Patiala Murder Case: ਦੋ ਦਿਨ ਪਹਿਲਾਂ ਪਟਿਆਲਾ ਸ਼ਹਿਰ ਤੋਂ ਦੂਹਰੇ ਕਤਲ ਦਾ ਖੌਫਨਾਕ ਮਾਮਲਾ ਸਾਹਮਣੇ ਆਇਆ ਸੀ। ਜਿਸ ਨੂੰ ਪੁਲਿਸ ਨੇ 48 ਘੁੰਟਿਆਂ ਦੇ ਵਿਚ ਸੁਲਝਾ ਲਿਆ ਹੈ। ਪੁਲਿਸ ਨੇ ਦੱਸਿਆ ਹੈ ਕਿ ਮੁਲਜ਼ਮ ਮ੍ਰਿਤਕ ਪਰਿਵਾਰ ਵਾਲਿਆਂ ਦਾ ਨੇੜਲਾ ਰਿਸ਼ਤੇਦਾਰ ਹੀ ਨਿਕਲਿਆ।  


ਮਾਂ-ਪੁੱਤ ਦੇ ਕਤਲ ਦੀ ਗੁੱਥੀ ਸੁਲਝੀ


ਪਟਿਆਲਾ ਸ਼ਹਿਦੇ ਸ਼ਹੀਦ ਊਧਮ ਸਿੰਘ ਨਗਰ ਵਿੱਚ ਕੁੱਝ ਦਿਨ ਪਹਿਲਾਂ ਮਾਂ-ਪੁੱਤ ਦੇ ਕਤਲ ਦੀ ਗੁੱਥੀ ਸੁਲਝਾਉਣ ਦਾ ਪੁਲਿਸ ਨੇ ਦਾਅਵਾ ਕੀਤਾ ਹੈ। ਇਹ ਕਤਲ ਮ੍ਰਿਤਕਾ ਦੀ ਦਰਾਣੀ ਦੇ ਸਕੇ ਭਾਣਜੇ ਵੱਲੋਂ ਕੀਤਾ ਗਿਆ ਹੈ। ਕਿਉਂਕਿ ਉਸ ਨੂੰ ਵਿਦੇਸ਼ ਜਾਣ ਲਈ ਪੈਸੇ ਦੀ ਲੋੜ ਸੀ। ਕਥਿਤ ਕਾਤਲ ਹਰਜੀਤ ਸਿੰਘ ਉਰਫ ਕਾਕਾ, ਰਾਜਸਥਾਨ ਦੇ ਜ਼ਿਲ੍ਹਾ ਬੂੰਦੀ ਅਧੀਨ ਪੈਂਦੇ ਪਿੰਡ ਗਣੇਸ਼ਪੁਰ ਦਬੜੀਂ ਦਾ ਰਹਿਣ ਵਾਲਾ ਸੀ। ਉਹ ਸੱਤ ਮਹੀਨਿਆਂ ਤੋਂ ਇਥੇ ਹੀ ਆਪਣੀ ਮਾਸੀ ਦੇ ਘਰ ਰਹਿ ਰਿਹਾ ਸੀ।


ਮੁਲਜ਼ਮ ਨੂੰ ਡੀਐੱਸਪੀ ਸਿਟੀ ਵਨ ਜਸਵਿੰਦਰ ਸਿੰਘ ਟਿਵਾਣਾ ਦੀ ਅਗਵਾਈ ਹੇਠਲੀ ਟੀਮ ਇੰਸਪੈਕਟਰ ਪਰਦੀਪ ਬਾਜਵਾ ਤੇ ਬਾਕੀ ਦੀ ਟੀਮ ਦੇ ਮੈਂਬਰਾਂ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਹੈ। ਇਹ ਜਾਣਕਾਰੀ ਐੱਸਐੱਸਪੀ ਵਰੁਣ ਸ਼ਰਮਾ ਨੇ ਅੱਜ ਇੱਥੇ ਪ੍ਰੈਸ ਕਾਨਫਰੰਸ ਦੌਰਾਨ ਦਿੱਤੀ। ਉਨ੍ਹਾਂ ਦੱਸਿਆ ਕੇ ਇਸ ਗੁੰਝਲਦਾਰ ਕਤਲ ਦੀ ਗੁੱਥੀ ਐੱਸਪੀਡੀ ਹਰਬੀਰ ਅਟਵਾਲ ਦੀ ਅਗਵਾਈ ਹੇਠਾਂ ਡੀਐੱਸਪੀ ਜਸਵਿੰਦਰ ਟਿਵਾਣਾ, ਇੰਸਪੈਕਟਰ ਸ਼ਮਿੰਦਰ ਸਿੰਘ, ਇੰਸੈਕਟਰ ਪ੍ਰਦੀਪ ਬਾਜਵਾ ਤੇ ਇੰਸੈਕਟਰ ਅਮਨਦੀਪ ਬਰਾੜ ਦੀ ਟੀਮ ਨੇ ਸੁਲਝਾਈ ਹੈ।


ਐੱਸਐੱਸਪੀ ਵਰੁਣ ਸ਼ਰਮਾ ਨੇ ਦੱਸਿਆ ਕਿ ਮੁਲਜ਼ਮ ਨੇ ਬਹੁਤ ਹੀ ਬੇਰਹਿਮੀ ਦੇ ਨਾਲ ਮਾਂ-ਪੁੱਤ ਦਾ ਕਤਲ ਕੀਤਾ ਹੈ। ਪਹਿਲਾਂ ਇਸ ਨੇ ਜਸਵੀਰ ਕੌਰ (50) ਨੂੰ ਮੌਤ ਦੇ ਘਾਟ ਉਤਾਰਿਆ ਫਿਰ ਜਦੋਂ ਪੁੱਤ ਨੇ ਆਪਣੀ ਮਾਂ ਦੀ ਚੀਕਾਂ ਸੁਣ ਕੇ ਆਇਆ ਤਾਂ ਉਸਦਾ ਵੀ ਕਤਲ ਕਰ ਦਿੱਤਾ ਗਿਆ। 


ਹੋਰ ਪੜ੍ਹੋ : Traffic Police: ਹੁਣ ਆਨਲਾਈਨ ਮੌਕੇ 'ਤੇ ਹੀ ਭਰ ਸਕੋਗੇ ਟ੍ਰੈਫਿਕ ਚਲਾਨ ਦਾ ਜੁਰਮਾਨਾ, ਟ੍ਰੈਫਿਕ ਪੁਲਿਸ ਨੂੰ ਮਿਲੀਆਂ 25 ਕੈਸ਼ ਸਵੈਪ ਮਸ਼ੀਨਾਂ


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।