੈ।