Kangana Ranaut Post: ਰਣਵੀਰ ਸਿੰਘ ਅਤੇ ਆਲੀਆ ਭੱਟ ਦੀ ਫਿਲਮ 'ਰੌਕੀ ਸੁਰ ਰਾਣੀ ਕੀ ਪ੍ਰੇਮ ਕਹਾਣੀ' ਸਿਨੇਮਾਘਰਾਂ ਵਿੱਚ ਰਿਲੀਜ਼ ਹੋ ਗਈ ਹੈ। ਕਰਨ ਜੌਹਰ ਦੇ ਨਿਰਦੇਸ਼ਨ 'ਚ ਬਣੀ ਇਸ ਫਿਲਮ ਨੂੰ ਮਿਲੇ-ਜੁਲੇ ਰਿਵਿਊ ਮਿਲ ਰਹੇ ਹਨ। ਫਿਲਮ ਪਹਿਲੇ ਦਿਨ ਜ਼ਿਆਦਾ ਕਲੈਕਸ਼ਨ ਨਹੀਂ ਕਰ ਸਕੀ। ਇਸ ਫਿਲਮ ਨਾਲ ਕਰਨ ਜੌਹਰ ਲੰਬੇ ਸਮੇਂ ਬਾਅਦ ਨਿਰਦੇਸ਼ਨ ਵਿੱਚ ਵਾਪਸ ਆਏ ਹਨ। ਉਹ ਸੱਤ ਸਾਲ ਬਾਅਦ ਨਿਰਦੇਸ਼ਨ ਵਿੱਚ ਵਾਪਸੀ ਕੀਤੀ ਹੈ। ਹੁਣ ਬਾਲੀਵੁੱਡ ਕੁਈਨ ਕੰਗਨਾ ਰਣੌਤ ਕਰਨ ਜੌਹਰ ਨਾਲ ਨਾਰਾਜ਼ ਲੱਗ ਰਹੀ ਹੈ। ਉਸ ਨੇ ਸੋਸ਼ਲ ਮੀਡੀਆ 'ਤੇ ਪੋਸਟ ਸ਼ੇਅਰ ਕਰਕੇ ਆਪਣੀ ਭੜਾਸ ਕੱਢੀ ਹੈ। ਉਸ ਨੇ ਕਰਨ ਜੌਹਰ ਦੀ ਫਿਲਮ ਦੀ ਤੁਲਨਾ ਡੇਲੀ ਸੋਪ (ਟੀਵੀ ਸੀਰੀਅਲ) ਨਾਲ ਕੀਤੀ ਹੈ ਅਤੇ ਕਰਨ ਨੂੰ ਸੰਨਿਆਸ ਲੈਣ ਦੀ ਸਲਾਹ ਦਿੱਤੀ ਹੈ।
ਕੰਗਨਾ ਰਣੌਤ ਨੇ ਆਪਣੀ ਇੰਸਟਾਗ੍ਰਾਮ ਸਟੋਰੀ 'ਤੇ ਆਪਣਾ ਗੁੱਸਾ ਜ਼ਾਹਰ ਕੀਤਾ ਹੈ। ਉਸ ਨੇ ਕਰਨ ਅਤੇ ਨੇਪੋ ਕਿਡਜ਼ ਨੂੰ ਤਾਅਨਾ ਮਾਰਿਆ ਹੈ। ਕੰਗਨਾ ਦੀ ਇਹ ਪੋਸਟ ਵਾਇਰਲ ਹੋ ਰਹੀ ਹੈ।
ਕਰਨ ਜੌਹਰ ਨੂੰ ਸੁਣਾਈਆਂ ਖਰੀਆਂ-ਖਰੀਆਂ
ਕੰਗਨਾ ਰਣੌਤ ਨੇ ਆਪਣੀ ਇੰਸਟਾਗ੍ਰਾਮ ਸਟੋਰੀ 'ਤੇ ਲਿਖਿਆ - ਭਾਰਤੀ ਦਰਸ਼ਕ ਪਰਮਾਣੂ ਹਥਿਆਰਾਂ ਦੀ ਉਤਪਤੀ ਅਤੇ ਪ੍ਰਮਾਣੂ ਵਿਗਿਆਨ ਦੀਆਂ ਪੇਚੀਦਗੀਆਂ 'ਤੇ 3 ਘੰਟੇ ਲੰਬੀ ਫਿਲਮ ਦੇਖ ਰਹੇ ਹਨ ਅਤੇ ਨੇਪੋ ਗੈਂਗ ਉਹੀ ਸੱਸ ਨੂੰਹ ਵਾਲੇ ਡਰਾਮਿਆਂ 'ਤੇ ਰੋਣਾ-ਧੋਣਾ ਕਰ ਰਿਹਾ ਹੈ। ਪਰ ਡੇਲੀ ਸੋਪ ਬਣਾਉਣ ਲਈ 250 ਕਰੋੜ ਕੀ ਲੋੜ ਹੈ। ਕੰਗਨਾ ਨੇ ਅੱਗੇ ਲਿਖਿਆ- ਕਰਨ ਜੌਹਰ, ਤੁਹਾਨੂੰ ਇੱਕ ਹੀ ਫਿਲਮ ਨੂੰ ਕਈ ਵਾਰ ਬਣਾਉਣ ਲਈ ਸ਼ਰਮ ਆਉਣੀ ਚਾਹੀਦੀ ਹੈ। ਆਪਣੇ ਆਪ ਨੂੰ ਭਾਰਤੀ ਸਿਨੇਮਾ ਦਾ ਥੰਮ ਅਖਵਾਉਂਦਾ ਹੈ ਅਤੇ ਅਤੇ ਖੁਦ ਹੀ ਹਿੰਦੀ ਸਿਨੇਮਾ ਨੂੰ ਪਿੱਛੇ ਲੈਕੇ ਜਾ ਰਿਹਾ ਹੈ।
ਕੰਗਨਾ ਨੇ ਅੱਗੇ ਲਿਖਿਆ- ਫੰਡ ਬਰਬਾਦ ਨਾ ਕਰੋ ਕਿਉਂਕਿ ਇਹ ਇੰਡਸਟਰੀ ਲਈ ਬੁਰਾ ਸਮਾਂ ਹੈ। ਰਿਟਾਇਰ ਹੋ ਜਾਓ ਅਤੇ ਨੌਜਵਾਨ ਫਿਲਮ ਨਿਰਮਾਤਾਵਾਂ ਨੂੰ ਚੰਗੀਆਂ ਫਿਲਮਾਂ ਬਣਾਉਣ ਦਿਓ।
'ਰੌਕੀ ਸੁਰ ਰਾਣੀ ਕੀ ਪ੍ਰੇਮ ਕਹਾਣੀ' ਦੀ ਗੱਲ ਕਰੀਏ ਤਾਂ ਇਸ ਫਿਲਮ 'ਚ ਰਣਵੀਰ ਅਤੇ ਆਲੀਆ ਤੋਂ ਇਲਾਵਾ ਧਰਮਿੰਦਰ, ਸ਼ਬਾਨਾ ਆਜ਼ਮੀ ਅਤੇ ਜਯਾ ਬੱਚਨ ਅਹਿਮ ਭੂਮਿਕਾਵਾਂ ਨਿਭਾਉਂਦੇ ਨਜ਼ਰ ਆਏ ਹਨ। ਫਿਲਮ ਨੇ ਪਹਿਲੇ ਦਿਨ 11.10 ਕਰੋੜ ਦਾ ਕਾਰੋਬਾਰ ਕਰ ਲਿਆ ਹੈ, ਜੋ ਵੀਕੈਂਡ 'ਤੇ ਵਧਣ ਵਾਲਾ ਹੈ।