ਚੰਡੀਗੜ੍ਹ: ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਇਨ੍ਹੀਂ ਦਿਨੀਂ ਕਿਸਾਨੀ ਅੰਦੋਲਨ ਬਾਰੇ ਆਪਣੀਆਂ ਟਿੱਪਣੀਆਂ ਨੂੰ ਲੈ ਕੇ ਕਾਫ਼ੀ ਵਿਵਾਦਾਂ ਵਿੱਚ ਘਿਰ ਗਈ ਹੈ। ਹੁਣ ਕੰਗਨਾ ਨੇ ਬਿਗ ਬੌਸ ਫੇਮ ਹਿਮਾਂਸ਼ੀ ਖੁਰਾਣਾ ਨੂੰ ਟਵਿੱਟਰ ਤੋਂ ਬਲੌਕ ਕਰ ਦਿੱਤਾ ਹੈ। ਇਹ ਜਾਣਕਾਰੀ ਖੁਦ ਹਿਮਾਂਸ਼ੀ ਨੇ ਦਿੱਤੀ ਹੈ।
ਇਸ ਦੀ ਸੋਸ਼ਲ ਮੀਡੀਆ 'ਤੇ ਹੁਣ ਕਾਫੀ ਚਰਚਾ ਵੀ ਹੋ ਰਹੀ ਹੈ। ਦਰਅਸਲ, ਰਣਜੀਤ ਬਾਵਾ, ਐਮੀ ਵਿਰਕ ਤੋਂ ਲੈ ਕੇ ਹਿਮਾਂਸ਼ੀ ਖੁਰਾਣਾ ਵਰਗੀਆਂ ਕਈ ਪੰਜਾਬੀ ਹਸਤੀਆਂ ਨੇ ਕਿਸਾਨੀ ਲਹਿਰ ਵਿਰੁੱਧ ਕੰਗਣਾ ਦੇ ਟਵੀਟ ਤੋਂ ਬਾਅਦ ਆਪਣੀ ਨਾਰਾਜ਼ਗੀ ਜ਼ਾਹਰ ਕੀਤੀ।
ਇਹ ਕਲਾਕਾਰ ਕੰਗਨਾ ਦੀਆਂ ਟਿੱਪਣੀਆਂ ਦੀ ਅਲੋਚਨਾ ਕਰ ਰਹੇ ਸੀ, ਜਿਸ ਦੇ ਚਲਦੇ ਕੰਗਨਾ ਨੇ ਪਹਿਲਾਂ ਰਣਜੀਤ ਬਾਵਾ, ਐਮੀ ਵਿਰਕ ਤੇ ਹੁਣ ਹਿਮਾਂਸ਼ੀ ਖੁਰਾਣਾ ਨੂੰ ਟਵਿੱਟਰ 'ਤੇ ਬਲੌਕ ਕੀਤਾ ਹੈ। ਹਿਮਾਂਸ਼ੀ ਖੁਰਾਣਾ ਨੇ ਆਪਣੀ ਪੋਸਟ ਵਿੱਚ ਕੰਗਨਾ ਨੂੰ ਲਿਖਿਆ, “ਓਹ.. ਅੱਛਾ ਹੁਣ ਤੁਸੀਂ ਨਵੇਂ ਸਪੋਕਪਰਸਨ ਬਣੋਗੇ ..ਕਿਸੇ ਗੱਲ ਨੂੰ ਮਾੜਾ ਐਂਗਲ ਦੇਣਾ ਕੋਈ ਤੁਹਾਡੇ ਤੋਂ ਸਿੱਖੇ ...ਤਾਂ ਜੋ ਕੱਲ੍ਹ ਨੂੰ ਇਹ ਲੋਕ ਕੁਝ ਕਰਨ ਤਾਂ ਉਸ ਤੋਂ ਪਹਿਲਾਂ ਲੋਕਾਂ 'ਚ ਰੀਜ਼ਨ ਫੈਲਾ ਦਿੱਤਾ ਕਿ ਦੰਗੇ ਕਿਉਂ ਹੋਣਗੇ।"
Diljit Dosanjh On Kangana Ranaut: ਕੰਗਣਾ ਰਨੌਤ 'ਤੇ ਬਰਸੇ ਦਿਲਜੀਤ ਦੁਸਾਂਝ, ਬਜ਼ੁਰਗ ਔਰਤ ਦੀ ਗਲਤ ਕਰਨ 'ਤੇ ਸੁਣਾਇਆਂ ਖਰੀਆਂ-ਖਰੀਆਂ
ਹਿਮਾਂਸ਼ੀ ਦੀ ਇਸੇ ਪੋਸਟ ਤੋਂ ਬਾਅਦ ਕੰਗਨਾ ਨੇ ਹਿਮਾਂਸ਼ੀ ਨੂੰ ਟਵਿੱਟਰ 'ਤੇ ਬਲੌਕ ਕਰ ਦਿੱਤਾ। ਕੰਗਨਾ ਦੇ ਬਲੌਕ ਕਰਨ ਤੋਂ ਬਾਅਦ ਹਿਮਾਂਸ਼ੀ ਖੁਰਾਣਾ ਨੇ ਆਪਣੀ ਇੰਸਟਾਗ੍ਰਾਮ ਸਟੋਰੀ 'ਤੇ ਇਸ ਦਾ ਸਕ੍ਰੀਨਸ਼ਾਟ ਸ਼ੇਅਰ ਕੀਤਾ ਜਿਸ ਵਿੱਚ ਲਿਖਿਆ ਹੈ- 'ਓਹ ਕਰਤਾ ਬਲੌਕ'
ਇਸ ਦੇ ਨਾਲ ਹੀ ਗਾਇਕ ਜਸਬੀਰ ਜੱਸੀ ਨੇ ਕੰਗਨਾ ਨੂੰ ਲਿਖਿਆ ਕਿ 'ਤੁਹਾਡੇ ਅੱਗੇ ਬੇਨਤੀ ਹੈ ਕਿ ਪੰਜਾਬ ਦੀਆਂ ਮਾਂਵਾਂ ਤੇ ਭੈਣਾਂ ਬਾਰੇ ਮਾੜੇ ਸ਼ਬਦਾਂ ਦੀ ਵਰਤੋਂ ਨਾ ਕਰੋ , ਤੇ ਨਾ ਹੀ ਕਿਸਾਨਾਂ ਦੇ ਸੰਘਰਸ਼ ਨੂੰ ਡਾਇਵਰਟ ਕਰਨ ਦੀ ਬਿਆਨਬਾਜ਼ੀ ਕਰੋ। ਇਸ ਤੋਂ ਇਲਾਵਾ ਗਾਇਕ ਮੀਕਾ ਸਿੰਘ, ਅਦਾਕਾਰਾ ਸਰਗੁਣ ਮਹਿਤਾ ਸਣੇ ਕਈ ਕਲਾਕਾਰਾਂ ਨੇ ਕੰਗਨਾ ਨੂੰ ਟਵਿੱਟਰ 'ਤੇ ਜਵਾਬ ਦਿੱਤਾ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ
ਕੰਗਨਾ ਨੇ ਹਿਮਾਂਸ਼ੀ ਨਾਲ ਵੀ ਕੀਤੀ ਰਣਜੀਤ ਬਾਵਾ ਤੇ ਐਮੀ ਵਿਰਕ ਵਾਲੀ
ਏਬੀਪੀ ਸਾਂਝਾ
Updated at:
03 Dec 2020 02:46 PM (IST)
ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਇਨ੍ਹੀਂ ਦਿਨੀਂ ਕਿਸਾਨੀ ਅੰਦੋਲਨ ਬਾਰੇ ਆਪਣੀਆਂ ਟਿੱਪਣੀਆਂ ਨੂੰ ਲੈ ਕੇ ਕਾਫ਼ੀ ਵਿਵਾਦਾਂ ਵਿੱਚ ਘਿਰ ਗਈ ਹੈ। ਹੁਣ ਕੰਗਨਾ ਨੇ ਬਿਗ ਬੌਸ ਫੇਮ ਹਿਮਾਂਸ਼ੀ ਖੁਰਾਣਾ ਨੂੰ ਟਵਿੱਟਰ ਤੋਂ ਬਲੌਕ ਕਰ ਦਿੱਤਾ ਹੈ। ਇਹ ਜਾਣਕਾਰੀ ਖੁਦ ਹਿਮਾਂਸ਼ੀ ਨੇ ਦਿੱਤੀ ਹੈ।
- - - - - - - - - Advertisement - - - - - - - - -