ਅਦਾਕਾਰ ਕਾਮਿਆ ਪੰਜਾਬੀ ਕਰਵਾਏਗੀ ਦੂਜਾ ਵਿਆਰ, ਤਾਰੀਖ ਮਿਥੀ
ਏਬੀਪੀ ਸਾਂਝਾ | 09 Feb 2020 05:20 PM (IST)
ਮਸ਼ਹੂਰ ਟੀਵੀ ਅਦਾਕਾਰ ਕਾਮਿਆ ਪੰਜਾਬੀ ਵਿਆਹ ਕਰਵਾਉਣ ਲਈ ਪੂਰੀ ਤਰ੍ਹਾਂ ਤਿਆਰ ਹੈ। ਅਦਾਕਾਰ ਕੱਲ੍ਹ ਯਾਨੀ 10 ਫਰਵਰੀ ਨੂੰ ਆਪਣੇ ਬੁਆਏਫ੍ਰੈਂਡ ਨਾਲ ਵਿਆਹ ਕਰਵਾ ਰਹੀ ਹੈ। ਵਿਆਹ ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ ਹਨ।
ਮੁੰਬਈ: ਮਸ਼ਹੂਰ ਟੀਵੀ ਅਦਾਕਾਰ ਕਾਮਿਆ ਪੰਜਾਬੀ ਵਿਆਹ ਕਰਵਾਉਣ ਲਈ ਪੂਰੀ ਤਰ੍ਹਾਂ ਤਿਆਰ ਹੈ। ਅਦਾਕਾਰ ਕੱਲ੍ਹ ਯਾਨੀ 10 ਫਰਵਰੀ ਨੂੰ ਆਪਣੇ ਬੁਆਏਫ੍ਰੈਂਡ ਨਾਲ ਵਿਆਹ ਕਰਵਾ ਰਹੀ ਹੈ। ਵਿਆਹ ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ ਹਨ। ਕਾਮਿਆ ਦੇ ਦੋਸਤ, ਪਰਿਵਾਰ ਵਾਲੇ ਤੇ ਫੈਨਸ ਹਰ ਕੋਈ ਕਾਮਿਆ ਨੂੰ ਦੁਲਹਨ ਦੇ ਰੂਪ 'ਚ ਦੇਖਣ ਲਈ ਬੇਸਬਰੀ ਨਾਲ ਇੰਤਜ਼ਾਰ ਕਰ ਰਿਹਾ ਹੈ। ਕਾਮਿਆ ਦੀ ਅੰਗੇਜ਼ਮੈਂਟ ਸੇਰੇਮਨੀ ਗੁਰਦੁਆਰਾ ਸਾਹਿਬ 'ਚ ਹੋਈ, ਜਿੱਥੇ ਉਨ੍ਹਾਂ ਪਰਮਾਤਮਾ ਦਾ ਅਸ਼ੀਰਵਾਦ ਲਿਆ ਤੇ ਮੰਗਣੀ ਕੀਤੀ। ਵਿਆਹ ਤੋਂ ਪਹਿਲਾਂ ਦੀਆਂ ਰਸਮਾਂ ਹਲਦੀ, ਮਹਿੰਦੀ ਤੇ ਸੰਗੀਤ ਅੱਜ ਤੋਂ ਸ਼ੁਰੂ ਹੋ ਚੁਕਿਆ ਹੈ। 10 ਫਰਵਰੀ ਨੂੰ ਦੋਨਾਂ ਦਾ ਵਿਆਹ ਹੋਵੇਗਾ। ਇਸ ਤੋਂ ਬਾਅਦ 11 ਫਰਵਰੀ ਨੂੰ ਇੱਕ ਗ੍ਰੈਂਡ ਪਾਰਟੀ ਹੋਵੇਗੀ। ਨਾਲ ਹੀ ਇੱਕ ਹੋਰ ਰਿਸੈਪਸ਼ਨ ਪਾਰਟੀ ਦਿੱਲੀ 'ਚ ਹੋਵੇਗੀ।