ਸੁਸ਼ਾਂਤ ਦੀ ਮੌਤ ਤੋਂ ਬਾਅਦ ਕੰਗਨਾ ਨੇ ਕੀਤਾ ਵੱਡਾ ਖੁਲਾਸਾ, ਕਰਨਾ ਪਿਆ ਸੀ ਸੁਸ਼ਾਂਤ ਵਰਗੇ ਹਾਲਾਤ ਦਾ ਸਾਹਮਣਾ  

ਏਬੀਪੀ ਸਾਂਝਾ Updated at: 19 Jun 2020 12:53 PM (IST)

ਕੰਗਨਾ ਪਹਿਲਾਂ ਹੀ ਆਪਣੇ ਸੁਭਾਅ ਅਤੇ ਆਪਣੇ ਸ਼ਬਦਾਂ ਨੂੰ ਡਿਪਲੋਮੈਟਿਕ ਤਰੀਕੇ ਨਾਲ ਪੇਸ਼ ਕਰਨ ਲਈ ਜਾਣੀ ਜਾਂਦੀ ਹੈ।ਉਸਨੇ ਹੁਣ ਆਪਣਾ ਸੰਘਰਸ਼ ਸਾਂਝਾ ਕੀਤਾ ਹੈ।

NEXT PREV
ਮੁਬੰਈ: ਸੁਸ਼ਾਂਤ ਸਿੰਘ ਰਾਜਪੂਤ ਦੇ ਅਚਾਨਕ ਦੇਹਾਂਤ ਨੇ ਸੋਸ਼ਲ ਮੀਡੀਆ ਤੇ ਨਵੀਂ ਲੜਾਈ ਸ਼ੁਰੂ ਕਰ ਦਿੱਤੀ ਹੈ। ਸੁਸ਼ਾਂਤ ਦੀ ਮੌਤ ਤੋਂ ਬਾਅਦ ਕਈ ਵੱਡੇ ਸਵਾਲਾਂ ਤੇ ਚਰਚਾ ਸ਼ੁਰੂ ਹੋ ਗਈ ਸੀ ਜਿਸ ਤੋਂ ਬਾਅਦ ਭਾਰਤੀ ਫਿਲਮ ਇੰਡਸਟਰੀ 'ਚ ਪਾੜਾ ਪੈ ਗਿਆ ਹੈ। ਇਸ ਦੌਰਾਨ ਬਾਲੀਵੁੱਡ ਦੋ ਹਿੱਸਿਆਂ 'ਚ ਵੰਡਿਆ ਗਿਆ ਹੈ 'ਤੇ ਕੌਣ ਸਹੀ ਹੈ, ਇਸ ਤੇ ਖੂਬ ਚਰਚਾ ਛੀੜੀ ਹੋਈ ਹੈ।


ਝੜਪ ਮਗਰੋਂ ਚੀਨੀ ਫੌਜਾਂ ਨੇ ਖਿੱਚੀਆਂ ਤਿਆਰੀਆਂ, ਭਾਰਤੀ ਫਿਲਮਾਂ 'ਤੇ ਪਾਬੰਦੀ, ਭਾਰਤ-ਅਮਰੀਕਾ ਸਬੰਧਾਂ ਨੂੰ ਵੀ ਖ਼ਤਰਾ


ਇਸੇ ਸੋਸ਼ਲ ਮੀਡੀਆ ਲੜਾਈ 'ਚ ਹੁਣ ਕੰਗਨਾ ਰਨੌਤ ਵੀ ਸ਼ਾਮਲ ਹੋ ਗਈ ਹੈ। ਕੰਗਨਾ ਪਹਿਲਾਂ ਹੀ ਆਪਣੇ ਸੁਭਾਅ ਅਤੇ ਆਪਣੇ ਸ਼ਬਦਾਂ ਨੂੰ ਡਿਪਲੋਮੈਟਿਕ ਤਰੀਕੇ ਨਾਲ ਪੇਸ਼ ਕਰਨ ਲਈ ਜਾਣੀ ਜਾਂਦੀ ਹੈ। ਹਾਲ ਹੀ ਵਿੱਚ ਪਰਵੀਨ ਬਾਬੀ ਨਾਲ ਸੁਸ਼ਾਂਤ ਸਿੰਘ ਰਾਜਪੂਤ ਦੀ ਤੁਲਨਾ ਕਰਨ ਲਈ ਮਹੇਸ਼ ਭੱਟ ਤੇ ਫੁੱਟਣ ਤੋਂ ਬਾਅਦ, ਉਸਨੇ ਹੁਣ ਆਪਣਾ ਸੰਘਰਸ਼ ਸਾਂਝਾ ਕੀਤਾ ਹੈ। ਉਸਨੇ ਦੱਸਿਆ ਕਿ ਉਸ ਨੂੰ ਵੀ ਸੁਸ਼ਾਂਤ ਵਾਂਗ ਹੀ ਇਨ੍ਹਾਂ ਹਲਾਤਾਂ ਦਾ ਸਾਹਮਣਾ ਕਰਨਾ ਪਿਆ ਸੀ।



ਉਸ ਨੇ ਕਿਹਾ ਕਿ, 

ਇਕ ਵਾਰ ਜਾਵੇਦ ਅਖ਼ਤਰ ਨੇ ਮੈਨੂੰ ਆਪਣੇ ਘਰ ਬੁਲਾਇਆ ਸੀ ਅਤੇ ਮੈਨੂੰ ਕਿਹਾ ਸੀ ਕਿ ਰਾਕੇਸ਼ ਰੋਸ਼ਨ ਅਤੇ ਉਸ ਦਾ ਪਰਿਵਾਰ ਬਹੁਤ ਵੱਡੇ ਲੋਕ ਹਨ। ਜੇ ਤੂੰ ਉਨ੍ਹਾਂ ਤੋਂ ਮੁਆਫੀ ਨਹੀਂ ਮੰਗੀ ਤਾਂ ਤੇਰੇ ਕੋਲ ਕੋਈ ਜਗ੍ਹਾ ਨਹੀਂ ਹੋਵੇਗੀ। ਉਹ ਤੈਨੂੰ ਜੇਲ੍ਹ ਵਿੱਚ ਸੁੱਟ ਦੇਣਗੇ ਅਤੇ ਆਖਰਕਾਰ ਤੇਰੇ ਕੋਲ ਇਕੋ ਰਸਤਾ ਬਚੇਗਾ ਅਤੇ ਉਹ ਹੈ ਤਬਾਹੀ... ਤੂੰ ਖੁਦਕੁਸ਼ੀ ਕਰੇਂਗੇ।ਇਹ ਉਨ੍ਹਾਂ ਦੇ ਸ਼ਬਦ ਸਨ।-




ਉਸ ਨੇ ਅੱਗੇ ਕਿਹਾ,

ਐਮਐਸ ਧੋਨੀ: ਦ ਅਨਟੋਲਡ ਸਟੋਰੀ, ਫਿਲਮ ਤੋਂ ਬਾਅਦ ਸਲਮਾਨ ਖਾਨ ਵਰਗੇ ਲੋਕਾਂ ਨੇ ਕਿਹਾ ਕਿ ਸੁਸ਼ਾਂਤ ਸਿੰਘ ਰਾਜਪੂਤ ਕੌਣ?ਹਰ ਕੋਈ ਜਾਣਦਾ ਸੀ ਕਿ ਸੁਸ਼ਾਂਤ ਕੌਣ ਹੈ।ਸਾਨੂੰ ਇਹ ਸਭ ਰੋਕਣ ਦੀ ਲੋੜ ਹੈ।-



- - - - - - - - - Advertisement - - - - - - - - -

© Copyright@2024.ABP Network Private Limited. All rights reserved.