ਬਾਲੀਵੁੱਡ ਅਦਾਕਾਰਾ ਕੰਗਣਾ ਰਣੌਤ ਕਿਸਾਨ ਅੰਦੋਲਨ ਖਿਲਾਫ ਟਵੀਟ ਕਰਕੇ ਕਾਫੀ ਚਰਚਾ 'ਚ ਹੈ। ਇਸ ਅੰਦੋਲਨ ਦੀ ਖਿਲਾਫਤ ਨੂੰ ਲੈਕੇ ਕੰਗਣਾ ਰਣੌਤ ਤੇ ਅਦਾਕਾਰ ਤੇ ਪੰਜਾਬੀ ਗਾਇਕ ਦਿਲਜੀਤ ਦੋਸਾਂਝ ਵਿਚਾਲੇ ਕਈ ਵਾਰ ਟਵਿਟਰ ਵਾਰ ਹੋ ਚੁੱਕੀ ਹੈ। ਪਰ ਇਸ ਵਿਵਾਦ 'ਚ ਕੰਗਣਾ ਦੇ ਨਿਸ਼ਾਨੇ 'ਤੇ ਹੁਣ ਫੂਡ ਡਿਲੀਵਰੀ ਕੰਪਨੀ ਜਮੈਟੋ ਆ ਗਈ ਹੈ ਕੰਗਣਾ ਦਾ ਕਹਿਣਾ ਹੈ ਕਿ ਉਨ੍ਹਾਂ ਖਿਲਾਫ ਹੋਏ ਹਰ ਟਵੀਟ ਨੂੰ ਜਮੈਟੋ ਸਪੋਰਟ ਕਰ ਰਿਹਾ ਸੀ।


ਕੰਗਣਾ ਨੇ ਜਮੈਟੋ 'ਤੇ ਨਿਸ਼ਾਨਾ ਸਾਧਦਿਆਂ ਕਿਹਾ ਬਾਲੀਵੁੱਡ ਇੰਡਸਟਰੀ 'ਚ ਲੋਕ ਪਲ 'ਚ ਲੜਦੇ ਹਨ ਤੇ ਪਲ 'ਚ ਇਕ ਹੋ ਜਾਂਦੇ ਹਨ। ਪਰ ਇਸ ਦੇ ਚੱਕਰ 'ਚ ਤੁਸੀਂ ਸੜਕ 'ਤੇ ਨਾ ਆ ਜਾਇਓ। ਦਰਅਸਲ ਕੰਗਣਾ ਨੇ ਜਮੈਟੋ ਨਾਲ ਜੁੜੀ ਇਕ ਖਬਰ ਦਾ ਹਵਾਲਾ ਦਿੱਤਾ। ਜਿਸ 'ਚ ਜਮੈਟੋ ਦੀ ਸਰਵਿਸ ਖਰਾਬ ਦੱਸੀ ਗਈ ਹੈ। ਇਸ ਸਾਲ ਉਨ੍ਹਾਂ ਦੀ ਪਰਫੌਰਮੈਂਸ ਕਾਫੀ ਨਿਰਾਸ਼ਾਜਨਕ ਦੱਸੀ ਗਈ ਹੈ।


ਜਮੈਟੋ 'ਤੇ ਸਾਧਿਆ ਨਿਸ਼ਾਨਾ


ਕੰਗਣਾ ਨੇ ਟਵੀਟ 'ਚ ਲਿਖਿਆ, 'ਮੈਂ ਦੇਖਿਆ ਜਮੈਟੋ ਦਾ ਟਵਿਟਰ ਹੈਂਡਲ ਮੇਰੇ ਤੇ ਦਿਲਜੀਤ ਵਿਚਾਲੇ ਰੈਫਰੀ ਦਾ ਕਿਰਦਾਰ ਨਿਭਾਅ ਰਿਹਾ ਸੀ। ਉਹ ਲਗਾਤਾਰ ਮੇਰੇ ਖਿਲਾਫ ਬੋਲ ਰਹੇ ਸਨ। ਜਿੱਥੇ ਮੈਨੂੰ ਰੇਪ ਦੀ ਧਮਕੀ ਮਿਲ ਰਹੀ ਸੀ। ਅਸੀਂ ਇਕ ਇੰਡਸਟਰੀ 'ਚ ਕੰਮ ਕਰਦੇ ਹਾਂ। ਅੱਜ ਲੜਾਂਗੇ ਕੱਲ੍ਹ ਇਕ ਹੋ ਜਾਵਾਂਗੇ। ਤੁਸੀਂ ਆਪਣਾ ਦੇਖੋ ਸਾਡੇ ਚੱਕਰ 'ਚ ਸੜਕ 'ਤੇ ਨਾ ਆ ਜਾਇਓ।


ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ