Kangana Ranaut Tweet: ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ। ਉਹ ਆਪਣੇ ਬਿਆਨਾਂ ਕਾਰਨ ਸੁਰਖੀਆਂ 'ਚ ਬਣੀ ਰਹਿੰਦੀ ਹੈ। ਕੰਗਨਾ ਕਿਸੇ ਵੀ ਮੁੱਦੇ 'ਤੇ ਆਪਣੀ ਰਾਏ ਦੇਣ ਤੋਂ ਪਿੱਛੇ ਨਹੀਂ ਹਟਦੀ, ਜਿਸ ਕਾਰਨ ਉਹ ਕਈ ਵਾਰ ਟ੍ਰੋਲਸ ਦੇ ਨਿਸ਼ਾਨੇ 'ਤੇ ਆ ਜਾਂਦੀ ਹੈ। ਇਸ ਵਾਰ ਕੰਗਨਾ ਨੇ ਟਵਿੱਟਰ 'ਤੇ ਇਕ ਲੜਕੀ ਦੀ ਕਲਾਸ ਲਾਈ ਹੈ, ਜੋ ਸ਼ਾਰਟਸ ਪਾ ਕੇ ਮੰਦਰ ਗਈ ਸੀ। ਇੰਨਾ ਹੀ ਨਹੀਂ, ਕੰਗਨਾ ਨੇ ਆਪਣਾ ਇੱਕ ਕਿੱਸਾ ਵੀ ਸਾਂਝਾ ਕੀਤਾ ਹੈ ਜਿਸ ਵਿੱਚ ਉਸਨੇ ਦੱਸਿਆ ਹੈ ਕਿ ਉਸਨੂੰ ਵੀ ਸ਼ਾਰਟਸ ਅਤੇ ਟੀ-ਸ਼ਰਟ ਵਿੱਚ ਵੈਟੀਕਨ ਸਿਟੀ ਵਿੱਚ ਦਾਖਲ ਹੋਣ ਤੋਂ ਮਨ੍ਹਾ ਕੀਤਾ ਗਿਆ ਸੀ।


ਇਹ ਵੀ ਪੜ੍ਹੋ: ਗਿੱਪੀ ਗਰੇਵਾਲ ਸਿਆਸਤ 'ਚ ਅਜ਼ਮਾਉਣ ਜਾ ਰਹੇ ਕਿਸਮਤ? ਕੇਂਦਰੀ ਮੰਤਰੀ ਗਜਿੰਦਰ ਸਿੰਘ ਸ਼ੇਖਾਵਤ ਨਾਲ ਕੀਤੀ ਮੁਲਾਕਾਤ


ਇਕ ਯੂਜ਼ਰ ਨੇ ਟਵਿੱਟਰ 'ਤੇ ਇਕ ਪੋਸਟ ਸ਼ੇਅਰ ਕੀਤੀ ਸੀ, ਜਿਸ 'ਚ ਲੜਕੀਆਂ ਸ਼ਾਰਟਸ 'ਚ ਹਿਮਾਚਲ ਦੇ ਬੈਜਨਾਥ ਸ਼ਿਵ ਮੰਦਰ ਜਾ ਰਹੀਆਂ ਸਨ। ਯੂਜ਼ਰ ਨੇ ਟਵੀਟ ਕੀਤਾ- ਇਹ ਹਿਮਾਚਲ ਦੇ ਮਸ਼ਹੂਰ ਸ਼ਿਵ ਮੰਦਰ ਬੈਜਨਾਥ ਦਾ ਸੀਨ ਹੈ। ਬੈਜਨਾਥ ਮੰਦਿਰ ਵਿੱਚ ਇਸ ਤਰ੍ਹਾਂ ਪਹੁੰਚੇ ਹੋ ਜਿਵੇਂ ਤੁਸੀਂ ਕਿਸੇ ਪੱਬ ਜਾਂ ਨਾਈਟ ਕਲੱਬ ਵਿੱਚ ਗਏ ਹੋ। ਅਜਿਹੇ ਲੋਕਾਂ ਨੂੰ ਮੰਦਰ ਵਿੱਚ ਦਾਖਲ ਨਹੀਂ ਹੋਣ ਦਿੱਤਾ ਜਾਣਾ ਚਾਹੀਦਾ ਹੈ। ਮੈਂ ਇਸ ਦਾ ਸਖ਼ਤ ਵਿਰੋਧ ਕਰਦੀ ਹਾਂ। ਇਹ ਸਭ ਦੇਖ ਕੇ ਜੇ ਮੇਰੀ ਸੋਚ ਨੂੰ ਛੋਟੀ ਜਾਂ ਮਾੜੀ ਕਿਹਾ ਜਾਵੇ ਤਾਂ ਇਹ ਵੀ ਪ੍ਰਵਾਨ ਹੈ।


ਕੰਗਨਾ ਨੂੰ ਕੁੜੀਆਂ 'ਤੇ ਆਇਆ ਗੁੱਸਾ
ਇਸ ਟਵੀਟ ਨੂੰ ਰੀਟਵੀਟ ਕਰਦੇ ਹੋਏ ਕੰਗਨਾ ਨੇ ਲਿਖਿਆ- ਇਹ ਪੱਛਮੀ ਕੱਪੜੇ ਹਨ, ਜਿਨ੍ਹਾਂ ਨੂੰ ਬ੍ਰਿਟਿਸ਼ ਦੁਆਰਾ ਬਣਾਇਆ ਅਤੇ ਪ੍ਰਮੋਟ ਕੀਤਾ ਗਿਆ ਸੀ। ਇੱਕ ਵਾਰ ਮੈਂ ਵੈਟੀਕਨ ਵਿੱਚ ਸੀ ਅਤੇ ਮੈਂ ਸ਼ਾਰਟਸ, ਟੀ-ਸ਼ਰਟ ਪਹਿਨੀ ਹੋਈ ਸੀ। ਮੈਨੂੰ ਕੈਂਪਸ ਵਿੱਚ ਵੜਨ ਵੀ ਨਹੀਂ ਦਿੱਤਾ ਗਿਆ ਸੀ। ਮੈਨੂੰ ਹੋਟਲ ਜਾ ਕੇ ਕੱਪੜੇ ਬਦਲਨੇ ਪਏ ਸੀ। ਨਾਈਟ ਡਰੈਸ ਪਹਿਨਣ ਵਾਲੀ ਇਹ ਕੈਜ਼ੂਅਲ ਕੱਪੜਿਆਂ 'ਚ ਆਲਸੀ ਤੇ ਬੇਵਕੂਫ ਲੜਕੀ ਹੈ। ਮੈਨੂੰ ਨਹੀਂ ਲੱਗਦਾ ਕਿ ਉਨ੍ਹਾਂ ਦਾ ਕੋਈ ਗਲਤ ਇਰਾਦਾ ਹੋਵੇਗਾ, ਪਰ ਅਜਿਹੇ ਮੂਰਖਾਂ ਲਈ ਸਖ਼ਤ ਨਿਯਮ ਹੋਣੇ ਚਾਹੀਦੇ ਹਨ।









ਦੱਸ ਦੇਈਏ ਕਿ ਕੰਗਨਾ ਰਣੌਤ ਮਨਾਲੀ ਦੀ ਰਹਿਣ ਵਾਲੀ ਹੈ। ਉਹ ਸੋਸ਼ਲ ਮੀਡੀਆ 'ਤੇ ਅਕਸਰ ਹਿਮਾਚਲ ਪ੍ਰਦੇਸ਼ ਅਤੇ ਆਪਣੇ ਰਾਜ ਦੇ ਸੱਭਿਆਚਾਰ ਬਾਰੇ ਗੱਲ ਕਰਦੀ ਹੈ। ਉਨ੍ਹਾਂ ਨੇ ਹਾਲ ਹੀ 'ਚ ਆਪਣੀ ਹਰਿਦੁਆਰ ਯਾਤਰਾ ਦੀ ਇਕ ਝਲਕ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ ਹੈ। ਵੀਡੀਓ 'ਚ ਉਹ ਗੰਗਾ ਦੇ ਕਿਨਾਰੇ ਬੈਠੀ ਨਜ਼ਰ ਆ ਰਹੀ ਹੈ।


ਵਰਕ ਫਰੰਟ ਦੀ ਗੱਲ ਕਰੀਏ ਤਾਂ ਕੰਗਨਾ ਜਲਦ ਹੀ ਫਿਲਮ 'ਐਮਰਜੈਂਸੀ' ਵਿੱਚ ਨਜ਼ਰ ਆਵੇਗੀ। ਇਸ ਫਿਲਮ 'ਚ ਅਦਾਕਾਰੀ ਦੇ ਨਾਲ-ਨਾਲ ਕੰਗਨਾ ਨਿਰਦੇਸ਼ਨ ਵੀ ਕਰ ਰਹੀ ਹੈ। ਫਿਲਮ 'ਚ ਉਹ ਭਾਰਤ ਦੀ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਭੂਮਿਕਾ 'ਚ ਨਜ਼ਰ ਆਵੇਗੀ। ਫਿਲਮ ਦਾ ਉਨ੍ਹਾਂ ਦਾ ਲੁੱਕ ਪੋਸਟਰ ਵੀ ਸਾਹਮਣੇ ਆਇਆ ਹੈ।


ਇਹ ਵੀ ਪੜ੍ਹੋ: ਕਦੇ ਸਲਮਾਨ ਖਾਨ ਦੇ ਘਰ ਨੌਕਰੀ ਕਰਦੇ ਸੀ ਦਲੀਪ ਜੋਸ਼ੀ, ਫਿਰ ਕਿਸਮਤ ਨੇ ਮਾਰੀ ਪਲਟੀ ਤੇ ਬਣ ਗਏ 'ਜੇਠਾਲਾਲ'