ਕੰਗਨਾ ਨੇ ਦਿਲਜੀਤ ਨੂੰ ਭਰਾ ਕਹਿ ਕੇ ਲੋਕਲ ਕ੍ਰਾਂਤਕਾਰੀ ਕਿਹਾ, ਤਾਂ ਦੋਸਾਂਝਾਂਵਾਲੇ ਨੇ ਨਾਲੋਂ-ਨਾਲ ਦਿੱਤਾ ਠੋਕਵਾਂ ਜਵਾਬ
ਏਬੀਪੀ ਸਾਂਝਾ | 04 Jan 2021 07:12 PM (IST)
ਕੰਗਨਾ ਰਣੌਤ ਨੇ ਇਕ ਵਾਰ ਫਿਰ ਦਿਲਜੀਤ ਦੋਸਾਂਝ 'ਤੇ ਟਵੀਟ ਰਾਹੀਂ ਵਾਰ ਕੀਤਾ ਹੈ। ਜਿਸ ਦਾ ਦਿਲਜੀਤ ਨੇ ਵੀ ਮੋੜਵਾਂ ਜਵਾਬ ਦਿੱਤਾ। ਦਿਲਜੀਤ ਦੋਸਾਂਝ ਨੇ ਹਾਲ ਹੀ ਵਿੱਚ ਟਵਿੱਟਰ 'ਤੇ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਜਿਸ 'ਚ ਉਹ ਬਰਫ ਦੇ ਵਿਚਕਾਰ ਫੋਟੋਆਂ ਖਿਚਾਓਂਦੇ ਨਜ਼ਰ ਆਏ। ਜਿਸ 'ਤੇ ਕੰਗਨਾ ਨੇ ਦਿਲਜੀਤ ਨੂੰ ਘੇਰ ਲਿਆ।
ਕੰਗਨਾ ਰਣੌਤ ਨੇ ਇਕ ਵਾਰ ਫਿਰ ਦਿਲਜੀਤ ਦੋਸਾਂਝ 'ਤੇ ਟਵੀਟ ਰਾਹੀਂ ਵਾਰ ਕੀਤਾ ਹੈ। ਜਿਸ ਦਾ ਦਿਲਜੀਤ ਨੇ ਵੀ ਮੋੜਵਾਂ ਜਵਾਬ ਦਿੱਤਾ। ਦਿਲਜੀਤ ਦੋਸਾਂਝ ਨੇ ਹਾਲ ਹੀ ਵਿੱਚ ਟਵਿੱਟਰ 'ਤੇ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਜਿਸ 'ਚ ਉਹ ਬਰਫ ਦੇ ਵਿਚਕਾਰ ਫੋਟੋਆਂ ਖਿਚਾਓਂਦੇ ਨਜ਼ਰ ਆਏ। ਜਿਸ 'ਤੇ ਕੰਗਨਾ ਨੇ ਦਿਲਜੀਤ ਨੂੰ ਘੇਰ ਲਿਆ। ਦਿਲਜੀਤ ਵਲੋਂ ਸ਼ੇਅਰ ਕੀਤੀਆਂ ਗਈਆ ਤਸਵੀਰਾਂ ਨੂੰ ਕੰਗਨਾ ਨੇ ਰੀਟਵੀਟ ਕਰ ਕੇ ਲਿਖਿਆ, “ਵਾਹ brother, ਦੇਸ਼ 'ਚ ਅੱਗ ਲਗਾ ਕੇ, ਕਿਸਾਨਾਂ ਨੂੰ ਸੜਕਾਂ 'ਤੇ ਬੈਠਾ ਕੇ, ਲੋਕਲ ਕ੍ਰਾਂਤੀਕਾਰੀ ਵਿਦੇਸ਼ 'ਚ ਠੰਡ ਦਾ ਮਜ਼ਾ ਲੈ ਰਿਹਾ ਹੈ.. ਵਾਹ!!! ਇਸ ਨੂੰ ਕਹਿੰਦੇ ਹਨ ਲੋਕਲ ਕ੍ਰਾਂਤੀਕਾਰੀ।" ਇਸ ਦੇ ਜਵਾਬ 'ਚ ਦਿਲਜੀਤ ਨੇ ਟਵੀਟ ਕਰਦਿਆਂ ਲਿਖਿਆ, "ਕਿਸਾਨ ਨਿਆਣੇ ਨਹੀਂ ਕਿ ਤੇਰੇ ਮੇਰੇ ਵਰਗੀਆਂ ਦੇ ਕਹਿਣ 'ਤੇ ਸੜਕਾਂ 'ਤੇ ਬਹਿ ਜਾਣਗੇ। ਵੈਸੇ ਤੈਨੂੰ ਭੁਲੇਖਾ ਜ਼ਿਆਦਾ ਆ ਆਪਣੇ ਬਾਰੇ। ਪੰਜਾਬ ਨਾਲ ਸੀ.. ਹਾਂ.. ਤੇ ਰਹਾਂਗੇ.. ਤੂੰ ਵੀ ਹੱਟਦੀ ਨਹੀਂ ਸਾਰਾ ਦਿਨ ਮੈਨੂੰ ਹੀ ਦੇਖਦੀ ਰਹਿੰਦੀ ਆਂ। ਆਹ ਜਵਾਬ ਵੀ ਲੈਣਾ ਤੇਰੇ ਤੋਂ ਅਜੇ ਪੰਜਾਬੀਆਂ ਨੇ..ਮੱਤ ਸੋਚੀ ਅਸੀਂ ਭੁੱਲ ਗਏ।" ਕਿਸਾਨ ਅੰਦੋਲਨ ਬਾਰੇ ਆਏਗੀ ਫਿਲਮ 'ਕਿਸਾਨ'? ਲੀਡ ਰੋਲ 'ਚ ਦਿਖਣਗੇ ਸੋਨੂੰ ਸੂਦ ਦਿਲਜੀਤ ਦੋਸਾਂਝ ਅਤੇ ਕੰਗਨਾ ਰਣੌਤ ਕਈ ਵਾਰ ਕਿਸਾਨ ਅੰਦੋਲਨ ਦੇ ਮੁੱਦੇ ਨੂੰ ਲੈ ਕੇ ਆਪਸ 'ਚ ਭਿੜ ਚੁਕੇ ਹਨ। ਦੋਵਾਂ ਵਿਚਾਲੇ ਲੜਾਈ ਟਵਿੱਟਰ 'ਤੇ ਜਾਰੀ ਹੈ। ਹਾਲ ਹੀ ਵਿੱਚ ਦਿਲਜੀਤ ਨੇ ਇੱਕ ਵੀਡੀਓ ਕਲਿੱਪ ਦੇ ਜ਼ਰੀਏ ਵੀ ਕੰਗਨਾ ਨੂੰ ਨਿਸ਼ਾਨਾ ਬਣਾਇਆ। ਦਿਲਜੀਤ ਦੋਸਾਂਝ ਨੇ ਵੀ ਕੰਗਨਾ ਦਾ ਨਾਮ ਲਏ ਬਿਨਾਂ ਆਪਣੇ ਅੰਦਾਜ਼ ਨਾਲ ਕੰਗਨਾ ਦੀ ਨਕਲ ਕੀਤੀ। ਭਾਵੇਂ ਦਿਲਜੀਤ ਨੇ ਕੰਗਨਾ ਦਾ ਨਾਮ ਨਹੀਂ ਲਿਆ ਪਰ ਇਹ ਚੰਗੀ ਤਰ੍ਹਾਂ ਪਤਾ ਲੱਗ ਰਿਹਾ ਹੈ ਕਿ ਨਿਸ਼ਾਨਾ ਕਿਸ ਪਾਸੇ ਹੈ। ਅਮਿਤਾਭ ਬੱਚਨ ਦੀ ਦੋਹਤੀ ਨਾਲ ਵਿਆਹ ਕਰਵਾਉਣਾ ਚਾਹੁੰਦਾ ਇਹ ਐਕਟਰ, ਰਿਲੇਸ਼ਨਸ਼ਿਪ ਬਾਰੇ ਕੀਤਾ ਖ਼ੁਲਾਸਾ ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ