ਮੁੰਬਈ: ਮਾਇਆ ਨਾਗਰੀ ਮੁੰਬਈ 'ਚ ਬੇਸ਼ੱਕ ਖ਼ਾਨ ਦਾ ਜਾਦੂ ਚੱਲਦਾ ਹੋਵੇ ਜਾਂ ਬਾਕਸ ਆਫਿਸ ਦੇ ਖਿਡਾਰੀ ਆਪਣੀਆਂ ਫ਼ਿਲਮਾਂ ਨਾਲ ਅਮੀਰ ਹੁੰਦੇ ਹਨ ਪਰ ਜਦੋਂ ਵੀ ਬਾਲੀਵੁੱਡ ਦੀ ਕੁਈਨ ਕੰਗਨਾ ਦੀ ਐਂਟਰੀ ਹੁੰਦੀ ਹੈ, ਉਦੋਂ ਉਹ ਸਭ ਨੂੰ ਪਿੱਛੇ ਛੱਡ ਦਿੰਦੀ ਹੈ। ਕੰਗਨਾ ਦੀ ਫ਼ਿਲਮ 'ਪੰਗਾ' ਦਾ ਟ੍ਰੇਲਰ ਲਾਂਚ ਹੋ ਗਿਆ ਹੈ। ਇਸ ਨਾਲ ਕੰਗਨਾ ਆਉਣ ਵਾਲੇ ਸਮੇਂ 'ਚ ਵੱਡੇ ਸਿਤਾਰਿਆਂ ਦੀਆਂ ਫ਼ਿਲਮਾਂ ਦਾ ਮੁਕਾਬਲਾ ਕਰਦੀ ਨਜ਼ਰ ਆਵੇਗੀ।

ਕੰਗਨਾ ਦੀ ਫ਼ਿਲਮ 'ਪੰਗਾ' ਸਾਲ ਦੇ ਆਖਰ ਤਕ ਰਿਲੀਜ਼ ਹੋ ਰਹੀ ਹੈ। ਇਸ ਦੇ ਨਾਲ ਹੀ ਕੰਗਨਾ ਦੀ ਫ਼ਿਲਮ ਦਾ ਟ੍ਰੇਲਰ ਵੀ ਇੱਕ ਦਿਨ 'ਚ ਸਾਲ 2019 ਦਾ ਸਭ ਤੋਂ ਵੱਧ ਵੇਖਿਆ ਜਾਣ ਵਾਲਾ ਟ੍ਰੇਲਰ ਬਣ ਗਿਆ ਹੈ। 'ਪੰਗਾ' ਦਾ ਟ੍ਰੇਲਰ ਇਸ ਸਾਲ ਆਈਆਂ 'ਦਬੰਗ', 'ਸੁਪਰ 30', 'ਸਟ੍ਰੀਟ ਡਾਂਸਰ' ਵਰਗੀਆਂ ਵੱਡੀਆਂ ਫਿਲਮਾਂ ਦਾ ਟ੍ਰੇਲਰ ਪਿੱਛੇ ਛੱਡ ਗਿਆ ਹੈ।

ਦੱਸ ਦੇਈਏ ਕਿ ਕੰਗਨਾ ਇਕੱਲੇ ਹੀ ਫ਼ਿਲਮ ਨੂੰ ਸੁਪਰਹਿੱਟ ਕਰਨ ਦੀ ਕਾਬਲੀਅਤ ਰੱਖਦੀ ਹੈ। ਇਸੇ ਤਰ੍ਹਾਂ ਕੰਗਨਾ ਆਪਣੀ ਸਫਲਤਾ ਤੇ ਵਨ ਮੈਨ ਆਰਮੀ ਦੀ ਤਰ੍ਹਾਂ ਸਫਲਤਾ ਦਾ ਸਿਹਰਾ ਲੈਂਦੀ ਹੈ। ਇਸ ਦੇ ਨਾਲ ਹੀ ਫ਼ਿਲਮ 'ਪੰਗਾ' ਦੇ ਟ੍ਰੇਲਰ ਨੇ ਲੱਖਾਂ ਕੰਗਨਾ ਪ੍ਰਸ਼ੰਸਕਾਂ ਦੇ ਦਿਲਾਂ 'ਚ ਆਪਣੀ ਥਾਂ ਬਣਾਈ ਹੈ।



ਕੰਗਨਾ ਰਣੌਤ ਦੀ ਫ਼ਿਲਮ 'ਪੰਗਾ' ਦਾ ਟ੍ਰੇਲਰ ਲਾਂਚ ਹੋਣ ਦੇ 24 ਘੰਟਿਆਂ ਦੇ ਅੰਦਰ-ਅੰਦਰ 44 ਮਿਲੀਅਨ ਵਿਊਜ਼ ਨੂੰ ਪਾਰ ਕਰ ਗਿਆ। ਪ੍ਰਸ਼ੰਸਕਾਂ ਦੇ ਇੰਨੇ ਪਿਆਰ ਨੂੰ ਵੇਖਦਿਆਂ ਇਹ ਲੱਗਦਾ ਹੈ ਕਿ ਹੁਣ ਬਾਲੀਵੁੱਡ ਐਕਟਰਸ ਦੀ ਫ਼ਿਲਮਾਂ ਦੇ ਟ੍ਰੇਲਰ ਨੂੰ ਵੀ ਮਰਦਾਂ ਦੀ ਫ਼ਿਲਮ ਦੇ ਬਰਾਬਰ ਦਾ ਦਰਜਾ ਮਿਲ ਰਿਹਾ ਹੈ।