ਝਾਂਸੀ ਤੋਂ ਬਾਅਦ ਇਸ ਬਾਇਓਪਿਕ ਫ਼ਿਲਮ ‘ਚ ਨਜ਼ਰ ਆਵੇਗੀ ਕੰਗਨਾ
ਏਬੀਪੀ ਸਾਂਝਾ | 23 Mar 2019 11:19 AM (IST)
ਮੁੰਬਈ: ਹਾਲ ਹੀ ‘ਚ ਕੰਗਨਾ ਰਨੌਤ ਨੇ ਫ਼ਿਲਮ ‘ਮਣੀਕਰਨੀਕਾ’ ਨਾਲ ਬਾਕਸਆਫਿਸ ‘ਤੇ ਚੰਗੀ ਕਮਾਈ ਕੀਤੀ ਹੈ। ਜਿਸ ‘ਚ ਕੰਗਨਾ ਨੇ ਝਾਂਸੀ ਦੀ ਰਾਣੀ ਲਕਸ਼ਮੀਬਾਈ ਦਾ ਰੋਲ ਪਲੇਅ ਕੀਤਾ ਸੀ। ਹੁਣ ਖ਼ਬਰ ਹੈ ਕਿ ਕੰਗਨਾ ਮਰਹੂਮ ਰਾਜੇਤਾ ਅਤੇ ਐਕਟਰਸ ਜੈਲਲੀਤਾ ਦਾ ਰੋਲ ਵੀ ਪਲੇਅ ਕਰਨ ਵਾਲੀ ਹੈ। ਅੱਜ ਕੰਗਨਾ ਦਾ ਜਨਮ ਦਿਨ ਹੈ ਅਤੇ ਇਸ ਖਾਸ ਮੌਕੇ ਉਸ ਨੇ ਆਪਣੀ ਅਗਲੀ ਫ਼ਿਲਮ ਦੀ ਅਨਾਉਂਸਮੈਂਟ ਕੀਤੀ ਹੈ। ਕੰਗਨਾ ਨੇ ਹਮੇਸ਼ਾ ਤੋਂ ਹੀ ਫ਼ਿਲਮਾਂ ਦੇ ਮਾਮਲੇ ‘ਚ ਆਪਣੀ ਪਸੰਦ ਕਾਫੀ ਵੱਖਰੀ ਰੱਖੀ ਹੈ। ਬਾਲੀਵੁੱਡ ਦੀ ਕੁਵਿਨ ਨੇ ਆਪਣੀ ਐਕਟਿੰਗ ਅਤੇ ਫ਼ਿਲਮਾਂ ਨਾਲ ਆਪਣੇ ਫੈਨਸ ਤੋਂ ਹਮੇਸ਼ਾ ਤਾਰੀਫ ਹੀ ਹਾਸਲ ਕੀਤੀ ਹੈ। ਹੁਣ ਪਰਦੇ ‘ਤੇ ਜੈਲਲਿਤਾ ਦਾ ਕਿਰਦਾਰ ਨਿਭਾਉਣਾ ਕੰਗਨਾ ਲਈ ਸੌਖਾ ਨਹੀਂ ਹੋਵੇਗਾ। ਜੈਯਲਲਿਤਾ ਨੂੰ ਤਮਿਲਨਾਡੁ ‘ਚ ‘ਪੁਰਾਚੀ ਥਲਾਈਵਾ’ ਕਿਹਾ ਜਾਂਦਾ ਹੈ ਜਿਸ ਦਾ ਮਤਲਬ ਹੈ ‘ਕ੍ਰਾਂਤੀਕਾਰੀ ਨੇਤਾ’। ਇਸ ਫ਼ਿਲ ਨੂੰ ਹਿੰਦੀ ਅਤੇ ਤਮਿਲ ਦੋ ਭਾਸ਼ਾਵਾਂ ‘ਚ ਰਿਲੀਜ਼ ਕਤਿਾ ਜਾਵੇਗਾ। ਜਿਸ ਦਾ ਤਮਿਲ ਵਰਜਨ ‘ਥਲਾਈਵਾ’ ਟਾਈਟਲ ਨਾਲ ਰਿਲੀਜ਼ ਹੋਵੇਗਾ। ਪਰ ਫ਼ਿਲਮ ਕਦੋਂ ਰਿਲੀਜ਼ ਹੋਵੇਗੀ ਇਸ ਦੀ ਕੋਈ ਜਾਣਕਾਰੀ ਨਹੀਂ ਹੈ।