ਮੁੰਬਈ: ਬਾਲੀਵੁੱਡ ਅਦਾਕਾਰਾ ਕੰਗਨਾ ਰਨੌਤ (Kangana Ranaut) ਆਪਣੀਆਂ ਫ਼ਿਲਮਾਂ ਤੋਂ ਜ਼ਿਆਦਾ ਸੋਸ਼ਲ ਮੀਡੀਆ ਉੱਤੇ ਆਪਣੇ ਬਿਆਨਾਂ ਕਰਕੇ ਚਰਚਾ ’ਚ ਰਹਿੰਦੀ ਹੈ। ਪਿੱਛੇ ਜਿਹੇ ਮੁੰਬਈ ਦੇ ਸਾਬਕਾ ਪੁਲਿਸ ਕਮਿਸ਼ਨਰ ਪਰਮਬੀਰ ਸਿੰਘ ਨੇ ਮੁੱਖ ਮੰਤਰੀ ਊਧਵ ਠਾਕਰੇ ਨੂੰ ਚਿੱਠੀ ਲਿਖ ਕੇ ਦੋਸ਼ ਲਾਇਆ ਸੀ ਕਿ ਗ੍ਰਹਿ ਮੰਤਰੀ ਅਨਿਲ ਦੇਸ਼ਮੁਖ ਨੇ 100 ਕਰੋੜ ਰੁਪਏ ਦੀ ਉਗਰਾਹੀ ਕਰਨ ਦਾ ਹੁਕਮ ਦਿੱਤਾ ਸੀ।
ਇਸ ਤੋਂ ਬਾਅਦ ਕੰਗਨਾ ਰਨੌਤ ਇੱਕ ਵਾਰ ਫਿਰ ਮਹਾਰਾਸ਼ਟਰ ਸਰਕਾਰ ਉੱਤੇ ਹਮਲਾਵਰ ਹੋ ਗਈ। ਕੰਗਨਾ ਰਨੌਤ ਨੇ ਆਪਣੇ ਤਾਜ਼ਾ ਟਵੀਟ ’ਚ ਐਨਸੀਪੀ ਨੇਤਾ ਸ਼ਰਦ ਪਵਾਰ ਨਾਲ ਸੁਧੀਰ ਮਿਸ਼ਰਾ, ਅਨੁਭਵ ਸਿਨ੍ਹਾ ਤੇ ਹੰਸਲ ਮਹਿਤਾ ਦੀ ਮੁਲਾਕਾਤ ਦੀ ਤਸਵੀਰ ਸ਼ੇਅਰ ਕਰਦਿਆਂ ਕਿਹਾ ਕਿ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਕਦੇ ਨਿੱਜੀ ਤੌਰ ਉੱਤੇ ਨਹੀਂ ਮਿਲੀ, ਕੇਵਲ ਦੋ ਵਾਰ ਨੂੰ ਛੱਡ ਕੇ। ਇਸ ਟਵੀਟ ਉੱਤੇ ਲੋਕ ਕੰਗਨਾ ਰਨੌਤ ਦੀ ਰੱਜ ਕੇ ਖਿਚਾਈ ਕਰ ਰਹੇ ਹਨ।
ਕੰਗਨਾ ਨੇ ਸ਼ਰਦ ਪਵਾਰ ਤੇ ਹੋਰਨਾਂ ਵਾਲੀ ਤਸਵੀਰ ਸ਼ੇਅਰ ਕਰਦਿਆਂ ਲਿਖਿਆ, ਸਾਡੀ ਪਾਲਿਟਿਕਸ ਤਾਂ ਪਾਲਿਟਿਕਸ ਪਰ ਤੁਹਾਡੀ ਪਾਲਿਟਿਕਸ ਨੋ ਪਾਲਿਟਿਕਸ, ਹਾਹਾ.. ਮੈਨੂੰ ਭਾਜਪਾ ਦੀ ਅਦਾਕਾਰਾ ਕਿਹਾ ਜਾਂਦਾ ਹੈ, ਜਦਕਿ ਮੋਦੀ ਮੈਨੂੰ ਪੂਰੀ ਜ਼ਿੰਦਗੀ ’ਚ ਕਦੇ ਨਹੀਂ ਮਿਲੇ ਸਿਵਾ ਦੋ ਫ਼ਿਲਮੀ ਈਵੈਂਟਸ ਦੇ। ਘੱਟੋ-ਘੱਟ ਇਸ ਤਸਵੀਰ ਨੇ ਇਨ੍ਹਾਂ ਕਲਾਕਾਰਾਂ ਨੂੰ ਸੋਨੀਆ ਸੈਨਾ ਨੌਟੰਕੀ ਕੰਪਨੀ ਬਣਾ ਦਿੱਤਾ ਹੈ…ਨਹੀਂ?
ਭਾਵੇਂ ਇਸ ਟਵੀਟ ਤੋਂ ਬਾਅਦ ਕੰਗਨਾ ਨੂੰ ਯੂਜ਼ਰਸ ਨੇ ਰੱਜ ਕੇ ਟ੍ਰੋਲ ਕਰਨਾ ਸ਼ੁਰੂ ਕਰ ਦਿੱਤਾ। ਖ਼ਾਸ ਤੌਰ ’ਤੇ ਉਨ੍ਹਾਂ ਦੇ ਮੋਦੀ ਨਾਲ ਮੁਲਾਕਾਤ ਵਾਲੇ ਕਮੈਂਟ ਉੱਤੇ ਲੋਕ ਕੰਗਨਾ ਨੂੰ ਰੱਜ ਕੇ ਭਲਾ-ਬੁਰਾ ਬੋਲ ਰਹੇ ਹਨ।
ਇਹ ਵੀ ਪੜ੍ਹੋ:ਇੰਤਜ਼ਾਰ ਖ਼ਤਮ! OnePlus ਦੀ ਸ਼ਾਨਦਾਰ ਘੜੀ 23 ਮਾਰਚ ਨੂੰ ਭਾਰਤ ਵਿੱਚ ਲਾਂਚ, ਜਾਣੋ ਖਾਸੀਅਤ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :